ਨਿਊਯਾਰਕ (ਏਪੀ)- ਅਮਰੀਕਾ ਦੇ ਨਿਊਯਾਰਕ ਵਿੱਚ ਹਡਸਨ ਨਦੀ 'ਤੇ ਲੰਗਰ ਲਗਾਈ ਗਈ ਇੱਕ ਕਿਸ਼ਤੀ 'ਚ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਹਿਰ ਦੇ ਫਾਇਰ ਵਿਭਾਗ ਦੇ ਡਿਪਟੀ ਅਸਿਸਟੈਂਟ ਚੀਫ਼ ਡੇਵਿਡ ਸਿਮਸ ਨੇ ਕਿਹਾ ਕਿ ਇਹ ਘਟਨਾ ਬੀਤੇ ਦਿਨ ਨੌਰਥ ਰਿਵਰ ਵੇਸਟਵਾਟਰ ਟ੍ਰੀਟਮੈਂਟ ਪਲਾਂਟ ਨੇੜੇ ਹੰਟਸ ਪੁਆਇੰਟ ਬੋਟਯਾਰਡ ਵਿੱਚ ਵਾਪਰੀ।
ਪੜ੍ਹੋ ਇਹ ਅਹਿਮ ਖ਼ਬਰ-ਲਹਿੰਦੇ ਪੰਜਾਬ 'ਚ ਤੂਫਾਨ ਨੇ ਮਚਾਈ ਤਬਾਹੀ, 8 ਲੋਕਾਂ ਦੀ ਮੌਤ
ਕਿਸ਼ਤੀ ਰਾਹੀਂ ਸੀਵਰੇਜ ਢੋਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇੱਕ ਜ਼ਖਮੀ ਕਰਮਚਾਰੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਕਿਸ਼ਤੀ 'ਤੇ ਸਵਾਰ ਇੱਕ ਹੋਰ ਕਰਮਚਾਰੀ ਨੇ ਇਲਾਜ ਤੋਂ ਇਨਕਾਰ ਕਰ ਦਿੱਤਾ। ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਅਪਰਾਧਿਕ ਕਾਰਵਾਈ ਸੀ। ਅਮਰੀਕੀ ਤੱਟ ਰੱਖਿਅਕ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਧਮਾਕਾ ਉਦੋਂ ਹੋਇਆ ਜਦੋਂ ਕਿਸ਼ਤੀ 'ਤੇ ਸਵਾਰ ਲੋਕ ਅੱਗ ਜਾਂ ਚੰਗਿਆੜੀਆਂ 'ਤੇ ਕੰਮ ਕਰ ਰਹੇ ਸਨ। ਨਿਊਯਾਰਕ ਪੁਲਸ ਨੇ ਕਿਹਾ ਕਿ ਬਚਾਅ ਟੀਮਾਂ ਨੂੰ ਨਦੀ ਵਿੱਚ ਇੱਕ 59 ਸਾਲਾ ਵਿਅਕਤੀ ਬੇਹੋਸ਼ ਮਿਲਿਆ ਅਤੇ ਬਾਅਦ ਵਿੱਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਸ਼ਹਿਰ ਦੇ ਵਾਤਾਵਰਣ ਸੁਰੱਖਿਆ ਵਿਭਾਗ ਦਾ ਕਰਮਚਾਰੀ ਸੀ ਪਰ ਉਸਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਲਹਿੰਦੇ ਪੰਜਾਬ 'ਚ ਤੂਫਾਨ ਨੇ ਮਚਾਈ ਤਬਾਹੀ, 8 ਲੋਕਾਂ ਦੀ ਮੌਤ
NEXT STORY