ਜਲੰਧਰ (ਵੈੱਬ ਡੈਸਕ): ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ 6 ਅਕਤੂਬਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਦਿਨ ਢਲੇ 'ਤੇ ਹੀ ਬੱਤੀ ਆਵੇਗੀ।
ਫਿਰੋਜ਼ਪੁਰ 'ਚ 8 ਘੰਟਿਆਂ ਦਾ ਪਾਵਰ ਕੱਟ
ਫਿਰੋਜ਼ਪੁਰ (ਪਰਮਜੀਤ)– ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਉਪ-ਮੰਡਲ ਕੈਂਟ ਨੰਬਰ 2, ਫਿਰੋਜ਼ਪੁਰ ਕੈਂਟ ਦੇ ਉਪ-ਮੰਡਲ ਅਫ਼ਸਰ ਇੰਜੀਨੀਅਰ ਕੁਲਦੀਪ ਸਿੰਘ ਨੇ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 66 ਕੇ. ਵੀ. ਸੋਢੇ ਵਾਲਾ ਬਿਜਲੀ ਘਰ ਤੋਂ ਚੱਲਣ ਵਾਲੇ 11 ਕੇ. ਵੀ. ਸਿਟੀ ਇਨਕਲੇਵ ਫੀਡਰ ਦੀ ਜ਼ਰੂਰੀ ਮੇਨਟੇਨੈਂਸ (ਮੁਰੰਮਤ) ਕੀਤੀ ਜਾਣੀ ਹੈ। ਇਸ ਕਾਰਨ 6 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਮੁਕੰਮਲ ਤੌਰ ’ਤੇ ਬੰਦ ਰਹੇਗੀ। ਇਸ ਕੱਟ ਕਰ ਕੇ ਮੁੱਖ ਤੌਰ ’ਤੇ ਸਿਟੀ ਇਨਕਲੇਵ, ਗੋਲਡਨ ਇਨਕਲੇਵ ਅਤੇ ਰਣਜੀਤ ਕਾਲੋਨੀ ਦੇ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।
ਸੁਲਤਾਨਪੁਰ ਲੋਧੀ 'ਚ ਵੀ ਰਹੇਗੀ ਬੱਤੀ ਗੁੱਲ
ਸੁਲਤਾਨਪੁਰ ਲੋਧੀ (ਸੋਢੀ): ਸਬ ਡਵੀਜ਼ਨ ਸੁਲਤਾਨਪੁਰ ਲੋਧੀ ਨੰਬਰ ਇਕ ਦੇ ਐਸ. ਡੀ.ਓ. ਇੰਜ. ਜਸਵਿੰਦਰ ਸਿੰਘ ਥਿੰਦ ਅਤੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਨੰਬਰ 2 ਦੇ ਐਸ.ਡੀ.ਓ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ 220 ਸਬ ਸਟੇਸ਼ਨ ਝੱਲ ਲੇਈ ਵਾਲਾ ਦੀ ਮੁਰੰਮਤ ਲਈ 6 ਅਕਤੂਬਰ ਨੂੰ ਸਵੇਰੇ 10 ਵਜੇ ਤੋ ਲੈ ਕੇ ਸ਼ਾਮ 5 ਵਜੇ ਤੱਕ 220 ਕੇ.ਵੀ. ਸਬ ਸਟੇਸ਼ਨ ਤੋ ਬਿਜਲੀ ਸਪਲਾਈ ਬੰਦ ਰਹੇਗੀ । ਐਸ.ਡੀ.ਓ. ਥਿੰਦ ਨੇ ਦੱਸਿਆ ਕਿ ਇਸ ਕਾਰਨ 11 ਕੇ.ਵੀ. ਜੈਨਪੁਰ, ਹਰਨਾਮਪੁਰ, ਡੇਰਾ ਸੈਦਾ, ਗਿੱਲਾਂ , ਮੋਖੇ, ਗਾਜੀਪੁਰ, ਚੱਕ ਕੋਟਲਾ, ਸ਼ਾਲਾਪੁਰ ਯੂ.ਪੀ.ਐਸ., ਹੈਬਤਪੁਰ ਯੂ.ਪੀ.ਐਸ. ਫੀਡਰ ਤੋ ਚਲਦੀ ਬਿਜਲੀ ਬੰਦ ਰਹੇਗੀ । ਉਨ੍ਹਾਂ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ।
ਲੁਧਿਆਣਾ 'ਚ ਸਾਬਕਾ ਡਿਪਟੀ ਡਾਇਰੈਕਟਰ 'ਤੇ ਜਾਨਲੇਵਾ ਹਮਲਾ! ਨਕਦੀ ਤੇ ਮੋਬਾਈਲ ਲੁੱਟਿਆ
NEXT STORY