ਨਿਊਯਾਰਕ (ਰਾਜ ਗੋਗਨਾ): ਪਿੰਡ ਖੱਸਣ ਤਹਿਸੀਲ ਭੁਲੱਥ ਜ਼ਿਲ੍ਹਾ ਕਪੂਰਥਲਾ ਦੇ ਉਘੇ ਸਮਾਜ ਸੇਵੀ ਡਾਕਟਰ ਨਰਿੰਦਰ ਸਿੰਘ ਕੰਗ ਅਤੇ ਸਰਦਾਰਨੀ ਵੋਨਿੰਦਰ ਕੌਰ ਕੰਗ, ਅੱਜ ਕੱਲ੍ਹ ਅਮਰੀਕਾ ਦੌਰੇ 'ਤੇ ਆਏ ਹੋਏ ਹਨ। ਡਾਕਟਰ ਨਰਿੰਦਰ ਸਿੰਘ ਕੰਗ ਚਾਰ ਵਾਰ ਦੇ ਨੈਸ਼ਨਲ ਪੁਰਸਕਾਰ ਅਤੇ ਗਲੋਬਲ ਪੁਰਸਕਾਰ ਦੇ ਵਿਜੇਤਾ ਹਨ। ਅੱਜ ਉਹ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਨਤਮਸਤਕ ਹੋਏ, ਜਿੱਥੇ ਗੁਰੂਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਜੀ ਆਇਆ ਕਿਹਾ ਗਿਆ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਦੌਰਾਨ ਨਿਊਯਾਰਕ ਦੇ ਉੱਘੇ ਉਦਯੋਗਪਤੀ ਅਤੇ ਸਮਾਜ ਸੇਵੀ ਪਿੰਡ ਖੱਸਣ (ਭੁਲੱਥ) ਨਾਲ ਪਿਛੋਕੜ ਰੱਖਣ ਵਾਲੇ ਅਸ਼ੋਕ ਕੁਮਾਰ ਸ਼ਰਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਡਾਕਟਰ ਨਰਿੰਦਰ ਸਿੰਘ ਕੰਗ ਬਹੁਤ ਵਧੀਆ ਅਤੇ ਮਿਲਣਸਾਰ ਇਨਸਾਨ ਹਨ। ਸਮਾਜ ਸੇਵਾ ਵਿਚ ਉਹ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਜਿਵੇਂ ਵਿਦਿਅਕ ਅਦਾਰੇ, ਪਾਣੀ ਦੀ ਸੰਭਾਲ, ਵਾਤਾਵਰਣ, ਖੇਡਾਂ। ਪਿੰਡ ਖੱਸਣ ਦੇ ਜੰਮਪਲ ਡਾਕਟਰ ਨਰਿੰਦਰ ਸਿੰਘ ਕੰਗ ਜੋ ਪਿੰਡ ਦੇ ਸਰਪੰਚ ਵੀ ਰਹੇ, ਵਿਕਾਸ ਲਈ ਉਹ ਚਾਰ ਵਾਰ ਨੈਸ਼ਨਲ ਪੁਰਸਕਾਰ ਅਤੇ ਗਲੋਬਲ ਪੁਰਸਕਾਰ ਨਾਲ ਸਨਮਾਨਿਤ ਹੋ ਚੁੱਕੇ ਹਨ। ਅਮਰੀਕਾ ਤੇ ਵੱਖ-ਵੱਖ ਸੁਸਾਇਟੀਆਂ ਅਤੇ ਗੁਰੂ ਘਰਾਂ ਵੱਲੋਂ ਉਹਨਾਂ ਅਤੇ ਉਹਨਾਂ ਦੀ ਪਤਨੀ ਵੋਨਿੰਦਰ ਕੌਰ ਕੰਗ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਵੱਲੋਂ ਹਮਲਾ ਕੀਤੇ ਜਾਣ 'ਤੇ ਤਾਈਵਾਨ ਦੀ ਰੱਖਿਆ ਕਰੇਗਾ ਅਮਰੀਕਾ : ਬਾਈਡੇਨ
ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਲਦੇਵ ਸਿੰਘ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ, ਸੁਖਵਿੰਦਰ ਸਿੰਘ ਸੁਭਾਨਪੁਰ ਸਕੱਤਰ, ਇਕਬਾਲ ਸਿੰਘ, ਚਰਨ ਸਿੰਘ, ਹਿਮੰਤ ਸਿੰਘ ਸਰਪੰਚ ਸਾਬਕਾ ਪ੍ਰਧਾਨ, ਗਰੂ ਘਰ ਬਾਬਾ ਮੱਖਣ ਸ਼ਾਹ ਲੁਬਾਣਾ, ਸਮਾਜ ਸੇਵੀ ਅਸ਼ੋਕ ਕੁਮਾਰ (ਜੇ.ਐਮ.ਡੀ ਸਮੂਹ), ਗੁਰਮੀਤ ਸਿੰਘ ਸਾਬਕਾ ਪ੍ਰਧਾਨ, ਦਲੇਰ ਸਿੰਘ, ਮਹਿੰਦਰ ਸਿੰਘ, ਰਣਜੀਤ ਸਿੰਘ ਮਹਿੰਦਪੁਰ ਅਤੇ ਹੋਰ ਕਮੇਟੀ ਦੇ ਪ੍ਰਬੰਧਕਾਂ ਨੇ ਸਿਰੋਪਾ ਅਤੇ ਗੁਰੂ ਘਰ ਦਾ ਯਾਦਗਾਰੀ ਸਨਮਾਨ ਚਿੰਨ੍ਹ ਵੀ ਉਹਨਾਂ ਨੂੰ ਭੇਂਟ ਕੀਤਾ।
ਈਰਾਨ: ਸਿਰ ਨਾ ਢਕਣ 'ਤੇ ਗ੍ਰਿਫ਼ਤਾਰ ਕੀਤੀ ਕੁੜੀ ਦੀ ਮੌਤ, ਵਿਰੋਧ 'ਚ ਹਿਜਾਬ ਉਤਾਰ ਸੜਕਾਂ 'ਤੇ ਆਈਆਂ ਔਰਤਾਂ
NEXT STORY