ਢਾਕਾ - ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੇ ਸੂਚਨਾ ਸਲਾਹਕਾਰ ਜ਼ਾਹਿਦ ਉਰ ਰਹਿਮਾਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਜਾਂ ਕੋਈ ਹੋਰ ਦੇਸ਼ ਬਰਖ਼ਾਸਤ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਵਤਨ ਵਾਪਸੀ ਨੂੰ ਲੈ ਕੇ ਸ਼ਰਤਾਂ ਨਹੀਂ ਥੋਪ ਸਕਦਾ।
ਇੱਥੇ ਬੰਗਲਾਦੇਸ਼ ਸਕੱਤਰੇਤ ’ਚ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਜਦੋਂ ਜ਼ਾਹਿਦ ਤੋਂ ਉਸ ਮੀਡੀਆ ਰਿਪੋਰਟ ਬਾਰੇ ਪੁੱਛਿਆ ਗਿਆ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਨਵੀਂ ਦਿੱਲੀ ਨੇ ਹਸੀਨਾ ਨੂੰ ਸੌਂਪਣ ਲਈ 2 ਸ਼ਰਤਾਂ ਰੱਖੀਆਂ ਹਨ, ਤਾਂ ਉਨ੍ਹਾਂ ਕਿਹਾ, ‘‘ਇਸ ਮਾਮਲੇ ’ਚ ਨਾ ਤਾਂ ਭਾਰਤ ਅਤੇ ਨਾ ਹੀ ਕੋਈ ਹੋਰ ਦੇਸ਼ ਆਪਣੀਆਂ ਸ਼ਰਤਾਂ ਥੋਪ ਸਕਦਾ ਹੈ।’’ ਜ਼ਾਹਿਦ ਨੇ ਕਿਹਾ, ‘‘ਬੰਗਲਾਦੇਸ਼ ਹੁਣ ਇਕ ਆਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਰਾਸ਼ਟਰ ਹੈ, ਜੋ ਮਜ਼ਬੂਤ ਕਾਨੂੰਨੀ ਬੁਨਿਆਦ ’ਤੇ ਖੜ੍ਹਾ ਹੈ ਅਤੇ ਉਹ ਕਿਸੇ ਵੀ ਅਣਉੱਚਿਤ ਸ਼ਰਤ ਨੂੰ ਖਾਰਿਜ ਕਰ ਦੇਵੇਗਾ।’’
ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਨੇ ਮੁੰਬਈ ’ਚ ਚਲਾਇਆ ਇਲੈਕਟ੍ਰਿਕ ਆਟੋ
NEXT STORY