ਨੈਸ਼ਨਲ ਡੈਸਕ- ਜੰਗ ਦੇ ਬਦਲਦੇ ਰੂਪ ਅਤੇ ਨਵੇਂ-ਨਵੇਂ ਹਥਿਆਰਾਂ ਦੇ ਮੱਦੇਨਜ਼ਰ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਆਪਣੀਆਂ ਫੌਜੀ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਜਾ ਰਿਹਾ ਹੈ। ਇਸੇ ਤਹਿਤ ਦੇਸ਼ 'ਚ 'ਸਪੇਸ ਕਮਾਂਡ' ਦੇ ਗਠਨ ਦੀਆਂ ਤਿਆਰੀਆਂ ਅੰਤਿਮ ਪੜਾਅ 'ਚ ਹਨ। ਇਹ ਥਲ ਫ਼ੌਜ, ਹਵਾਈ ਫ਼ੌਜ ਅਤੇ ਸਮੁੰਦਰੀ ਫ਼ੌਜ ਦੀ ਇੱਕ ਸਾਂਝੀ ਕਮਾਨ ਹੋਵੇਗੀ, ਜਿਸ ਦੀ ਕਮਾਨ ਭਾਰਤੀ ਥਲ ਫ਼ੌਜ ਦੇ ਹੱਥ ਹੋਵੇਗੀ।
ਤਿੰਨਾਂ ਫ਼ੌਜਾਂ ਵਿਚਾਲੇ ਆਪਸੀ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਪਹਿਲਾਂ ਇੱਕ ਅੰਤਰਿਮ ਸਪੇਸ ਕਮਾਨ ਦਾ ਐਲਾਨ ਕੀਤਾ ਜਾਵੇਗਾ, ਜਿਸ ਨੂੰ ਬਾਅਦ 'ਚ ਲੋੜੀਂਦੇ ਸੁਧਾਰਾਂ ਨਾਲ ਸਥਾਈ ਰੂਪ ਦਿੱਤਾ ਜਾਵੇਗਾ। ਭਾਰਤੀ ਥਲ ਫ਼ੌਜ ਦੇ ਲੇਫਟੀਨੈਂਟ ਜਨਰਲ ਪੱਧਰ ਦੇ ਅਧਿਕਾਰੀ ਇਸ ਕਮਾਨ ਦੇ ਮੁਖੀ ਹੋਣਗੇ। ਇਸ 'ਚ ਮੇਜਰ ਜਨਰਲ ਰੈਂਕ ਦੇ 5 ਅਧਿਕਾਰੀ ਹੋਣਗੇ, ਜਿਨ੍ਹਾਂ 'ਚ ਹਵਾਈ ਫ਼ੌਜ ਦੇ 3 ਅਤੇ ਸਮੁੰਦਰੀ ਫ਼ੌਜ ਦੇ 2 ਅਧਿਕਾਰੀ ਸ਼ਾਮਲ ਕੀਤੇ ਜਾਣਗੇ। ਬੈਂਗਲੁਰੂ ਸਥਿਤ ਰੱਖਿਆ ਸਪੇਸ ਏਜੰਸੀ (DSA) ਨੂੰ ਵੀ ਇਸੇ ਕਮਾਨ ਨਾਲ ਜੋੜਿਆ ਜਾਵੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; LPU ਦੇ ਨੇੜਲੇ ਇਲਾਕਿਆਂ 'ਚ ਇੰਟਰਨੈੱਟ ਬੰਦ
ਇਸ ਕਮਾਨ ਦਾ ਸਭ ਤੋਂ ਅਹਿਮ ਕੰਮ ਉਪਗ੍ਰਹਿਆਂ ਰਾਹੀਂ ਸਰਹੱਦੀ ਗਤੀਵਿਧੀਆਂ 'ਤੇ ਹਰ ਪਲ ਨਜ਼ਰ ਰੱਖਣਾ ਹੈ। ਇਸ ਤੋਂ ਇਲਾਵਾ ਫ਼ੌਜ ਲਈ ਸਕਿਓਰ ਕਮਿਊਨੀਕੇਸ਼ਨ ਸਨਸਟਮ ਅਤੇ ਨੇਵੀਗੇਸ਼ਨ ਨੂੰ ਯਕੀਨੀ ਬਣਾਉਣਾ ਵੀ ਇਸ ਦਾ ਅਹਿਮ ਮਕਸਦ ਹੋਵੇਗਾ। ਇਕ ਕਮਾਨ ਸਪੇਸ 'ਚ ਭਾਰਤੀ ਉਪਗ੍ਰਹਿਆਂ ਦੀ ਸੁਰੱਖਿਆ ਕਰਨਾ ਅਤੇ ਦੁਸ਼ਮਣ ਦੇ ਉਪਗ੍ਰਹਿਆਂ 'ਤੇ ਨਜ਼ਰ ਰੱਖ ਕੇ ਲੋੜ ਪੈਣ 'ਤੇ ਉਨ੍ਹਾਂ ਨੂੰ ਤਬਾਹ ਵੀ ਕਰੇਗਾ। ਇਹ ਦੁਸ਼ਮਣ ਦੇ ਗੁਪਤ ਅਤੇ ਖੁਫ਼ੀਆ ਸਿਗਨਲਾਂ ਨੂੰ ਜਾਮ ਕਰਨ 'ਚ ਵੀ ਅਹਿਮ ਰੋਲ ਨਿਭਾਏਗੀ।
ਜ਼ਿਕਰਯੋਗ ਹੈ ਕਿ ਭਾਰਤ ਤੋਂ ਪਹਿਲਾਂ ਅਮਰੀਕਾ, ਚੀਨ, ਰੂਸ, ਫਰਾਂਸ, ਜਰਮਨੀ, ਜਾਪਾਨ, ਇਟਲੀ, ਆਸਟ੍ਰੇਲੀਆ, ਇਰਾਨ ਅਤੇ ਬ੍ਰਿਟੇਨ ਸਣੇ 10 ਦੇਸ਼ਾਂ ਕੋਲ ਪਹਿਲਾਂ ਹੀ ਆਪਣੀ ਸਪੇਸ ਕਮਾਂਡ ਜਾਂ ਸਪੇਸ ਫੋਰਸ ਹੈ। ਇਸ ਤੋਂ ਇਲਾਵਾ ਦੁਨੀਆ ਦੇ ਲਗਭਗ 80 ਦੇਸ਼ ਸਿਵਲ ਸਪੇਸ ਪ੍ਰੋਗਰਾਮ ਚਲਾ ਰਹੇ ਹਨ, ਜੋ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਸ਼ੁਰੂ ਕਰ ਸਕਦੇ ਹਨ।
ਇਹ ਵੀ ਪੜ੍ਹੋ- ਆਨਲਾਈਨ ਪੇਮੈਂਟ 'ਤੇ MDR ਲਾਗੂ ਹੋਣ 'ਤੇ ਸੁਪਰੀਮ ਕੋਰਟ ਦਾ ਆ ਗਿਆ ਜਵਾਬ ! ਕੇਂਦਰ ਨੂੰ ਭੇਜਿਆ ਨੋਟਿਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਕੂਲਾਂ ਦਾ ਬਦਲਿਆ ਸਮਾਂ, ਜੰਮੂ 'ਚ 1 ਅਕਤੂਬਰ ਤੋਂ ਲਾਗੂ ਹੋਵੇਗੀ ਨਵੀਂ Timing
NEXT STORY