ਸਿੰਗਾਪੁਰ (ਭਾਸ਼ਾ): ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਉਹਨਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਇਸ ਹਫ਼ਤੇ ਦੇ ਸ਼ੁਰੂ ਵਿਚ ਦੇਸ਼ ਦੇ ਇਕ ਪ੍ਰਮੁੱਖ ਸਪੋਰਟਸ ਸਕੂਲ ਵਿਚ ਭਾਰਤੀ ਮੂਲ ਦੇ 14 ਸਾਲਾ ਵਿਦਿਆਰਥੀ ਦੀ ਮੌਤ ਐਂਟੀ ਕੋਵਿਡ-19 ਟੀਕਾਕਰਨ ਨਾਲ ਜੁੜੀ ਹੈ। ਸ਼ਨੀਵਾਰ ਨੂੰ 'ਟੂਡੇ' ਅਖ਼ਬਾਰ ਨੇ ਮੰਤਰਾਲੇ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਹ "ਝੂਠ ਅਤੇ ਗੈਰ-ਜ਼ਿੰਮੇਵਾਰਾਨਾ" ਹੈ। ਸਿੰਗਾਪੁਰ ਸਪੋਰਟਸ ਸਕੂਲ ਦੇ ਵਿਦਿਆਰਥੀ-ਐਥਲੀਟ ਪ੍ਰਣਵ ਮਾਧਿਕ ਦੀ 5 ਅਕਤੂਬਰ ਨੂੰ 400 ਮੀਟਰ ਫਿਟਨੈਸ ਟੈਸਟ ਦੌਰਾਨ ਬੀਮਾਰ ਹੋਣ ਤੋਂ ਬਾਅਦ ਬੁੱਧਵਾਰ ਨੂੰ ਮੌਤ ਹੋ ਗਈ ਸੀ।
ਸਕੂਲ ਨੇ ਸ਼ਨੀਵਾਰ ਦੁਪਹਿਰ ਨੂੰ ਕਿਹਾ ਕਿ ਵਿਦਿਆਰਥੀ ਦੀ ਮੌਤ ਦਾ ਕਾਰਨ ਕੋਰੋਨਰੀ ਨਾੜੀਆਂ ਦੀ ਜਮਾਂਦਰੂ ਖਰਾਬੀ ਕਾਰਨ ਦਿਲ ਦੀ ਧੜਕਨ ਰੁਕਣਾ ਸੀ। ਮੰਤਰਾਲੇ ਨੇ ਕਿਹਾ, “ਸਿਹਤ ਮੰਤਰਾਲੇ ਦੇ ਟੀਕਾਕਰਨ ਰਿਕਾਰਡ ਦਰਸਾਉਂਦੇ ਹਨ ਕਿ ਵਿਦਿਆਰਥੀ ਨੇ 18 ਮਹੀਨੇ ਪਹਿਲਾਂ ਫਾਈਜ਼ਰ-ਬਾਇਓਨਟੈਕ ਐਂਟੀ-ਕੋਵਿਡ-19 ਵੈਕਸੀਨ ਦੀ ਆਖਰੀ ਖੁਰਾਕ ਲਈ ਸੀ,”। ਟੀਕੇ ਦੀ ਖੁਰਾਕ ਨਾ ਲੈਣ ਵਾਲੇ ਵਿਅਕਤੀ ਵਿਚ ਖੁਰਾਕ ਲੈਣ ਵਾਲੇ ਵਿਅਕਤੀ ਦੇ ਮੁਕਾਬਲੇ ਕੋਵਿਡ-19 ਦੀ ਲਾਗ ਕਾਰਨ ਗੰਭੀਰ ਰੂਪ ਨਾਲ ਬਿਮਾਰ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।'' ਸਿੰਗਾਪੁਰ ਸਪੋਰਟਸ ਸਕੂਲ ਨੇ ਸ਼ਨੀਵਾਰ ਨੂੰ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਪ੍ਰਣਵ ਨੇ 5 ਅਕਤੂਬਰ ਨੂੰ ਸ਼ਾਮ ਕਰੀਬ 6.26 ਵਜੇ 400 ਮੀਟਰ ਫਿਟਨੈੱਸ ਟੈਸਟ ਪੂਰਾ ਕਰਨ ਤੋਂ ਬਾਅਦ ਬੈਡਮਿੰਟਨ ਕੋਚ ਨੂੰ ਦੱਸਿਆ ਸੀ ਕਿ ਉਹ ਬਿਮਾਰ ਮਹਿਸੂਸ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-Operation Ajay : 274 ਭਾਰਤੀ ਨਾਗਰਿਕਾਂ ਦਾ ਚੌਥਾ ਜੱਥਾ ਇਜ਼ਰਾਈਲ ਤੋਂ ਹੋਇਆ ਰਵਾਨਾ
ਕੋਚ ਨੇ ਉਸ ਨੂੰ ਆਰਾਮ ਕਰਨ ਲਈ ਕਿਹਾ ਅਤੇ ਉਹ ਮੈਦਾਨ 'ਤੇ ਹੀ ਇਕ ਕੋਨੇ 'ਚ ਆਰਾਮ ਕਰਨ ਲਈ ਚਲਾ ਗਿਆ। ਇਸ ਤੋਂ ਬਾਅਦ ਕੋਚ ਨੇ ਹੋਰ ਵਿਦਿਆਰਥੀਆਂ ਨਾਲ ਗੱਲ ਕਰਕੇ ਸਕੂਲ ਛੱਡ ਦਿੱਤਾ। ਬਾਅਦ ਵਿਚ ਇਕ ਹੋਰ ਕੋਚ ਨੇ ਪ੍ਰਣਵ ਨੂੰ ਦੇਖਿਆ ਤਾਂ ਪਤਾ ਲੱਗਾ ਕਿ ਉਹ ਖੜ੍ਹੇ ਹੋਣ ਦੇ ਵੀ ਯੋਗ ਨਹੀਂ ਸੀ। ਫਿਰ ਐਂਬੂਲੈਂਸ ਬੁਲਾਈ ਗਈ ਅਤੇ ਉਸ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ। ਬੈਡਮਿੰਟਨ ਕੋਚ ਨੂੰ ਬਰਖ਼ਾਸਤਗੀ ਦਾ ਨੋਟਿਸ ਦਿੱਤਾ ਗਿਆ ਹੈ। ਟੂਡੇ ਅਖ਼ਬਾਰ ਨੇ ਸਕੂਲ ਦੇ ਹਵਾਲੇ ਨਾਲ ਕਿਹਾ ਕਿ ''ਬੈਡਮਿੰਟਨ ਕੋਚ ਨੂੰ ਮੈਦਾਨ ਛੱਡਣ ਤੋਂ ਪਹਿਲਾਂ ਪ੍ਰਣਬ ਦੀ ਸਿਹਤ ਬਾਰੇ ਪੁੱਛਣ ਲਈ ਮਿਲਣ ਜਾਣਾ ਚਾਹੀਦਾ ਸੀ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Operation Ajay : 274 ਭਾਰਤੀ ਨਾਗਰਿਕਾਂ ਦਾ ਚੌਥਾ ਜੱਥਾ ਇਜ਼ਰਾਈਲ ਤੋਂ ਹੋਇਆ ਰਵਾਨਾ
NEXT STORY