ਵਾਰਸਾ– ਨੌਜਵਾਨ ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ ਨੇ ਸ਼ੁੱਕਰਵਾਰ ਨੂੰ ਸ਼ਤਰੰਜ ਲਈ ਮਜ਼ਬੂਤ ਵਿੱਤੀ ਸਮਰਥਨ ਦੀ ਮੰਗ ਕਰਦੇ ਹੋਏ ਇਸ ਧਾਰਨਾ ਨੂੰ ਖਾਰਿਜ ਕਰ ਦਿੱਤਾ ਹੈ ਕਿ ਇਸ ਖੇਡ ਵਿਚ ਟ੍ਰੇਨਿੰਗ ਲਈ ਘੱਟ ਵਿੱਤੀ ਰਾਸ਼ੀ ਦੀ ਲੋੜ ਪੈਂਦੀ ਹੈ। ਪ੍ਰਗਿਆਨੰਦਾ ਨੇ ਹਾਲ ਹੀ ਵਿਚ ਪਹਿਲੀ ਵਾਰ ਟੋਰਾਂਟੋ ਵਿਚ ਫਿਡੇ ਕੈਂਡੀਡੇਟਸ ਟੂਰਨਾਮੈਂਟ ਵਿਚ ਹਿੱਸਾ ਲਿਆ ਸੀ ਤੇ ਉਹ ਇਸ ਸਮੇਂ ਗ੍ਰਾਂ. ਸ਼ਤਰੰਜ ਟੂਰ ਦੇ ਤਹਿਤ ਰੈਪਿਡ ਤੇ ਬਲਿਟਜ਼ ਪੋਲੈਂਡ ਵਿਚ ਖੇਡ ਰਿਹਾ ਹੈ।
ਇਸ 18 ਸਾਲ ਦੇ ਖਿਡਾਰੀ ਨੇ ਕਿਹਾ,‘‘ਸ਼ਤੰਰਜ ਦੀ ਟ੍ਰੇਨਿੰਗ ਭਾਵੇਂ ਹੀ ਆਸਾਨ ਤੇ ਸਸਤੀ ਦਿਸੇ ਪਰ ਇਸ ਲਈ ਯਾਤਰਾ ਕਰਨਾ ਤੇ ਸਾਮਾਨ ਇਕੱਠਾ ਕਰਨਾ ਬਹੁਤ ਹੀ ਮਹਿੰਗਾ ਹੁੰਦਾ ਹੈ। ਇਸ ਲਈ ਮੈਂ ਅਡਾਨੀ ਗਰੁੱਪ ਤੋਂ ਸਹਿਯੋਗ ਮਿਲਣ ਲਈ ਉਨ੍ਹਾਂ ਦਾ ਧੰਨਵਾਦੀ ਹਾਂ।’’
ਪ੍ਰਗਿਆਨੰਦਾ ਨੇ ਪਿਛਲੇ ਕੁਝ ਸਾਲਾਂ ਵਿਚ ਤੇਜ਼ੀ ਨਾਲ ਉੱਪਰ ਵੱਲ ਕਦਮ ਵਧਾਏ ਹਨ ਤੇ ਇਸ ਦੌਰਾਨ ਮੈਗਨਸ ਕਾਰਲਸਨ ਸਮੇਤ ਕੁਝ ਚੋਟੀ ਦੇ ਖਿਡਾਰੀਆਂ ਨੂੰ ਹਰਾਇਆ ਹੈ। ਉਸ ਨੇ ਸ਼ਤਰੰਜ ਦੇ ਸਮਰਥਨ ਲਈ ਕਾਰਪੋਰੇਟ ਜਗਤ ਨੂੰ ਅੱਗੇ ਆਉਣ ਦੀ ਲੋੜ ’ਤੇ ਧਿਆਨ ਦਿਵਾਉਂਦੇ ਹੋਏ ਕਿਹਾ, ‘‘ਚੋਟੀ ਪੱਧਰ ਦੇ ਕੌਮਾਂਤਰੀ ਟੂਰਨਾਮੈਂਟਾਂ ਵਿਚ ਹਿੱਸਾ ਲੈਣਾ ਕਾਫੀ ਮੁਸ਼ਕਿਲ ਹੋ ਸਕਦਾ ਹੈ ਕਿਉਂਕਿ ਇਹ ਕਾਫੀ ਮਹਿੰਗੇ ਹੁੰਦੇ ਹਨ।’’
ਵਿਰਾਟ ਕੋਹਲੀ ਨੂੰ ਟੀ-20 ਵਿਸ਼ਵ ਕੱਪ ’ਚ ਪਾਰੀ ਦਾ ਆਗਾਜ਼ ਕਰਨਾ ਚਾਹੀਦੈ : ਗਾਂਗੁਲੀ
NEXT STORY