ਇਸਲਾਮਾਬਾਦ— ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਪਾਕਿਸਤਾਨ ਦੀ ਖਸਤਾਹਾਲ ਅਰਥ ਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ 3 ਸਾਲ ਲਈ 6 ਅਰਬ ਡਾਲਰ ਦਾ ਰਾਹਤ ਪੈਕੇਜ ਦੇਵੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿੱਤੀ, ਮਾਲੀਆ ਅਤੇ ਆਰਥਿਕ ਮਾਮਲਿਆਂ ਦੇ ਸਲਾਹਕਾਰ ਅਬਦੁੱਲਾ ਹਾਫੀਜ਼ ਸ਼ੇਖ ਨੇ ਐਤਵਾਰ ਨੂੰ ਇਸ ਦੀ ਘੋਸ਼ਣਾ ਕੀਤੀ। ਸ਼ੇਖ ਨੇ ਕਿਹਾ ਕਿ ਪਾਕਿਸਤਾਨ ਦੀਆਂ ਤਕਨੀਕੀ ਟੀਮਾਂ ਅਤੇ ਆਈ. ਐੱਮ. ਐੱਫ. ਵਿਚਕਾਰ ਤਿੰਨ ਸਾਲ ਦੇ ਰਾਹਤ ਪੈਕੇਜ 'ਤੇ ਸਮਝੌਤਾ ਹੋਇਆ ਹੈ, ਜਿਸ 'ਚ ਪਾਕਿਸਤਾਨ ਨੂੰ ਮਦਦ ਦੇ ਰੂਪ 'ਚ 6 ਅਰਬ ਡਾਲਰ ਮਿਲਣਗੇ।
ਉਨ੍ਹਾਂ ਕਿਹਾ,''ਇਕ ਮਹੀਨੇ ਦੀ ਚਰਚਾ ਅਤੇ ਗੱਲਬਾਤ ਦੇ ਬਾਅਦ ਆਈ. ਐੱਮ. ਐੱਫ. ਅਤੇ ਪਾਕਿਸਤਾਨ ਦੇ ਵਿਚਕਾਰ ਇਹ ਸਮਝੌਤਾ ਹੋਇਆ ਹੈ। ਇਸ ਸਮਝੌਤੇ ਨੂੰ ਅਜੇ ਵਾਸ਼ਿੰਗਟਨ 'ਚ ਆਈ. ਐੱਮ. ਐੱਫ. ਬੋਰਡ ਆਫ ਡਾਇਰੈਕਟਰਸ ਦੀ ਰਸਮੀ ਮਨਜ਼ੂਰੀ ਮਿਲਣੀ ਬਾਕੀ ਹੈ ਪਰ ਇਹ ਦਰਸਾਉਂਦਾ ਹੈ ਕਿ ਪਾਕਿਸਤਾਨ 'ਚ ਪ੍ਰਭਾਵਸ਼ਾਲੀ ਸੁਧਾਰ ਚੱਲ ਰਹੇ ਹਨ।'' ਪਾਕਿਸਤਾਨ ਲਈ ਆਈ. ਐੱਮ. ਐੱਫ. ਮਿਸ਼ਨ ਮੁਖੀ ਅਰਨੈਸਟੋ ਰਮਿਰੇਜ ਰਿਗੋ ਨੇ ਵੀ ਪਾਕਿਸਤਾਨ ਦੀ ਇਸ ਘੋਸ਼ਣਾ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਪਾਕਿਸਤਾਨ ਦੀਆਂ ਆਰਥਿਕ ਨੀਤੀਆਂ ਦੇ ਸਮਰਥਨ ਲਈ 39 ਮਹੀਨਿਆਂ ਲਈ 6 ਅਰਬ ਡਾਲਰਾਂ ਦੀ ਮਦਦ ਦਿੱਤੀ ਜਾ ਸਕਦੀ ਹੈ।
ਇਟਲੀ : 'ਓਪਨ ਹਾਊਸ ਮੀਟਿੰਗ' ਤਹਿਤ ਭਾਰਤੀ ਲੈਣਗੇ ਅੰਬੈਸੀ ਦੀਆਂ ਸੇਵਾਵਾਂ
NEXT STORY