ਇੰਟਰਨੈਸ਼ਨਲ ਡੈਸਕ : ਤੇਲ ਦੀਆਂ ਕੀਮਤਾਂ ਦੀ ਮਾਰ ਝੱਲ ਰਹੇ ਪਾਕਿਸਤਾਨ ’ਚ ਰੋਜ਼ਮੱਰਾ ਦੀਆਂ ਵਸਤੂਆਂ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਾਅ ’ਚ ਵਾਧੇ ਨਾਲ ਲੋਕਾਂ ਦਾ ਲੱਕ ਟੁੱਟਾ ਹੋਇਆ ਹੈ। ‘ਨਵੇਂ ਪਾਕਿਸਤਾਨ’ ਦਾ ਦਾਅਵਾ ਕਰਨ ਵਾਲੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਨੇ ਜਨਤਾ ’ਤੇ ਇਕ ਹੋਰ ਬੋਝ ਪਾ ਦਿੱਤਾ ਹੈ। ਮਹਿੰਗਾਈ ਥੱਲੇ ਦੱਬੀ ਪਾਕਿਸਤਾਨੀ ਜਨਤਾ ਨੂੰ ਉਸ ਵੇਲੇ ਇਕ ਹੋਰ ਵੱਡਾ ਝਟਕਾ ਲੱਗਾ, ਜਦੋਂ ਕੇਂਦਰੀ ਕੈਬਨਿਟ ਨੇ ਬਿਜਲੀ ਦਰਾਂ ਵਧਾਉਣ ਦਾ ਫੈਸਲਾ ਕੀਤਾ। ਪਾਕਿਸਤਾਨ ਦੇ ਇਕ ਟੀ. ਵੀ. ਚੈਨਲ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਾਕਿਸਤਾਨ ਸਰਕਾਰ ਨੇ ਬਿਜਲੀ ਦੀ ਦਰ 1.72 ਯੂਨਿਟ ਵਧਾ ਦਿੱਤੀ ਹੈ। ਇਸ ਫੈਸਲੇ ’ਤੇ ਸ਼ੁੱਕਰਵਾਰ ਨੂੰ ਕੈਬਨਿਟ ਨੇ ਵੀ ਮੋਹਰ ਲਾ ਦਿੱਤੀ ਹੈ। ਪਾਕਿਸਤਾਨ ਕੈਬਨਿਟ ਨੇ ਵਿੱਤੀ ਸਾਲ 2020 ਦੀ ਚੌਥੀ ਤਿਮਾਹੀ ’ਚ 82 ਪੈਸੇ ਪ੍ਰਤੀ ਯੂਨਿਟ ਦੇ ਵਾਧੇ ਦੀ ਮਨਜ਼ੂਰੀ ਦਿੱਤੀ ਹੈ।
ਉਥੇ ਹੀ ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਸਰਕਾਰ ਨੇ ਸਮੇਂ ਦੇ ਲਿਹਾਜ਼ ਨਾਲ ਪ੍ਰਤੀ ਯੂਨਿਟ 90 ਪੈਸੇ ਦਾ ਵਾਧਾ ਕਰਨ ਦੀ ਮਨਜ਼ੂਰੀ ਦਿੱਤੀ ਸੀ। ਇਕ ਨਿੱਜੀ ਚੈਨਲ ਦੀ ਰਿਪੋਰਟ ਅਨੁਸਾਰ ਬਿਜਲੀ ਦੀਆਂ ਦਰਾਂ ’ਚ ਵਾਧਾ ਅਕਤੂਬਰ 2021 ਤੋਂ ਲਾਗੂ ਕੀਤਾ ਜਾਏਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਰਚ 2021 ’ਚ ਨੈਸ਼ਨਲ ਇਲੈਕਟ੍ਰਿਕ ਪਾਵਰ ਰੈਗੂਲੇਟਰੀ ਅਥਾਰਟੀ (ਨੇਪਰਾ) ਨੇ ਬਿਜਲੀ ਦਰ ’ਚ 89 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕਰਨ ਦੀ ਸੂਚਨਾ ਦਿੱਤੀ ਸੀ।
ਅਮਰੀਕਾ : ਕੈਂਸਰ ਦੇ ਬਹਾਨੇ ਲੋਕਾਂ ਤੋਂ ਇਕੱਠੇ ਕੀਤੇ ਹਜ਼ਾਰਾਂ ਡਾਲਰ, ਔਰਤ ਗ੍ਰਿਫ਼ਤਾਰ
NEXT STORY