ਵਾਸ਼ਿੰਗਟਨ- ਅਮਰੀਕਾ ਦੀ ਫੌਜ ਵਿਚ ਪਹਿਲੀ ਵਾਰ ਕਿਸੇ ਸਿੱਖ ਬੀਬੀ ਨੂੰ ਸ਼ਾਮਲ ਕੀਤਾ ਗਿਆ ਹੈ। ਵੈਸਟ ਪੁਆਇੰਟ ਆਰਮੀ ਅਕੈਡਮੀ ਅਮਰੀਕਾ ਤੋਂ ਗ੍ਰੈਜੁਏਸ਼ਨ ਕਰ ਕੇ ਅਮਰੀਕੀ ਫ਼ੌਜ ਵਿਚ ਸ਼ਾਮਲ ਹੋਈ ਅਨਮੋਲ ਕੌਰ ਨਾਰੰਗ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਧਾਈ ਦਿੱਤੀ ਹੈ। ਉੱਥੇ ਹੀ, ਅਨਮੋਲ ਕੌਰ ਦੀ ਨਿਯੁਕਤੀ ਦੇ ਬਾਅਦ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।
ਅਨਮੋਲ ਨੂੰ ਟਵਿੱਟਰ 'ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਅਨਮੋਲ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਸ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਅਨਮੋਲ ਦੀ ਇਹ ਪ੍ਰਾਪਤੀ ਹੋਰਾਂ ਲਈ ਪ੍ਰੇਰਣਾ ਹੈ। ਸਾਲ 2020 ਦੀ ਕਲਾਸ ਵਿਚੋਂ ਉਹ ਸੈਕੰਡ ਲੈਫਟੀਨੈਂਟ ਵਜੋਂ ਪਾਸ ਹੋਈ ਹੈ। ਇਸ ਤੋਂ ਪਹਿਲਾਂ ਵੀ ਅਮਰੀਕੀ ਫ਼ੌਜ ਵਿਚ ਕਈ ਸਿੱਖ ਮੁਟਿਆਰਾਂ ਸੇਵਾਵਾਂ ਨਿਭਾਅ ਰਹੀਆਂ ਹਨ ਪਰ ਅਨਮੋਲ ਕੌਰ ਨਾਰੰਗ ਦੀ ਸੈਕਿੰਡ ਲੈਫਟੀਨੈਂਟ ਵਜੋਂ ਇਹ ਪ੍ਰਾਪਤੀ ਇਤਿਹਾਸਕ ਮੰਨੀ ਜਾ ਰਹੀ ਹੈ। ਉਸ ਨੇ ਸਕੂਲੀ ਪੜ੍ਹਾਈ ਮਗਰੋਂ ਆਪਣਾ ਕੈਰੀਅਰ ਚੁਣਿਆ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਅਨਮੋਲ 'ਤੇ ਮਾਣ ਹੈ।
ਆਸਟ੍ਰੇਲੀਆ ਦੇ ਕੁਝ ਹਿੱਸਿਆਂ 'ਚ ਖਤਮ ਹੋਇਆ ਕੋਰੋਨਾ ਸੰਕਟ : ਸਿਹਤ ਅਧਿਕਾਰੀ
NEXT STORY