ਐਂਟਰਟੇਨਮੈਂਟ ਡੈਸਕ- ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਆਪਣੇ ਗੀਤਾਂ ਕਾਰਨ ਇਸ ਸਮੇਂ ਪੂਰੀ ਦੁਨੀਆ 'ਚ ਛਾਏ ਹੋਏ ਹਨ। ਇਸੇ ਦੌਰਾਨ ਉਹ ਆਪਣੇ 'ਔਰਾ ਵਰਲਡ ਟੂਰ 2026' ਦੇ ਇਕ ਲਾਈਵ ਸ਼ੋਅ ਦੌਰਾਨ ਅਮਰੀਕਾ ਦੇ ਸੈਨ ਫਰਾਂਸਿਸਕੋ ਪਹੁੰਚੇ, ਜਿੱਥੇ ਉਨ੍ਹਾਂ ਨੇ ਚੇਜ਼ ਸੈਂਟਰ 'ਚ ਆਪਣੀ ਗਾਇਕੀ ਨਾਲ ਚਾਰ ਚੰਨ ਲਾਏ।
ਪਰ ਇਸ ਸ਼ੋਅ ਦੌਰਾਨ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਇਕ ਵੱਡੀ ਚਰਚਾ ਛੇੜ ਦਿੱਤੀ ਹੈ। ਜਦੋਂ ਦਿਲਜੀਤ ਸ਼ੋਅ ਦੌਰਾਨ ਗੀਤ ਗਾ ਰਹੇ ਸਨ, ਤਾਂ ਇਕ ਨੌਜਵਾਨ, ਜਿਸ ਦੇ ਹੱਥ 'ਚ ਖਾਲਿਸਤਾਨੀ ਝੰਡਾ ਸੀ, ਸੁਰੱਖਿਆ ਘੇਰਾ ਤੋੜ ਕੇ ਸਟੇਜ 'ਤੇ ਜਾ ਚੜ੍ਹਿਆ ਤੇ ਦਿਲਜੀਤ ਦੇ ਇਕ ਦਮ ਕੋਲ ਜਾ ਕੇ ਉਹ ਝੰਡਾ ਲਹਿਰਾਉਣ ਲੱਗ ਪਿਆ।
ਹਾਲਾਂਕਿ ਜਿਵੇਂ ਹੀ ਨੌਜਵਾਨ ਸਟੇਜ 'ਤੇ ਪਹੁੰਚਿਆ ਤਾਂ ਇਸ ਦੇ ਕੁਝ ਹੀ ਸਮੇਂ ਬਾਅਦ ਸਕਿਓਰਟੀ ਗਾਰਡਾਂ ਨੇ ਆ ਕੇ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਚੁੱਕ ਕੇ ਸਟੇਜ ਤੋਂ ਹੇਠਾਂ ਲੈ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਦਿਲਜੀਤ ਦੇ ਸ਼ੋਅ 'ਚ ਖਾਲਿਸਤਾਨ ਸਮਰਥਕ ਆ ਵੜੇ ਹੋਣ, ਇਸ ਤੋਂ ਪਹਿਲਾਂ ਵੀ ਕਈ ਵਾਰ ਦਿਲਜੀਤ ਦੇ ਸ਼ੋਅ 'ਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਦਿਲਜੀਤ ਨੇ ਵੀ ਇਕ ਵਾਰ ਆਪਣੇ ਸ਼ੋਅ 'ਚ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਸ਼ੋਅ 'ਚ ਖਰਾਬੀ ਕਰਨ ਵਾਲਿਆਂ ਨੂੰ ਚੁੱਕ ਕੇ ਬਾਹਰ ਸੁੱਟਿਆ ਜਾਵੇ।
ਇਹ ਵੀ ਪੜ੍ਹੋ- ਕੋਰੋਨਾ ਫੈਲਾਉਣ ਪਿੱਛੇ ਅਮਰੀਕਾ ਦਾ 'ਹੱਥ' ! ਟਾਪ ਸੀਕ੍ਰੇਟ ਡਾਕੂਮੈਂਟਸ 'ਚ ਹੋਏ ਸਨਸਨੀਖੇਜ਼ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੋਰਮੁਜ਼ ਸਟ੍ਰੇਟ 'ਚ ਮੁੜ ਵਧਿਆ ਤਣਾਅ; ਜਹਾਜ਼ਾਂ ਨੂੰ ਨਿਕਲਣ ਦੀ ਨਹੀਂ ਮਿਲ ਰਹੀ ਇਜਾਜ਼ਤ
NEXT STORY