ਢਾਕਾ - ਬੰਗਲਾਦੇਸ਼ ਵਿਚ ਐਤਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਅਨੁਸਾਰ, ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 3.0 ਮਾਪੀ ਗਈ ਹੈ। ਇਹ ਭੂਚਾਲ ਸਵੇਰੇ ਲਗਭਗ 4:02 ਵਜੇ ਆਇਆ ਅਤੇ ਇਸ ਦਾ ਕੇਂਦਰ ਜ਼ਮੀਨ ਦੇ ਅੰਦਰ 20 ਕਿਲੋਮੀਟਰ ਦੀ ਡੂੰਘਾਈ 'ਤੇ ਸੀ। NCS ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭੂਚਾਲ ਦਾ ਸਥਾਨ 24.85 ਉੱਤਰੀ ਅਕਸ਼ਾਂਸ਼ ਅਤੇ 92.07 ਪੂਰਬੀ ਲੰਬਕਾਰ 'ਤੇ ਸਥਿਤ ਸੀ।
ਤਿੰਨ ਟੈਕਟੋਨਿਕ ਪਲੇਟਾਂ ਦੇ ਸੰਗਮ 'ਤੇ ਸਥਿਤ ਹੈ ਬੰਗਲਾਦੇਸ਼
ਸਰੋਤਾਂ ਦੀ ਮੰਨੀਏ ਤਾਂ ਬੰਗਲਾਦੇਸ਼ ਭੂਗੋਲਿਕ ਤੌਰ 'ਤੇ ਬਹੁਤ ਹੀ ਸੰਵੇਦਨਸ਼ੀਲ ਇਲਾਕੇ ਵਿਚ ਸਥਿਤ ਹੈ। ਇਹ ਦੇਸ਼ ਤਿੰਨ ਸਰਗਰਮ ਟੈਕਟੋਨਿਕ ਪਲੇਟਾਂ - ਭਾਰਤੀ, ਯੂਰੇਸ਼ੀਅਨ ਅਤੇ ਬਰਮਾ ਪਲੇਟਾਂ ਦੇ ਜੰਕਸ਼ਨ 'ਤੇ ਸਥਿਤ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤੀ ਪਲੇਟ ਲਗਭਗ 6 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਉੱਤਰ-ਪੂਰਬ ਵੱਲ ਖਿਸਕ ਰਹੀ ਹੈ, ਜਦੋਂ ਕਿ ਯੂਰੇਸ਼ੀਅਨ ਪਲੇਟ ਇਸ ਦੇ ਉੱਪਰ 2 ਸੈਂਟੀਮੀਟਰ ਪ੍ਰਤੀ ਸਾਲ ਦੀ ਰਫ਼ਤਾਰ ਨਾਲ ਉੱਤਰ ਵੱਲ ਵਧ ਰਹੀ ਹੈ। ਇਸ ਹਲਚਲ ਕਾਰਨ ਦੇਸ਼ ਵਿਚ ਵੱਡੇ ਭੂਚਾਲ ਆਉਣ ਦਾ ਉੱਚ ਜੋਖਮ ਬਣਿਆ ਹੋਇਆ ਹੈ।
ਇਹ ਖੇਤਰ ਹਨ ਸਭ ਤੋਂ ਵੱਧ ਖ਼ਤਰੇ ਵਿਚ
ਦੇਸ਼ ਕਈ ਮੁੱਖ ਫਾਲਟ ਲਾਈਨਾਂ ਜਿਵੇਂ ਕਿ ਬੋਗਰਾ ਫਾਲਟ, ਤ੍ਰਿਪੁਰਾ ਫਾਲਟ, ਸ਼ਿਲਾਂਗ ਪਠਾਰ, ਡਾਕੀ ਫਾਲਟ ਅਤੇ ਅਸਾਮ ਫਾਲਟ ਦੇ ਨੇੜੇ ਹੈ, ਜਿਸ ਕਾਰਨ ਇਸ ਨੂੰ 13 ਭੂਚਾਲ ਸੰਭਾਵਿਤ ਖੇਤਰਾਂ ਵਿਚ ਵੰਡਿਆ ਗਿਆ ਹੈ। ਚਟਗਾਂਵ, ਚਟਗਾਂਵ ਪਹਾੜੀ ਖੇਤਰ ਅਤੇ ਸਿਲਹਟ ਵਿੱਚ ਜੈਨਤੀਆਪੁਰ ਨੂੰ ਸਭ ਤੋਂ ਵੱਧ ਖ਼ਤਰੇ ਵਾਲੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ।
ਢਾਕਾ ਦੀ ਵਧਦੀ ਸੰਵੇਦਨਸ਼ੀਲਤਾ
ਰਾਜਧਾਨੀ ਢਾਕਾ ਦੀ ਸਥਿਤੀ ਹੋਰ ਵੀ ਚਿੰਤਾਜਨਕ ਹੈ। 30,000 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਦੀ ਸੰਘਣੀ ਆਬਾਦੀ ਵਾਲਾ ਇਹ ਸ਼ਹਿਰ ਵਿਸ਼ਵ ਦੇ 20 ਸਭ ਤੋਂ ਵੱਧ ਭੂਚਾਲ-ਸੰਵੇਦਨਸ਼ੀਲ ਸ਼ਹਿਰਾਂ ਵਿਚੋਂ ਇਕ ਹੈ। ਹਾਲ ਹੀ ਵਿਚ 4 ਦਸੰਬਰ, 2025 ਨੂੰ ਢਾਕਾ ਵਿਚ 4.1 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮਾਹਿਰਾਂ ਨੇ ਜਨਤਕ ਜਾਗਰੂਕਤਾ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ 'ਤੇ ਜ਼ੋਰ ਦਿੱਤਾ ਹੈ।
ਅਫਗਾਨਿਸਤਾਨ ਵਿਚ ਵੀ ਆਇਆ ਭੂਚਾਲ
ਬੰਗਲਾਦੇਸ਼ ਤੋਂ ਪਹਿਲਾਂ, ਸ਼ਨੀਵਾਰ ਸਵੇਰੇ ਲਗਭਗ 3:28 ਵਜੇ ਅਫਗਾਨਿਸਤਾਨ ਵਿਚ ਵੀ 4.0 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ। NCS ਅਨੁਸਾਰ, ਇਹ ਭੂਚਾਲ 40 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ ਸੀ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਝਟਕੇ ਭਵਿੱਖ ਵਿੱਚ ਕਿਸੇ ਵੱਡੀ ਤਬਾਹੀ ਦਾ ਸੰਕੇਤ ਹੋ ਸਕਦੇ ਹਨ, ਇਸ ਲਈ ਪਹਿਲਾਂ ਤੋਂ ਤਿਆਰੀ ਅਤੇ ਮਜ਼ਬੂਤ ਬੁਨਿਆਦੀ ਢਾਂਚਾ ਬਹੁਤ ਜ਼ਰੂਰੀ ਹੈ।
AI ਬੋਟਸ ਨੇ ਬਣਾਇਆ ਆਪਣਾ ਸੋਸ਼ਲ ਮੀਡੀਆ 'Moltbook', ਉਡਾ ਰਹੇ ਇਨਸਾਨਾਂ ਦਾ ਮਜ਼ਾਕ
NEXT STORY