ਇਸਲਾਮਾਬਾਦ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਮੌਤ ਦੀ ਅਫ਼ਵਾਹ ’ਤੇ ਵਿਰਾਮ ਲਗਾਉਂਦੇ ਹੋਏ ਪਾਕਿਸਤਾਨੀ ਫ਼ੌਜ ਨੇ ਬਿਆਨ ਜਾਰੀ ਕੀਤਾ ਹੈ। ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ ਨੇ ਕਿਹਾ ਹੈ ਕਿ ਇਮਰਾਨ ਖ਼ਾਨ ਜ਼ਿੰਦਾ ਹਨ ਅਤੇ ਅਦਿਆਲਾ ਜੇਲ ਵਿਚ ਬੰਦ ਹਨ। ਉਨ੍ਹਾਂ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਪਾਕਿਸਤਾਨ ਦੇ ਇਕ ਸੀਨੀਅਰ ਪੱਤਰਕਾਰ ਵਜਾਹਤ ਸਈਦ ਖ਼ਾਨ ਨੇ ਦਾਅਵਾ ਕੀਤਾ ਸੀ ਕਿ ਇਮਰਾਨ ਖ਼ਾਨ ਹੁਣ ਉਨ੍ਹਾਂ ਦੇ ਵਿਚਾਲੇ ਨਹੀਂ ਹਨ।
ਹਾਲਾਂਕਿ, ਹੁਣ ਪੱਤਰਕਾਰ ਨੇ ਵੀ ਆਪਣੇ ਦਾਅਵੇ ਤੋਂ ਪਲਟੀ ਮਾਰ ਲਈ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਸਿਰਫ਼ ਖ਼ਦਸ਼ਾ ਪ੍ਰਗਟਾਇਆ ਸੀ, ਮੌਤ ਦੀ ਪੁਸ਼ਟੀ ਨਹੀਂ ਕੀਤੀ ਸੀ। ਵਜਾਹਤ ਸਈਦ ਖ਼ਾਨ ਨੇ ਪਹਿਲਾਂ ਆਪਣੇ ਦਾਅਵੇ ਦੀ ਪੁਸ਼ਟੀ ਲਈ ਰਾਵਲਪਿੰਡੀ ਸਥਿਤ ਪਾਕਿਸਤਾਨੀ ਫ਼ੌਜ ਦੇ ਹੈੱਡਕੁਆਰਟਰ ਵਿਚ ਤਾਇਨਾਤ ਘੱਟੋ-ਘੱਟ 3 ਸੀਨੀਅਰ ਫ਼ੌਜੀ ਅਧਿਕਾਰੀਆਂ ਦਾ ਹਵਾਲਾ ਦਿੱਤਾ ਸੀ। ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਇਮਰਾਨ ਖ਼ਾਨ ਦੀ ਮੌਤ ਦੀ ਅਫ਼ਵਾਹ ਫੈਲ ਰਹੀ ਹੈ।
20 ਲੱਖ ਇਮਰਾਨ ਖ਼ਾਨ ਸਮਰਥਕ ਸੜਕਾਂ ’ਤੇ ਉਤਰਨਗੇ
ਇਮਰਾਨ ਖ਼ਾਨ ਦੀ ਮੌਤ ਦੀ ਅਫ਼ਵਾਹ ਦੇ ਵਿਚਾਲੇ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਤੇ ਪੀ.ਟੀ.ਆਈ. ਨੇਤਾ ਸੋਹੇਲ ਅਫ਼ਰੀਦੀ ਨੇ ਦਾਅਵਾ ਕੀਤਾ ਹੈ ਕਿ 20 ਲੱਖ ਤੋਂ ਵੱਧ ਲੋਕ ਸੜਕਾਂ ’ਤੇ ਉਤਰਨ ਲਈ ਤਿਆਰ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਦੇ ਨੌਜਵਾਨਾਂ ਦਾ ਗੁੱਸਾ ਪਾਕਿਸਤਾਨ ਦੀ ‘ਹਾਈਬ੍ਰਿਡ’ ਸਰਕਾਰ ਲਈ ਕਾਬੂ ਤੋਂ ਬਾਹਰ ਹੋ ਸਕਦਾ ਹੈ।
ਨਿਊਜਰਸੀ 'ਚ ਵੱਡੀ ਵਾਰਦਾਤ, ਭਾਰਤੀ ਜਿਊਲਰ ਦੇ ਸ਼ੋਅਰੂਮ 'ਚੋਂ 10 ਲੱਖ ਡਾਲਰ ਦੇ ਗਹਿਣੇ ਲੁੱਟੇ
NEXT STORY