ਇਟਲੀ (ਦਲਵੀਰ ਸਿੰਘ ਕੈਂਥ)- ਬੇਸ਼ੱਕ ਕਿ ਸੰਨ 1885 ਈਸਵੀ ਨੂੰ ਉਮੇਸ਼ ਚੰਦਰ ਬੈਨਰਜੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਪ੍ਰਧਾਨ ਬਣੇ ਸਨ ਪਰ ਵਿਦੇਸ਼ਾਂ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਦੀ ਨੀਂਹ ਇਟਾਲੀਅਨ ਮੂਲ ਦੀ ਬੀਬੀ ਸੋਨੀਆਂ ਮਾਈਨੋ ਉਰਫ਼ ਸੋਨੀਆਂ ਗਾਂਧੀ ਨੇ ਪਾਰਟੀ ਪ੍ਰਧਾਨ ਹੁੰਦਿਆਂ ਸੰਨ 2001 ਨੂੰ ਰੱਖੀ।ਦਿੱਲੀ ਦੇ ਤਖ਼ਤ 'ਤੇ 50 ਸਾਲਾਂ ਤੋਂ ਵਧੇਰੇ ਸਮਾਂ ਰਾਜ ਕਰਨ ਵਾਲੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਹਾਈ ਕਮਾਨ ਨੇ ਵਿਦੇਸ਼ਾਂ ਵਿੱਚ ਪਾਰਟੀ ਦੀਆਂ ਇਕਾਈਆਂ ਬਣਾ ਭਾਰਤ ਵਿੱਚ ਆਪਣੀ ਸਥਿਤੀ ਨੂੰ ਪਹਿਲਾਂ ਨਾਲੋਂ ਬਿਹਤਰ ਜ਼ਰੂਰ ਕੀਤਾ, ਪਾਰਟੀ ਨੂੰ ਆਰਥਿਕ ਪੱਖੋਂ ਵੀ ਮਜ਼ਬੂਤੀ ਮਿਲੀ ਪਰ ਵਿਦੇਸ਼ਾਂ ਵਿੱਚ ਜ਼਼ਿਆਦਾਕਰ ਅਜਿਹੇ ਆਗੂ ਬਣੇ ਜਿਹਨਾਂ ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਾ ਨਿਭਾਇਆ ਗਿਆ ਤੇ ਨਤੀਜਾ ਵਿਦੇਸ਼ਾਂ ਵਿੱਚ ਬੈਠੇ ਕਾਂਗਰਸੀਆਂ ਦਾ ਮਨੋਬਲ ਕਾਫ਼ੀ ਪ੍ਰਭਾਵਿਤ ਹੋਇਆ

ਜੇਕਰ ਗੱਲ ਸਿਰਫ਼ ਯੂਰਪ ਦੇ ਇਟਲੀ ਦੀ ਕੀਤੀ ਜਾਵੇ ਤਾਂ ਇੱਥੇ ਇੰਡੀਅਨ ਓਵਰਸੀਜ਼ ਕਾਂਗਰਸ ਦਾ ਸੰਨ 2004 ਵਿੱਚ ਗਠਨ ਕੀਤਾ ਗਿਆ।ਇਟਲੀ ਦੇ ਭਾਰਤੀ ਭਾਈਚਾਰੇ ਵਿੱਚ ਕਾਂਗਰਸ ਪਾਰਟੀ ਲਈ ਕਾਫ਼ੀ ਲਗਾਵ ਦੇਖਿਆ ਪਰ ਫਿਰ ਆਗੂ ਟੀਮ ਦੀ ਆਪਸ ਵਿੱਚ ਹੀ ਖਿੱਚੋ-ਤਾਣ ਸ਼ੁਰੂ ਹੋ ਗਈ ਤੇ ਇੱਕ ਸਮਾਂ ਅਜਿਹਾ ਵੀ ਆਇਆ ਕਿ ਇਟਲੀ ਦੀ ਪ੍ਰਧਾਨਗੀ ਲਈ 2-2 ਪ੍ਰਧਾਨ ਹਾਈ ਕਮਾਨ ਵੱਲੋਂ ਐਲਾਨੇ ਗਏ ।ਇਸ ਕਾਟੋ-ਕਲੇਸ ਨੇ ਵੀ ਪਾਰਟੀ ਵਰਕਰਾਂ ਨੂੰ ਨਿਰਾਸ਼ਾ ਵੱਲ ਧਕੇਲਿਆ ਤੇ ਆਖਿਰ ਅਜਿਹਾ ਸਮਾਂ ਆਇਆ ਜਦੋਂ ਇਟਲੀ ਦੀ ਇੰਡੀਅਨ ਓਵਰਸੀਜ਼ ਕਾਂਗਰਸ ਦਾ ਦਿਲਬਾਗ ਸਿੰਘ ਚਾਨਾ ਨੂੰ ਪ੍ਰਧਾਨ ਥਾਪਿਆ ਗਿਆ।ਚਾਨਾ ਸਾਹਿਬ ਕਾਫ਼ੀ ਸਾਲ ਪ੍ਰਧਾਨਗੀ ਦੀ ਕੁਰਸੀ 'ਤੇ ਬਿਰਾਜਮਾਨ ਰਹੇ ਪਰ ਫਿਰ ਪਤਾ ਨਹੀ ਉਹ ਪਾਰਟੀ ਵਿਰੋਧੀ ਕਿਹੜੀਆਂ ਕਾਰਵਾਈਆਂ ਕਰ ਬੈਠੇ ਕਿ 16 ਜੁਲਾਈ 2026 ਨੂੰ ਚਾਨਾ ਸਾਬ੍ਹ ਨੂੰ ਕਾਂਗਰਸ ਹਾਈ ਕਮਾਨ ਨੇ ਪ੍ਰਧਾਨ ਤੋਂ ਲਾਹ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ- ਚੱਕਰਵਾਤ "ਨੋਲੋ" ਨੇ ਦੇ'ਤੀ ਦਸਤਕ ! 185 ਕਿਲੋਮੀਟਰ ਪ੍ਰਤੀ ਘੰਟਾ ਹੋਈ ਹਵਾ ਦੀ ਗਤੀ
ਹੁਣ ਜਦੋਂ ਕਿ ਸੰਨ 2027 ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਹਾਈ ਕਮਾਨ ਦੇਸ਼ ਦੇ ਹਰ ਸੂਬੇ ਦੀ ਆਗੂ ਟੀਮ ਵਿੱਚ ਸੁਧਾਰ ਕਰ ਰਹੀ ਹੈ ਤਾਂ ਜੋ ਹਰ ਹਾਲਤ ਵਿੱਚ ਪਾਰਟੀ ਦੀ ਜਿੱਤ ਯਕੀਨੀ ਹੋ ਸਕੇ।ਹਾਲ ਹੀ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਇਕਾਈ ਨੇ ਪੰਜਾਬ ਦੀ ਧੱੜਲੇਦਾਰ ਸ਼ਖ਼ਸੀਅਤ ਪ੍ਰਧਾਨ ਪਰਗਟ ਸਿੰਘ ਨੂੰ ਲਗਾ ਦਿੱਤਾ ਹੈ ਅਤੇ ਹਾਈ ਕਮਾਨ ਅਜਿਹੀ ਦ੍ਰਿਸ਼ਟੀ ਇੰਡੀਅਨ ਓਵਰਸੀਜ਼ ਕਾਂਗਰਸ ਇਕਾਈ ਇਟਲੀ ਵੱਲ ਵੀ ਜਲਦ ਕਰੇਗੀ ਜਿੱਥੇ ਕੀ ਕਰੀਬ 2 ਮਹੀਨੇ ਤੋਂ ਇੰਡੀਅਨ ਓਵਰਸੀਜ਼ ਕਾਂਗਰਸ ਇਕਾਈ ਇਟਲੀ ਪ੍ਰਧਾਨ ਦਾ ਤਖ਼ਤ ਸੁੰਨਾ ਪਿਆ ਹੈ ।ਜ਼ਿਕਰਯੋਗ ਹੈ ਕਿ ਕਦੀਂ ਇਸ ਤਖ਼ਤ ਲਈ ਇੰਨਾਂ ਘਮਾਸਾਨ ਸਬਦੀ ਜੰਗ ਹੁੰਦਾ ਸੀ ਤੇ ਪ੍ਰਧਾਨਗੀ ਦਾਹਵੇਦਾਰਾਂ ਨੇ ਇਟਲੀ ਤੋਂ ਦਿੱਲੀ ਦਰਬਾਰ ਦੇ ਗੇੜਿਆਂ ਨੇ ਰਾਹ ਘਸਾ ਦਿੱਤੇ ਸਨ ਹੁਣ ਉਹ ਤਖ਼ਤ ਸੁੰਨਾ ਕਿਉਂ ਹਾਈ ਕਮਾਨ ਇਟਲੀ ਇਕਾਈ ਪ੍ਰਤੀ ਸੰਜੀਦਾ ਨਹੀਂ ਜਾਂ ਫਿਰ ਇਟਲੀ ਵਿੱਚ ਪ੍ਰਧਾਨਗੀ ਦੇ ਤਖ਼ਤ 'ਤੇ ਬੈਠਣ ਵਾਲਾ ਯੋਗ ਉਮੀਦਵਾਰ ਨਹੀਂ। ਇਹਨਾਂ ਸਵਾਲਾਂ ਦੇ ਜਵਾਬ ਤਾਂ ਸੀਨੀਅਰ ਆਗੂਆਂ ਕੋਲੋਂ ਹੀ ਮਿਲ ਸਕਦੇ ਹਨ ਪਰ ਜੇਕਰ ਜਲਦ ਹਾਈ ਕਮਾਨ ਨੇ ਗੰਭੀਰਤਾ ਨਾਲ ਪਾਰਟੀ ਦੀ ਇਟਲੀ ਇਕਾਈ ਦੀ ਵਾਂਗਡੋਰ ਕਾਬਿਲ ਆਗੂ ਹੱਥ ਨਾ ਫੜ੍ਹਾਈ ਤਾਂ ਇਸ ਗਲਤੀ ਦਾ ਅਹਿਸਾਸ ਹਾਈ ਕਮਾਨ ਨੂੰ ਸੰਨ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਨਮਾਜ਼ ਪੜ੍ਹਨ ਦੇ ਬਹਾਨੇ ਉੱਠਿਆ ਤੇ..!' 174 ਲੋਕਾਂ ਦੀ ਜਾਨ ਬਚਾਉਣ ਵਾਲੇ ਸਮਿਤ ਮਛਾਰ ਨੇ ਕੀਤੇ ਸਨਸਨੀਖੇਜ਼ ਖੁਲਾਸੇ
NEXT STORY