ਦੁਬਈ (ਏਜੰਸੀ)- ਈਰਾਨ ਦੇ ਰੈਵੋਲਿਊਸ਼ਨਰੀ ਗਾਰਡ (ਆਈਆਰਜੀ) ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਬਹਿਰੀਨ 'ਚ ਸਥਾਪਤ ਅਮਰੀਕਾ ਦੇ ਇਕ ਸ਼ੁਰੂਆਤੀ ਚਿਤਾਵਨੀ ਰਾਡਾਰ ਨੂੰ ਤਬਾਹ ਕਰ ਦਿੱਤਾ ਹੈ। ਈਰਾਨ ਦੇ ਅਰਧ ਸੈਨਿਕ ਬਲ ਵਲੋਂ ਪਿਛਲੇ ਮਹੀਨਿਆਂ 'ਚ ਪਹਿਲੀ ਵਾਰ ਅਜਿਹਾ ਦਾਅਵਾ ਕੀਤਾ ਹੈ। ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਹੋਰਮੁਜ਼ ਜਲਡਮਰੂ 'ਚੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਇਕ ਟੈਂਕਰ ਇਕ ਬਾਰੂਦੀ ਸੁਰੰਗ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਉਸ 'ਚ ਵਿਸਫੋਟ ਹੋ ਗਿਆ।
ਹਾਲਾਂਕਿ, ਆਈਆਰਜੀ ਦੇ ਦੋਵੇਂ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ। ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ 'ਇਰਨਾ' ਨੇ ਰੈਵੋਲਿਊਸ਼ਨਰੀ ਗਾਰਡ ਦੇ ਹਵਾਲੇ ਤੋਂ ਖ਼ਬਰ ਦਿੱਤੀ ਕਿ ਅਮਰੀਕੀ ਰਾਡਾਰ ਸਿਸਟਮ 'ਤੇ ਹਮਲਾ ਦੱਖਣੀ ਈਰਾਨੀ ਬੰਦਰਗਾਹ ਸਿਰਿਕ 'ਚ ਇਕ ਦੂਰਸੰਚਾਰ ਟਾਵਰ 'ਤੇ ਅਮਰੀਕੀ ਹਮਲੇ ਤੋਂ ਬਾਅਦ ਕੀਤਾ ਗਿਆ। ਬਹਿਰੀਨ ਈਰਾਨ ਦੇ ਸਭ ਤੋਂ ਸਖ਼ਤ ਆਲੋਚਕਾਂ 'ਚੋਂ ਇਕ ਰਿਹਾ ਹੈ ਅਤੇ ਇੱਥੇ ਅਮਰੀਕੀ ਜਲ ਸੈਨਾ ਦਾ ਪੰਜਵਾਂ ਬੇੜਾ ਤਾਇਨਾਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਹਿਰਾਨ ਲਈ ਜਾਸੂਸੀ ਕਰਨ ਦੇ ਮਾਮਲੇ ’ਚ 2 ਈਰਾਨੀ ਦੋਸ਼ੀ ਕਰਾਰ
NEXT STORY