ਅਬੁਜਾ- ਦੱਖਣੀ-ਅਫਰੀਕੀ ਦੇਸ਼ ਨਾਈਜੀਰੀਆ ਵਿਚ ਬੰਦੂਕਧਾਰੀਆਂ ਦੇ ਇਕ ਸਮੂਹ ਨੇ ਕੋਗੀ ਸੂਬੇ ਵਿਚ ਇਕ ਭਾਈਚਾਰੇ 'ਤੇ ਹਮਲਾ ਕਰਕੇ 14 ਲੋਕਾਂ ਦਾ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ।
ਸੂਬੇ ਦੇ ਪੁਲਸ ਮੁਖੀ ਏਦੇ ਅਯੁਬਾ ਨੇ ਬੁੱਧਵਾਰ ਨੂੰ ਦੱਸਿਆ ਕਿ ਮਾਰੇ ਗਏ ਲੋਕਾਂ ਵਿਚੋਂ 13 ਲੋਕ ਕੋਗੀ ਵਿਚ ਸਥਾਨਕ ਸਰਕਾਰੀ ਕੋਰਟਨ ਕਾਰਫੇ ਖੇਤਰ ਵਿਚ ਅਗਰਬੁਡੁ ਭਾਈਚਾਰੇ ਤੋਂ ਇਕ ਪਰਿਵਾਰ ਦੇ ਮੈਂਬਰ ਹਨ। ਅਯੁਬਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਹਮਲੇ ਵਿਚ 6 ਹੋਰ ਲੋਕ ਜ਼ਖਮੀ ਹੋਏ ਹਨ। ਹੁਣ ਤਕ ਹਮਲੇ ਦਾ ਕਾਰਨ ਨਹੀਂ ਪਤਾ ਲੱਗ ਸਕਿਆ। ਉਨ੍ਹਾਂ ਕਿਹਾ ਕਿ ਸਾਰੇ ਪੀੜਤਾਂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ।
ਬੰਦੂਕਧਾਰੀ ਸੁਰੱਖਿਆ ਬਲਾਂ ਦੇ ਉੱਥੇ ਪੁੱਜਣ ਤੋਂ ਪਹਿਲਾਂ ਭੱਜ ਗਏ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀ ਭਾਲ ਵਿਚਕਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਦੋਂ ਅਮਰੀਕੀ ਮੀਡੀਆ ਨੇ ਕਮਲਾ ਹੈਰਿਸ ਨੂੰ ਦੱਸ ਦਿੱਤਾ ਉਪ ਰਾਸ਼ਟਰਪਤੀ ਦੀ ਉਮੀਦਵਾਰ
NEXT STORY