ਨਿਊਯਾਰਕ ( ਰਾਜ ਗੋਗਨਾ)- ਹਰਿਆਣਾ ਸੂਬੇ ਦੇ ਲਾਲੇਨ ਪਿੰਡ ਦੇ ਰਹਿਣ ਵਾਲੇ ਇਕ ਭਾਰਤੀ ਮਹਾਬੀਰ ਗੋਲਨ ਨਾਮੀਂ ਵਿਅਕਤੀ ਦੀ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਤਿੰਨ ਸਾਲ ਪਹਿਲਾਂ 45 ਲੱਖ ਰੁਪਏ ਦਾ ਕਰਜ਼ਾ ਲੈ ਕੇ ਡੌਂਕੀ ਰੂਟ ਰਾਹੀਂ ਅਮਰੀਕਾ ਗਿਆ ਸੀ। ਪਰਿਵਾਰ ਹਰਿਆਣਾ ਸਰਕਾਰ ਤੋਂ ਉਸਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ 25 ਲੱਖ ਰੁਪਏ ਦੀ ਸਹਾਇਤਾ ਦੀ ਮੰਗ ਕਰ ਰਿਹਾ ਹੈ, ਕਿਉਂਕਿ ਮਹਾਬੀਰ ਦੀ ਮੌਤ ਨੇ ਪਰਿਵਾਰ ਨੂੰ ਵਿੱਤੀ ਸੰਕਟ ਵਿੱਚ ਵੀ ਪਾ ਦਿੱਤਾ ਹੈ।
ਮਹਾਬੀਰ ਗੋਲਨ ਉੱਥੇ ਟਰੱਕ ਡਰਾਈਵਰ ਸੀ। ਗੱਡੀ ਚਲਾਉਂਦੇ ਸਮੇਂ, ਉਸਨੂੰ ਛਾਤੀ ਵਿੱਚ ਤੇਜ਼ ਦਰਦ ਹੋਇਆ। ਸ਼ੁਰੂ ਵਿੱਚ ਉਸਨੇ ਸੋਚਿਆ ਕਿ ਇਹ ਗੈਸ ਦੀ ਸਮੱਸਿਆ ਹੈ ਅਤੇ ਉਸਨੇ ਆਪਣੇ ਚਾਚੇ ਦੇ ਪੋਤਿਆਂ ਨੂੰ ਬੁਲਾਇਆ। ਉਨ੍ਹਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਹੁਣ ਉਸਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਪਰਿਵਾਰ ਦੇ ਅਨੁਸਾਰ ਲਾਸ਼ ਨੂੰ ਭਾਰਤ ਵਾਪਸ ਲਿਆਉਣ ਦੀ ਲਾਗਤ ਲਗਭਗ 25 ਲੱਖ ਰੁਪਏ ਦਾ ਖ਼ਰਚਾ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਟਰੱਕ ਡਰਾਈਵਰਾਂ 'ਤੇ ਸਖ਼ਤੀ ! 34,000 ਡਰਾਈਵਰ ਡਿਊਟੀ ਤੋਂ ਕੀਤੇ ਲਾਂਭੇ
ਪਰਿਵਾਰ ਨੇ ਹਰਿਆਣਾ ਸਰਕਾਰ ਨੂੰ ਸਹਾਇਤਾ ਲਈ ਅਪੀਲ ਕੀਤੀ ਹੈ। ਮਹਾਬੀਰ ਦੇ ਪਰਿਵਾਰ ਵਿੱਚ ਉਸਦੀ ਪਤਨੀ, ਕੁਸੁਮ ਦੇਵੀ, ਮਾਂ, ਨੀਲਮ ਦੇਵੀ ਅਤੇ ਛੋਟਾ ਭਰਾ, ਅਨਿਲ ਸ਼ਾਮਲ ਹਨ। ਉਸ ਦੇ ਦੋ ਬੱਚੇ ਹਨ, ਜਿੰਨਾਂ ਵਿੱਚ ਉਸਦੀ ਧੀ, ਜੈਸਮੀਨ, ਐਲਐਲਬੀ ਦੀ ਡਿਗਰੀ ਕਰ ਰਹੀ ਹੈ ਅਤੇ ਉਸਦਾ 14 ਸਾਲ ਦਾ ਪੁੱਤਰ 11ਵੀਂ ਜਮਾਤ ਵਿੱਚ ਹੈ। ਮਹਾਬੀਰ ਦੀ ਮੌਤ ਤੋਂ ਬਾਅਦ ਪਰਿਵਾਰ ਸੋਗ ਦੇ ਨਾਲ-ਨਾਲ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੇਲਵੇ 'ਚ ਨਿਕਲੀ ਭਰਤੀ ! 34,500 ਤੋਂ ਸ਼ੁਰੂ ਹੋਵੇਗੀ ਤਨਖ਼ਾਹ, ਇੰਝ ਕਰੋ ਅਪਲਾਈ
NEXT STORY