ਬਰਲਿਨ (ਬਿਊਰੋ): ਜਰਮਨੀ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਰਾਜਧਾਨੀ ਬਰਲਿਨ ਵਿਚ ਰਹਿਣ ਵਾਲੀ 30 ਸਾਲਾ ਮਹਿਲਾ ਬੋਇੰਗ 737-800 ਨਾਲ ਮਾਰਚ ਵਿਚ ਵਿਆਹ ਰਚਾਏਗੀ। ਇਹ ਵਿਆਹ ਐਮਸਟਰਡਮ ਵਿਚ ਹੋਵੇਗਾ। ਮਿਸ਼ੇਲ ਕੋਬਕੇ ਨੇ ਪਹਿਲੀ ਵਾਰ ਬੋਇੰਗ ਜਹਾਜ਼ ਨੂੰ ਟੇਗਲ ਹਵਾਈ ਅੱਡੇ 'ਤੇ ਮਾਰਚ 2014 ਵਿਚ ਦੇਖਿਆ ਸੀ। ਉਦੋਂ ਤੋਂ ਹੀ ਮਿਸ਼ੇਲ ਜਹਾਜ਼ ਨੂੰ ਪਸੰਦ ਕਰਨ ਲੱਗੀ ਸੀ। ਉਸ ਨੂੰ ਬੋਇੰਗ ਦੇ ਵਿੰਗ, ਵਿੰਗਲੇਟਸ ਅਤੇ ਥਰਸਟਰਜ਼ ਬਹੁਤ ਚੰਗੇ ਲੱਗਦੇ ਹਨ। ਮਿਸ਼ੇਲ ਦੇ ਮੁਤਾਬਕ ਇਹ ਉਸ ਦਾ ਲੌਂਗ ਡਿਸਟੈਂਸ ਪਿਆਰ ਹੈ। ਉਹ ਜਹਾਜ਼ ਨੂੰ ਪਿਆਰ ਨਾਲ 'ਸਾਤਸ' ਬੁਲਾਉਂਦੀ ਹੈ। ਜਰਮਨੀ ਭਾਸ਼ਾ ਵਿਚ ਇਹ ਸਬਤ ਪਿਆਰੇ ਲਈ ਵਰਤਿਆ ਜਾਂਦਾ ਹੈ।
ਪੇਸ਼ੇ ਤੋਂ ਸੇਲਸਵੁਮਨ ਮਿਸ਼ੇਲ ਦਾ ਜਦੋਂ ਵੀ ਮਨ ਕਰਦਾ, ਉਹ ਬੋਇੰਗ ਜਹਾਜ਼ ਨੂੰ ਦੇਖਣ ਲਈ ਹਵਾਈ ਅੱਡੇ ਪਹੁੰਚ ਜਾਂਦੀ। ਪਿਛਲੇ ਸਾਲ ਸਤੰਬਰ ਵਿਚ ਮਿਸ਼ੇਲ ਨੇ ਜਹਾਜ਼ ਦੇ ਵਿੰਗਸ ਨੂੰ ਕਿੱਸ ਕਰਦੇ ਹੋਏ ਕੁਝ ਤਸਵੀਰਾਂ ਖਿੱਚਵਾਈਆਂ ਸਨ। ਮਿਸ਼ੇਲ ਦਾ ਸ਼ੌਂਕ ਏਅਰਕ੍ਰਾਫਟ ਦੇ ਹਿੱਸੇ ਇਕੱਠੇ ਕਰਨਾ ਹੈ। ਉਹ ਇਕ ਦਿਨ ਬੋਇੰਗ ਜਹਾਜ਼ਾਂ ਦੀ ਮਕੈਨਿਕ ਬਣਨਾ ਚਾਹੁੰਦੀ ਹੈ। ਜਹਾਜ਼ ਨਾਲੋਂ ਦੂਰੀ ਘੱਟ ਮਹਿਸੂਸ ਹੋਵੇ ਇਸ ਲਈ ਉਸ ਨੇ ਇਕ ਜਹਾਜ਼ ਦਾ ਖਿਡੌਣਾ ਮਾਡਲ ਵੀ ਖਰੀਦਿਆ ਹੋਇਆ ਹੈ। ਇਸ ਮਾਡਲ ਨੂੰ ਉਹ ਹਮੇਸ਼ਾ ਆਪਣੇ ਕਮਰੇ ਵਿਚ ਰੱਖਦੀ ਹੈ ਅਤੇ ਉਸੇ ਦੇ ਨਾਲ ਸੌਂਦੀ ਹੈ।
ਮਿਸ਼ੇਲ ਦਾ ਕਹਿਣਾ ਹੈਕਿ ਸਾਡੇ ਇਸ ਅਨੋਖੇ ਰਿਸ਼ਤੇ 'ਤੇ ਪਰਿਵਾਰ ਨੇ ਕਦੇ ਇਤਰਾਜ਼ ਜ਼ਾਹਰ ਨਹੀਂ ਕੀਤਾ। ਭਾਵੇਂਕਿ ਕੁਝ ਦੋਸਤਾਂ ਦਾ ਕਹਿਣਾ ਹੈ ਕਿ ਉਸ ਨੂੰ ਜਹਾਜ਼ ਨਾਲ ਪਿਆਰ ਹੈ ਜੋ ਇਕ ਤਰ੍ਹਾਂ ਦਾ ਵਿਕਾਰ (Disorder)ਹੈ, ਜਿਸ ਵਿਚ ਨਿਰਜੀਵ ਵਸਤਾਂ (non living object) ਨਾਲ ਪਿਆਰ ਹੋ ਜਾਂਦਾ ਹੈ। ਇਸ ਨੂੰ Objectophilia ਕਹਿੰਦੇ ਹਨ।
ਮਿਸ਼ੇਲ ਦਾ ਕਹਿਣਾ ਹੈ,''2011 ਵਿਚ ਉਹ ਇਕ ਵਿਅਕਤੀ ਨਾਲ ਰਿਸ਼ਤੇ ਵਿਚ ਸੀ ਪਰ ਉਹਨਾਂ ਵਿਚ ਕਦੇ ਪਿਆਰ ਨਹੀਂ ਹੋ ਸਕਿਆ। ਇਸ ਘਟਨਾ ਨੇ ਮੈਨੂੰ ਤੋੜ ਦਿੱਤਾ ਸੀ। ਸਾਤਸ ਉਸ ਦਾ ਪਹਿਲਾ ਪਿਆਰ ਹੈ। ਹਰੇਕ ਏਅਰਕ੍ਰਾਫਟ ਵੱਖਰਾ ਦਿੱਸਦਾ ਹੈ ਪਰ ਮੇਰਾ ਬੋਇੰਗ 737-800 ਜਹਾਜ਼ ਸਾਰਿਆਂ ਨਾਲੋਂ ਵੱਖਰਾ ਹੈ। ਮੇਰੇ ਪਿਆਰ ਨੂੰ ਸਮਝਣਾ ਆਸਾਨ ਨਹੀਂ ਕਿਉਂਕਿ ਮੈਂ ਉਸ ਨੂੰ ਉਦੋਂ ਮਿਲਦੀ ਹਾਂ ਜਦੋਂ ਮੈਂ ਉਸ ਵਿਚ ਯਾਤਰਾ ਕਰਦੀ ਹਾਂ।''
ਚੀਨ ਕੋਰੋਨਾ ਵਾਇਰਸ : ਵੂਹਾਨ 'ਚ ਫਸੇ 100 ਆਸਟ੍ਰੇਲੀਆਈ ਨਾਗਰਿਕ
NEXT STORY