ਵਾਸ਼ਿੰਗਟਨ (ਭਾਸ਼ਾ)- ਯੂਐਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਭਾਰਤੀ ਮੂਲ ਦੇ ਮਨਜੀਤ ਸਿੰਘ ਬੇਦੀ ਨੂੰ ਸਰਕਾਰੀ ਲਾਭ ਯੋਜਨਾ ਵਿੱਚ ਕਥਿਤ ਬੇਨਿਯਮੀਆਂ ਵਿਚ ਸ਼ਮੂਲੀਅਤ ਲਈ ਧੋਖਾਧੜੀ ਦੀ ਆਪਣੀ ਮੋਸਟ-ਵਾਂਟੇਡ ਸੂਚੀ ਵਿੱਚ ਸ਼ਾਮਲ ਕੀਤਾ ਹੈ। ਐਫਬੀਆਈ ਦੇ ਅਨੁਸਾਰ ਬੇਦੀ ਦੀ ਵਾਸ਼ਿੰਗਟਨ ਦੇ ਟਾਕੋਮਾ ਵਿੱਚ ਕਰਿਆਨੇ ਦੀ ਛੋਟੀ ਦੁਕਾਨ ਸੀ ਅਤੇ ਉਹ ਗਾਹਕਾਂ ਨੂੰ ਭੋਜਨ ਦੇਣ ਦੀ ਬਜਾਏ ਉਨ੍ਹਾਂ ਨੇ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ (ਐਸਐਨਏਪੀ) ਦੇ ਤਹਿਤ ਉਨ੍ਹਾਂ ਦੇ ਸਰਕਾਰੀ ਲਾਭ ਕਾਰਡਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਨਕਦ ਰਾਸ਼ੀ ਦਿੰਦਾ ਸੀ। ਐਫਬੀਆਈ ਨੇ ਵੀਰਵਾਰ ਨੂੰ ਕਿਹਾ ਕਿ ਐਸਐਨਏਪੀ ਲਾਭਪਾਤਰੀਆਂ ਨੂੰ ਭੋਜਨ ਦੇਣ ਦੀ ਬਜਾਏ ਬੇਦੀ ਨੇ ਉਨ੍ਹਾਂ ਨੂੰ ਨਕਦੀ ਦੇਣ ਲਈ ਆਪਣੇ ਇਲੈਕਟ੍ਰਾਨਿਕ ਲਾਭ ਟ੍ਰਾਂਸਫਰ (ਈਬੀਟੀ) ਕਾਰਡਾਂ ਦੀ ਵਰਤੋਂ ਕੀਤੀ ਅਤੇ ਪ੍ਰਾਪਤ ਹੋਏ ਪੈਸੇ ਦਾ ਅੱਧਾ ਹਿੱਸਾ ਆਪਣੇ ਕੋਲ ਰੱਖਿਆ।

ਐਫਬੀਆਈ ਨੇ ਦਾਅਵਾ ਕੀਤਾ ਕਿ ਅਮਰੀਕੀ ਨਾਗਰਿਕਤਾ ਪ੍ਰਾਪਤ ਬੇਦੀ ਨੇ ਮਾਰਚ 2024 ਅਤੇ ਜੂਨ 2025 ਦੇ ਵਿਚਕਾਰ ਅਮਰੀਕੀ ਸਰਕਾਰ ਨਾਲ ਘੱਟੋ-ਘੱਟ 600,000 ਅਮਰੀਕੀ ਡਾਲਰ ਦੀ ਧੋਖਾਧੜੀ ਕੀਤੀ। ਬੇਦੀ ਦੀ ਟਾਕੋਮਾ ਵਿੱਚ "ਏਸ਼ੀਅਨ ਗ੍ਰੋਸਰੀ ਸਟੋਰ" ਨਾਮਕ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸੀ। ਐਫਬੀਆਈ ਨੇ ਕਿਹਾ, "ਬੇਦੀ ਦੀ ਗ੍ਰਿਫ਼ਤਾਰੀ ਅਤੇ ਸਜ਼ਾ ਤੱਕ ਪਹੁੰਚਾਉਣ ਲਈ ਜਾਣਕਾਰੀ ਦੇਣ ਵਾਲੇ ਨੂੰ 150,000 ਅਮਰੀਕੀ ਡਾਲਰ ਤੱਕ ਦਾ ਇਨਾਮ ਦਿੱਤਾ ਜਾਵੇਗਾ।"

ਇਲੈਕਟ੍ਰਾਨਿਕ ਮਾਧਿਅਮ ਜ਼ਰੀਏ ਧੋਖਾਧੜੀ ਅਤੇ ਐਸਐਨਪੀ ਲਾਭ ਧੋਖਾਧੜੀ ਦੇ ਦੋਸ਼ ਤੈਅ ਕਰਨ ਤੋਂ ਬਾਅਦ ਬੇਦੀ ਨੂੰ ਗ੍ਰਿਫ਼ਤਾਰੀ ਤੋਂ ਸੁਰੱਖਿਆ ਦਿੰਦੇ ਹੋਏ ਅਦਾਲਤ ਵਿੱਚ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਗਈ। ਐਫਬੀਆਈ ਨੇ ਕਿਹਾ ਕਿ ਉਸਨੂੰ ਆਪਣਾ ਪਾਸਪੋਰਟ ਸੌਂਪਣ ਅਤੇ ਵਾਸ਼ਿੰਗਟਨ ਵਿੱਚ ਹੀ ਰਹਿਣ ਦਾ ਹੁਕਮ ਦਿੱਤਾ ਗਿਆ ਸੀ, ਪਰ ਬੇਦੀ ਜਲਦੀ ਹੀ ਸੜਕ ਰਾਹੀਂ ਸਰਹੱਦ ਪਾਰ ਕਰਕੇ ਕੈਨੇਡਾ ਵਿੱਚ ਦਾਖਲ ਹੋ ਗਿਆ ਅਤੇ ਉੱਥੋਂ ਭਾਰਤ ਭੱਜ ਗਿਆ। ਇੱਕ ਅਮਰੀਕੀ ਜ਼ਿਲ੍ਹਾ ਅਦਾਲਤ ਨੇ 21 ਮਈ ਨੂੰ ਬੇਦੀ ਵਿਰੁੱਧ ਸੰਘੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ ਜਦੋਂ ਉਸ 'ਤੇ ਉਸਦੀ ਨਿਗਰਾਨੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਫੌਜ ਨੇ ਈਰਾਨ ਦੇ 60 ਫੌਜੀ ਟਿਕਾਣੇ ਕੀਤੇ ਤਬਾਹ, ਜੰਗ ਵਿਚਾਲੇ ਸੁਰੱਖਿਅਤ ਕੱਢਿਆ 1.8 ਕਰੋੜ ਬੈਰਲ ਤੇਲ
NEXT STORY