ਗੈਜੇਟ ਡੈਸਕ- ਇੰਸਟਾਗ੍ਰਾਮ ਐਪ ਦਾ ਇਸਤੇਮਾਲ ਬਹੁਤ ਸਾਰੇ ਲੋਕ ਕਰਦੇ ਹਨ। ਫੋਟੋ, ਵੀਡੀਓ, ਰੀਲਜ਼ ਪੋਸਟ ਕਰਦੇ ਹੋਏ ਇੰਸਟਾਗ੍ਰਾਮ ਰਾਹੀਂ ਹੀ ਕਈ ਲੋਕ ਲੋਕਪ੍ਰਸਿੱਧ ਵੀ ਹੋਏ ਹਨ। ਹੁਣ ਇੰਸਟਾਗ੍ਰਾਣ ਦੀ ਮਲਕੀਅਤ ਵਾਲੀ ਕੰਪਨੀ ਮੈਟਾ ਨੇ ਇਕ ਅਹਿਮ ਫੈਸਲਾ ਲਿਆ ਹੈ। ਇੰਸਟਾਗ੍ਰਾਮ 'ਤੇ ਕੋਈ ਵੀ ਫੋਟੋ ਪੋਸਟ ਕਰਦੇ ਸਮੇਂ ਉਸ ਨੂੰ ਹੋਰ ਖੂਬਸੂਰਤ ਦਿਖਾਉਣ ਲਈ ਬਿਊਟੀ ਫਿਲਟਰ ਦਾ ਇਸਤੇਮਾਲ ਕੀਤਾ ਜਾ ਸਕਦਾ ਸੀ ਪਰ ਹੁਣ ਮੈਟਾ ਨੇ ਇਨ੍ਹਾਂ ਬਿਊਟੀ ਫਿਲਟਰਜ਼ 'ਤੇ ਰੋਕ ਲਗਾ ਦਿੱਤੀ ਹੈ। ਇੰਸਟਾਗ੍ਰਾਮ 'ਤੇ ਹੁਣ ਥਰਡ ਪਾਰਟੀ ਆਗੁਮੈਂਟਿਡ ਰਿਐਲਿਟੀ ਬਿਊਟੀ ਫਿਲਟਰਜ਼ ਨਹੀਂ ਦਿਸਣਗੇ।
ਫੋਟੋ ਪੋਸਟ ਕਰਦੇ ਸਮੇਂ ਥਰਡ ਪਾਰਟੀ ਬਿਊਟੀ ਫਿਲਟਰਜ਼ ਦਾ ਇਸਤੇਮਾਲ ਕਰਕੇ ਫੋਟੋ ਨੂੰ ਹੋਰ ਆਕਰਸ਼ਕ ਬਣਾਇਆ ਜਾ ਸਕਦਾ ਸੀ। ਹਮੇਸ਼ਾ ਇਹ ਅਸਲੀਅਤ ਤੋਂ ਪਰੇ ਹੁੰਦਾ ਸੀ, ਇਹ ਦੋਸ਼ ਕੋਈ ਨਵਾਂ ਨਹੀਂ ਹੈ। ਇੰਨਾ ਹੀ ਨਹੀਂ, ਕਈ ਲੋਕਾਂ ਨੇ ਇਸ ਬਾਰੇ ਨਾਰਾਜ਼ਗੀ ਵੀ ਜਤਾਈ ਸੀ ਪਰ ਬਹੁਤ ਵੱਡੀ ਗਿਣਤੀ 'ਚ ਯੂਜ਼ਰਜ਼ ਇਨ੍ਹਾਂ ਬਿਊਟੀ ਫਿਲਟਰ ਦਾ ਇਸਤੇਮਾਲ ਕਰਕੇ ਆਪਣੀਆਂ ਤਸਵੀਰਾਂ ਨੂੰ ਹੋਰ ਖੂਬਸੂਰਤ ਬਣਾ ਕੇ ਪੋਸਟ ਕਰ ਰਹੇ ਸਨ। ਇਹ ਫੀਚਰ ਜਨਵਰੀ 2025 ਤੋਂ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ।
ਸੁੰਦਰਤਾ ਦੇ ਮਾਪਦੰਡਾਂ ਦੀ ਤੁਲਨਾ ਵਿੱਚ, ਸੁੰਦਰਤਾ ਫਿਲਟਰਾਂ ਦੀ ਵਰਤੋਂ ਕਰਕੇ ਖਿੱਚੀਆਂ ਗਈਆਂ ਫੋਟੋਆਂ ਅਸਲੀਅਤ ਤੋਂ ਬਹੁਤ ਵੱਖਰੀਆਂ ਹਨ। ਇਸ ਦੌਰਾਨ ਇੰਸਟਾਗ੍ਰਾਮ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਇਸ ਬਾਰੇ ਕੁਝ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਇਸ ਅਧਿਐਨ 'ਚ ਪਾਇਆ ਗਿਆ ਕਿ ਬਿਊਟੀ ਫਿਲਟਰ ਵਾਲੀਆਂ ਇਹ ਤਸਵੀਰਾਂ ਔਰਤਾਂ ਦੀ ਮਾਨਸਿਕ ਸਿਹਤ 'ਤੇ ਮਾੜਾ ਅਸਰ ਪਾ ਰਹੀਆਂ ਹਨ।
11 ਹਜ਼ਾਰ ਰੁਪਏ 'ਚ ਕੈਨੇਡਾ ਦਾ ਵੀਜ਼ਾ, ਏਜੰਟਾਂ ਤੋਂ ਨਹੀਂ ਸਗੋਂ ਖੁਦ ਇੰਝ ਕਰੋ ਅਪਲਾਈ
NEXT STORY