ਓਸਲੋ- ਇਥੋਪੀਆ ਦੇ ਪ੍ਰਧਾਨ ਮੰਤਰੀ ਅਭੀ ਅਹਿਮਦ ਨੂੰ ਮੰਗਲਵਾਰ ਨੂੰ ਓਸਲੋ ਵਿਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਪਰੰਤੂ ਆਪਣੇ ਦੇਸ਼ ਵਿਚ ਹੋ ਰਹੀ ਜਾਤੀ ਹਿੰਸਾ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਉਹਨਾਂ ਨੇ ਮੀਡੀਆ ਨਾਲ ਗੱਲ ਨਾ ਕਰਨ ਦਾ ਮਨ ਬਣਾ ਲਿਆ ਹੈ।
ਆਧੁਨਿਕ ਤੇ ਸੁਧਾਰਵਾਦੀ ਨੇਤਾ ਦੇ ਰੂਪ ਵਿਚ ਮਸ਼ਹੂਰ ਅਹਿਮਦ ਦੇ ਮੀਡੀਆ ਦੇ ਸਾਰੇ ਪ੍ਰੋਗਰਾਮਾਂ ਤੋਂ ਗੈਰ-ਹਾਜ਼ਰ ਰਹਿਣ ਦੇ ਫੈਸਲੇ ਨਾਲ ਹਾਲਾਂਕਿ ਨੋਰਵੇਜੀਅਨ ਮੇਜ਼ਬਾਨ ਖਫਾ ਹਨ। ਓਸਲੋ ਦੇ ਸਿਟੀ ਹਾਲ ਵਿਚ 43 ਸਾਲਾ ਅਹਿਮਦ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰੇ ਇਕ ਵਜੇ ਸਨਮਾਨਿਤ ਕੀਤਾ ਜਾਵੇਗਾ। ਨੋਬਲ ਕਮੇਟੀ ਨੇ ਗੁਆਂਢੀ ਦੁਸ਼ਮਣ ਏਰੀਟੀਰੀਆ ਦੇ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਨੂੰ ਹੱਲ ਕਰਨ ਦੀ ਕੋਸ਼ਿਸ਼ ਦੇ ਲਈ ਉਹਨਾਂ ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਅਕਤੂਬਰ ਵਿਚ ਕੀਤਾ ਗਿਆ ਸੀ।
ਗੁਰਦੁਆਰਾ ਸਾਹਿਬ ਹੇਸਟਿੰਗਜ਼ ਵੱਲੋਂ ਰਾਗੀ ਜੱਥੇ ਦੀ ਨਿੱਘੀ ਵਿਦਾਇਗੀ
NEXT STORY