ਵਾਸ਼ਿੰਗਟਨ (ਵਾਰਤਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਲਗਾਤਾਰ ਐਕਸ਼ਨ ਲੈ ਰਹੇ ਹਨ। ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪੈਂਟਾਗਨ ਤੇ ਹੋਮਲੈਂਡ ਸੁਰੱਖਿਆ ਵਿਭਾਗ ਨੂੰ ਕਿਊਬਾ ਦੇ ਦੱਖਣ-ਪੂਰਬੀ ਤੱਟ 'ਤੇ ਸਥਿਤ ਅਮਰੀਕੀ ਜਲ ਸੈਨਾ ਅੱਡੇ ਗਵਾਂਤਾਨਾਮੋ ਬੇ ਵਿਚ 30 ਹਜ਼ਾਰ ਪ੍ਰਵਾਸੀਆਂ ਨੂੰ ਰੱਖਣ ਦੀ ਤਿਆਰੀ ਕਰਨ ਦਾ ਨਿਰਦੇਸ਼ ਦੇਣਗੇ। ਟਰੰਪ ਨੇ ਵ੍ਹਾਈਟ ਹਾਊਸ ਵਿਚ ਲੈਕਨ ਰਾਈਲੇ ਐਕਟ 'ਤੇ ਦਸਤਖਤ ਕਰਨ ਤੋਂ ਪਹਿਲਾਂ ਕਿਹਾ, "ਸਾਡੇ ਕੋਲ ਗਵਾਂਟਾਨਾਮੋ ਵਿਚ 30 ਹਜ਼ਾਰ ਬਿਸਤਰੇ ਹਨ, ਜਿੱਥੇ ਅਮਰੀਕੀ ਲੋਕਾਂ ਨੂੰ ਖ਼ਤਰਾ ਪੈਦਾ ਕਰਨ ਵਾਲੇ ਸਭ ਤੋਂ ਭੈੜੇ ਅਪਰਾਧੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ। ਇਹ ਸਮਰੱਥਾ ਤੁਰੰਤ ਦੁੱਗਣੀ ਕਰ ਦਿੱਤੀ ਜਾਵੇਗੀ।"
ਇਹ ਖ਼ਬਰ ਵੀ ਪੜ੍ਹੋ - ਕ੍ਰੈਸ਼ ਹੋ ਗਿਆ ਜਹਾਜ਼, ਐਮਰਜੈਂਸੀ ਕਾਰਨ Airport ਬੰਦ!
ਲੈਕਨ ਰੀਲੇਅ ਐਕਟ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਕਾਂਗਰਸ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਸੀ। ਇਹ ਨਵੇਂ ਪ੍ਰਸ਼ਾਸਨ ਦਾ ਪਹਿਲਾ ਵੱਡਾ ਕਾਨੂੰਨ ਹੈ। ਹੋਮਲੈਂਡ ਸਿਕਿਓਰਿਟੀ ਸੈਕਟਰੀ ਕ੍ਰਿਸਟੀ ਨੋਏਮ ਨੇ CNN ਨੂੰ ਦੱਸਿਆ ਕਿ ਇਹ ਬੇਸ ਮਾੜੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨਜ਼ਰਬੰਦ ਕਰਨ ਲਈ ਰਾਖਵਾਂ ਰੱਖਿਆ ਜਾ ਸਕਦਾ ਹੈ। ਆਪਣੀ ਚੋਣ ਮੁਹਿੰਮ ਦੌਰਾਨ, ਟਰੰਪ ਨੇ ਵਾਅਦਾ ਕੀਤਾ ਸੀ ਕਿ ਉਹ ਸੱਤਾ ਸੰਭਾਲਣ ਤੋਂ ਬਾਅਦ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ 'ਤੇ ਦੇਸ਼ ਨਿਕਾਲਾ ਦੇਣਗੇ। ਮਹੱਤਵਪੂਰਨ ਗੱਲ ਇਹ ਹੈ ਕਿ 20 ਜਨਵਰੀ ਨੂੰ ਉਨ੍ਹਾਂ ਦੇ ਸਹੁੰ ਚੁੱਕਣ ਤੋਂ ਬਾਅਦ, ਅਮਰੀਕਾ ਦੇ ਕਈ ਹਿੱਸਿਆਂ ਵਿਚ ਦੇਸ਼ ਨਿਕਾਲੇ ਦੀਆਂ ਮੁਹਿੰਮਾਂ ਤੇਜ਼ ਹੋ ਗਈਆਂ ਹਨ। ਫੌਕਸ ਨਿਊਜ਼ ਨੇ ਵੱਖ-ਵੱਖ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਫੀਲਡ ਦਫਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਕੱਲੇ ਐਤਵਾਰ ਨੂੰ, ICE ਨੇ ਲਗਭਗ ਇਕ ਹਜ਼ਾਰ ਗ੍ਰਿਫ਼ਤਾਰੀਆਂ ਕੀਤੀਆਂ ਅਤੇ ਜ਼ਿਆਦਾਤਰ ਕਾਰਵਾਈ ਦੇਸ਼ ਦੇ ਦੱਖਣ-ਪੂਰਬੀ ਹਿੱਸੇ ਵਿਚ ਹੋਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕ੍ਰੈਸ਼ ਹੋ ਗਿਆ ਜਹਾਜ਼, ਐਮਰਜੈਂਸੀ ਕਾਰਨ Airport ਬੰਦ!
NEXT STORY