ਬਰਲਿਨ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਜਰਮਨੀ 'ਤੇ ਦੋਸ਼ ਲਗਾਇਆ ਹੈ ਕਿ ਉਹ ਰੂਸੀ ਹਮਲੇ ਤੋਂ ਬਾਅਦ ਉਸ ਦੀ (ਯੂਕ੍ਰੇਨ) ਸੁਰੱਖਿਆ ਨਾਲੋਂ ਵੱਧ ਆਪਣੀ ਆਰਥਿਕਤਾ ਨੂੰ ਤਰਜੀਹ ਦੇ ਰਿਹਾ ਹੈ। ਜਰਮਨੀ ਦੀ ਸੰਸਦ ਵਿਚ ਵੀਰਵਾਰ ਨੂੰ ਆਪਣੇ ਸੰਬੋਧਨ ਵਿੱਚ ਜ਼ੇਲੇਂਸਕੀ ਨੇ ਰੂਸ ਤੋਂ ਕੁਦਰਤੀ ਗੈਸ ਲਿਆਉਣ ਲਈ ਨੋਰਡ ਸਟ੍ਰੀਮ-2 ਪਾਈਪਲਾਈਨ ਲਈ ਜਰਮਨ ਸਰਕਾਰ ਦੇ ਸਮਰਥਨ ਦੀ ਆਲੋਚਨਾ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਪਾਬੰਦੀਆਂ ਤੋਂ ਖ਼ਫਾ ਰੂਸ ਦਾ ਵੱਡਾ ਕਦਮ, ਵਿਦੇਸ਼ੀ ਮਾਲਕੀ ਵਾਲੇ ਸੈਂਕੜੇ ਜਹਾਜ਼ ਕਰੇਗਾ ਜ਼ਬਤ
ਯੂਕ੍ਰੇਨ ਅਤੇ ਹੋਰ ਦੇਸ਼ਾਂ ਨੇ ਇਸ ਪ੍ਰਾਜੈਕਟ ਦਾ ਵਿਰੋਧ ਕਰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਕੀਵ ਅਤੇ ਯੂਰਪ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ। ਜ਼ੇਲੇਂਸਕੀ ਨੇ ਇਹ ਵੀ ਕਿਹਾ ਕਿ ਜਰਮਨੀ ਰੂਸ 'ਤੇ ਸਖ਼ਤ ਪਾਬੰਦੀਆਂ ਲਗਾਉਣ ਤੋਂ ਪਰਹੇਜ਼ ਕਰ ਰਿਹਾ ਹੈ ਕਿਉਂਕਿ ਉਸ ਨੂੰ ਡਰ ਹੈ ਕਿ ਇਸ ਨਾਲ ਉਸ ਦੀ ਆਰਥਿਕਤਾ ਨੂੰ ਨੁਕਸਾਨ ਹੋ ਸਕਦਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਨੇ ਆਪਣੇ ਦੇਸ਼ (ਯੂਕ੍ਰੇਨ) ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਅਤੇ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ, ਜਰਮਨੀ ਨੂੰ ਯੂਰਪ ਨੂੰ ਵੰਡਣ ਵਾਲੀ ਨਵੀਂ ਕੰਧ ਨਾ ਬਣਾਉਣ ਦੀ ਅਪੀਲ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟੈਕਸਾਸ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 6 ਵਿਦਿਆਰਥੀਆਂ ਸਮੇਤ 9 ਹਲਾਕ
NEXT STORY