ਅਮਰੀਕਾ (ਬਿਊਰੋ) - ਅਮਰੀਕੀ ਮਸ਼ਹੂਰ ਅਦਾਕਾਰ ਜਾਨਸਨ ਪੈਨੇਟੀਅਰ ਦਾ ਬੀਤੇ ਐਤਵਾਰ ਨੂੰ ਦਿਹਾਂਤ ਹੋ ਗਿਆ। ਇਸ ਖ਼ਬਰ ਨਾਲ ਹਰ ਕੋਈ ਹੈਰਾਨ ਹੈ ਕਿ ਸਿਰਫ਼ 28 ਸਾਲ ਦੀ ਉਮਰ 'ਚ ਇਸ ਅਦਾਕਾਰ ਦੀ ਜਾਨ ਚਲੀ ਗਈ ਹੈ। ਲੋਕਾਂ ਨੇ ਅਭਿਨੇਤਾ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।
ਦੱਸ ਦੇਈਏ ਕਿ ਜਾਨਸਨ ਦੀ ਮੌਤ ਨਿਊਯਾਰਕ ਵਾਲੇ ਅਪਾਰਟਮੈਂਟ 'ਚ ਹੋਈ ਸੀ। ਜਾਨਸਨ ਦੇ ਪਿੱਛੇ ਉਸ ਦੀ ਭੈਣ ਅਤੇ ਮਾਤਾ-ਪਿਤਾ, ਸਕਿੱਪ ਪੈਨੇਟਿਏਰ ਅਤੇ ਲੈਸਲੀ ਵੋਗਲ ਰਹਿ ਗਏ ਹਨ। ਅਦਾਕਾਰ ਦੀ ਮੌਤ ਨਾਲ ਸਿਨੇਮਾ ਜਗਤ 'ਚ ਸੋਗ ਦੀ ਲਹਿਰ ਹੈ।
ਖ਼ਬਰਾਂ ਮੁਤਾਬਕ, ਜਾਨਸਨ ਡਿਪ੍ਰੈਸ਼ਨ ਅਤੇ ਤਣਾਅ ਦਾ ਸ਼ਿਕਾਰ ਸੀ। ਹਾਲ ਹੀ 'ਚ ਉਹ ਆਪਣੇ ਕਰੀਅਰ ਦੇ ਸਭ ਤੋਂ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਿਹਾ ਸੀ। ਜਾਨਸਨ ਆਪਣੀ ਭੈਣ ਹੇਡਨ ਨਾਲ ਨਜ਼ਦੀਕੀ ਰਿਸ਼ਤਾ ਸ਼ੇਅਰ ਕੀਤਾ। ਜਾਨਸਨ ਅਮਰੀਕੀ ਅਦਾਕਾਰ ਅਤੇ ਮਾਡਲ ਹੇਡਨ ਪੈਨੇਟੀਅਰ ਦਾ ਛੋਟਾ ਭਰਾ ਸੀ। ਉਸ ਨੇ ਆਪਣੀ ਭੈਣ ਦੇ ਸ਼ੋਅ 'ਚ ਕਦਮ ਰੱਖਿਆ ਅਤੇ ਹਾਲੀਵੁੱਡ ਅਦਾਕਾਰ ਬਣ ਗਿਆ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2000 ਦੇ ਦਹਾਕੇ 'ਚ ਇਕ ਬਾਲ ਕਲਾਕਾਰ ਵਜੋਂ ਕੀਤੀ ਸੀ।
ਅਦਾਕਾਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਪਣੀ ਭੈਣ ਹੇਡਨ ਨਾਲ ਕੰਮ ਕਰਕੇ ਕੀਤੀ ਸੀ, ਜੋ 'ਹੀਰੋਜ਼', 'ਸਕ੍ਰੀਮ' ਅਤੇ 'ਨੈਸ਼ਵਿਲ' 'ਚ ਆਪਣੇ ਅਹਿਮ ਕਿਰਦਾਰ ਲਈ ਮਸ਼ਹੂਰ ਹੈ। ਉਹ ਕਈ ਟੈਲੀਵਿਜ਼ਨ ਸ਼ੋਅ ਅਤੇ ਫ਼ਿਲਮਾਂ ਦਾ ਵੀ ਹਿੱਸਾ ਰਿਹਾ ਹੈ।
ਛੋਟੇ ਬੱਚਿਆਂ ਲਈ ਕੈਨੇਡਾ ਦਾ ਸਟੱਡੀ ਮਾਈਨਰ ਵੀਜ਼ਾ ਕਰੋ ਅਪਲਾਈ, ਮਾਂ-ਪਿਓ ਵੀ ਜਾ ਸਕਣਗੇ ਨਾਲ
NEXT STORY