ਕੋਪਨਹੇਗਨ (ਭਾਸ਼ਾ)- ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਯੁਵਰਾਜ ਪ੍ਰਿੰਸ ਫਰੈਡਰਿਕ ਨੂੰ ਫਰੈਡਰਿਕ ਦਸ਼ਮ ਦੇ ਰੂਪ ਵਿਚ ਦੇਸ਼ ਦਾ ਨਵਾਂ ਰਾਜਾ ਐਲਾਨਿਆ। ਇਹ ਐਲਾਨ ਮਹਾਰਾਣੀ ਮਾਰਗਰੇਟ ਦੂਜੀ ਵੱਲੋਂ ਰਸਮੀ ਤੌਰ ’ਤੇ ਰਾਜਗੱਦੀ ਛੱਡਣ ਤੋਂ ਬਾਅਦ ਕੀਤਾ ਗਿਆ। ਰਾਣੀ ਮਾਰਗਰੇਟ ਦੂਜੀ (83) ਦੇਸ਼ ਦੇ 900 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਹਾਕਮ ਹਨ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਰਾਜਗੱਦੀ ਛੱਡੀ। ਕਈ ਹਜ਼ਾਰ ਲੋਕ ਮਹਿਲ ਦੇ ਬਾਹਰ ਇਕੱਠੇ ਹੋਏ ਸਨ, ਜਿੱਥੇ ਉਨ੍ਹਾਂ ਦੇ ਪੁੱਤਰ ਅਤੇ ਨਵੇਂ ਰਾਜੇ ਦੀ ਤਾਜਪੋਸ਼ੀ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਅਮਰੀਕਾ 'ਚ ਪੈ ਰਹੀ ਹੈ ਹੱਡ ਚੀਰਵੀਂ ਠੰਡ, ਕਈ ਥਾਵਾਂ 'ਤੇ ਤਾਪਮਾਨ ਸਿਫ਼ਰ ਤੋਂ ਹੇਠਾਂ, 4 ਲੋਕਾਂ ਦੀ ਮੌਤ
ਨਾਰਡਿਕ ਦੇਸ਼ ਵਿੱਚ ਅੱਧੀ ਸਦੀ ਬਾਅਦ ਤਾਜਪੋਸ਼ੀ ਹੋ ਰਹੀ ਹੈ ਅਤੇ ਇਹ ਕਿਸੇ ਰਾਜੇ ਦੀ ਮੌਤ ਦੇ ਕਾਰਨ ਨਹੀਂ ਹੋਈ ਹੈ। ਮਾਰਗਰੇਟ ਨੇ ਕੋਪੇਨਹੇਗਨ ਦੇ ਇੱਕ ਵਿਸ਼ਾਲ ਕੰਪਲੈਕਸ ਕ੍ਰਿਸਚੀਅਨਬਰਗ ਪੈਲੇਸ ਵਿਚ ਡੈਨਿਸ਼ ਕੈਬਨਿਟ ਦੀ ਮੀਟਿੰਗ ਦੌਰਾਨ ਆਪਣੇ ਅਸਤੀਫੇ ’ਤੇ ਦਸਤਖਤ ਕੀਤੇ। ਇਸ ਵਿਚ ਸ਼ਾਹੀ ਰਿਸੈਪਸ਼ਨ ਹਾਲ ਅਤੇ ਸ਼ਾਹੀ ਅਸਤਬਲ ਦੇ ਨਾਲ-ਨਾਲ ਡੈਨਿਸ਼ ਸੰਸਦ, ਪ੍ਰਧਾਨ ਮੰਤਰੀ ਦਫ਼ਤਰ ਅਤੇ ਸੁਪਰੀਮ ਕੋਰਟ ਵੀ ਹੈ। ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਮਹਿਲ ਦੀ ਬਾਲਕੋਨੀ ਤੋਂ ਫਰੈਡਰਿਕ ਨੂੰ ਰਾਜਾ ਐਲਾਨਿਆ। ਅਸਤੀਫਾ ਦੇਣ ਤੋਂ ਬਾਅਦ ਮਾਰਗਰੇਟ ਨੇ ਫਰੈਡਰਿਕ ਨੂੰ ਉਸਦੀ ਜਗ੍ਹਾ ਲੈਣ ਲਈ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ‘ਰੱਬ ਰਾਜੇ ਦੀ ਰੱਖਿਆ ਕਰੇ’।
ਇਹ ਵੀ ਪੜ੍ਹੋ: ਡੌਂਕੀ ਲਾ UK ਜਾਣਾ ਚਾਹੁੰਦੇ ਸਨ ਪਰ ਕਿਸਮਤ ਨੇ ਨਾ ਦਿੱਤਾ ਸਾਥ, ਸਮੁੰਦਰ ਕੰਢੇ ਰੁੜ ਕੇ ਆਈਆਂ 5 ਪ੍ਰਵਾਸੀਆਂ ਦੀਆਂ ਲਾਸ਼ਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਚੀਨ 'ਚ ਕਾਰਗੋ ਪੁਲਾੜ ਯਾਨ ਲਾਂਚਿੰਗ ਖੇਤਰ 'ਚ ਟਰਾਂਸਫਰ
NEXT STORY