ਬੀਜਿੰਗ-ਚੀਨ ਦੀ ਇਕ ਟੀਕਾ ਕੰਪਨੀ ਨੇ ਕਿਹਾ ਕਿ ਉਸ ਨੇ ਕੋਵਿਡ-19 ਦੇ ਆਪਣੇ ਟੀਕੇ ਦੇ ਤੀਸਰੇ ਪੜਾਅ ਦਾ ਪ੍ਰਯੋਗਾਤਮਕ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ ਅਤੇ ਦੁਨੀਆਭਰ 'ਚ 29,000 ਲੋਕਾਂ ਨੂੰ ਇਸ 'ਚ ਸ਼ਾਮਲ ਕਰਨ ਦੀ ਯੋਜਨਾ ਹੈ। ਅਨਹੁਈ ਝਿਫੇਈ ਲਾਂਗਕਾਮ ਬਾਇਓਫਾਰਮਾਸਉਟਿਕਲ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਕੋਵਿਡ-19 ਦੇ ਟੀਕੇ ਲਈ ਤੀਸਰੇ ਪੜਾਅ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਕੰਪਨੀ ਅਤੇ ਚੀਨੀ ਐਕੇਡਮੀ ਆਫ ਸਾਇੰਸ ਤਹਿਤ ਮਾਈਕ੍ਰੋਬਾਇਓਲਾਜੀ ਵੱਲੋਂ ਵਿਕਸਿਤ ਟੀਕੇ ਨੂੰ ਰਾਸ਼ਟਰੀ ਮੈਡੀਕਲ ਉਤਪਾਦ ਪ੍ਰਸ਼ਾਸਨ ਤੋਂ 19 ਜੂਨ ਨੂੰ ਪ੍ਰਯੋਗਾਤਮ ਪ੍ਰੀਖਣ ਦੀ ਇਜਾਜ਼ਤ ਮਿਲੀ ਸੀ।
ਇਹ ਵੀ ਪੜ੍ਹੋ:-ਫਰਾਂਸ ਨੇ ਪਾਕਿ ਨੂੰ ਦਿੱਤਾ ਝਟਕਾ, ਠੁਕਰਾਈ ਇਮਰਾਨ ਖਾਨ ਦੀ ਅਪੀਲ
ਕੰਪਨੀ ਨੇ ਕਿਹਾ ਕਿ ਖੋਜ ਤਹਿਤ 18 ਅਤੇ ਇਸ ਤੋਂ ਜ਼ਿਆਦਾ ਉਮਰ ਦੇ 29,000 ਲੋਕਾਂ ਨੂੰ ਸ਼ਾਮਲ ਕੀਤਾ ਜਾਣਾ ਹੈ। ਮੱਧ ਚੀਨ ਦੇ ਹੁਨਾਨ ਸੂਬੇ ਦੀ ਜਿਆਂਗਤਾਨ ਕਾਊਂਟੀ 'ਚ ਬੁੱਧਵਾਰ ਨੂੰ ਪ੍ਰੀਖਣ ਸ਼ੁਰੂ ਕੀਤਾ ਗਿਆ। ਇਸ ਟੀਕੇ ਦਾ ਗਲੋਬਲੀ ਪੱਧਰ 'ਤੇ ਪ੍ਰੀਖਣ ਇਸ ਮਹੀਨ ਦੇ ਆਖਿਰ 'ਚ ਉਜਬੇਕਿਸਤਾਨ 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਬੁੱਧਵਾਰ ਨੂੰ ਮੀਡੀਆ ਨੂੰ ਦੱਸਿਆ ਸੀ ਕਿ ਟੀਕੇ ਦਾ ਯੂ.ਏ.ਆਈ., ਬ੍ਰਾਜ਼ੀਲ, ਪਾਕਿਸਤਾਨ ਅਤੇ ਪੇਰੂ ਸਮੇਤ ਕੁਝ ਦੇਸ਼ਾਂ 'ਚ ਪ੍ਰੀਖਣ ਕੀਤਾ ਜਾ ਰਿਹਾ ਹੈ। ਅਧਿਐਨ ਨੇ ਪਹਿਲੇ ਪਹਾੜ ਅਤੇ ਦੂਜੇ ਪੜਾਅ ਦਾ ਪ੍ਰਯੋਗਾਤਮਕ ਪ੍ਰੀਖਣ 23 ਜੂਨ ਨੂੰ ਸ਼ੁਰੂ ਕੀਤਾ ਸੀ। ਸਰਕਾਰੀ ਅਖਬਾਰ 'ਸ਼ਿਨਹੂਆ' ਦੀ ਖਬਰ ਮੁਤਾਬਕ ਪ੍ਰੀਖਣ ਤਹਿਤ ਬੀਜਿੰਗ, ਚੋਂਗਕਿੰਗ ਅਤੇ ਹੁਨਾਨ ਸੂਬੇ ਦੇ 18 ਤੋਂ 59 ਸਾਲ ਦੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ:-ਫਾਈਜ਼ਰ ਨੇ ਅਮਰੀਕਾ 'ਚ ਆਪਣੇ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇਣ ਦੀ ਕੀਤੀ ਮੰਗ
ਫਾਈਜ਼ਰ ਨੇ ਅਮਰੀਕਾ 'ਚ ਆਪਣੇ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇਣ ਦੀ ਕੀਤੀ ਮੰਗ
NEXT STORY