ਅਬੂਜਾ - ਨਾਈਜੀਰੀਆ ਦੇ ਉੱਤਰ-ਪੱਛਮੀ ਖੇਤਰ ਵਿਚ ਬੰਦੂਕਧਾਰੀਆਂ ਨੇ ਖੇਤਾਂ ’ਚ ਕੰਮ ਕਰ ਰਹੇ ਘੱਟੋ-ਘੱਟ 17 ਕਿਸਾਨਾਂ ਦਾ ਕਤਲ ਕਰ ਦਿੱਤਾ ਅਤੇ 13 ਹੋਰਾਂ ਨੂੰ ਜ਼ਖਮੀ ਕਰ ਦਿੱਤਾ। ਇਹ ਜਾਣਕਾਰੀ ਇਕ ਸਥਾਨਕ ਅਧਿਕਾਰੀ ਅਤੇ ਇਕ ਨਿਵਾਸੀ ਨੇ ਦਿੱਤੀ। ਇਹ ਹਮਲਾ ਸ਼ੁੱਕਰਵਾਰ ਨੂੰ ਨਾਈਜੀਰੀਆ ਦੇ ਜਮਫਾਰਾ ਸੂਬੇ ਦੇ ਮਰਾਦੁਨ ਖੇਤਰ ਵਿਚ ਸਥਿਤ ਗੋਰੋਨ ਨਾਮਾਏ ਕਸਬੇ ’ਚ ਹੋਇਆ। ਫਿਲਹਾਲ ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਹਾਲ ਹੀ ਦੇ ਮਹੀਨਿਆਂ ਵਿਚ ਹਥਿਆਰਬੰਦ ਗਿਰੋਹਾਂ ਵੱਲੋਂ ਇਸ ਤਰ੍ਹਾਂ ਦੇ ਹਮਲਿਆਂ ਵਿਚ ਭਾਰੀ ਵਾਧਾ ਦੇਖਿਆ ਗਿਆ ਹੈ। ਮਰਾਦੁਨ ਦੇ ਨਿਵਾਸੀ ਸ਼ੇਹੂ ਮੂਸਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਕਿਸਾਨ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਸਨ, ਉਦੋਂ ਹੀ ਅਚਾਨਕ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ’ਚੋਂ 17 ਲੋਕਾਂ ਦਾ ਕਤਲ ਕਰ ਦਿੱਤਾ।
ਨਾਈਜੀਰੀਆ 'ਚ ਤਸਕਰੀ ਮਾਮਲੇ 'ਚ 11 ਭਾਰਤੀ ਦੋਸ਼ੀ ਕਰਾਰ, ਜਹਾਜ਼ 'ਤੇ 53 ਲੱਖ ਡਾਲਰ ਦਾ ਜੁਰਮਾਨਾ
NEXT STORY