ਇੰਟਰਨੈਸ਼ਨਲ ਡੈਸਕ - ਕਾਗੋਸ਼ੀਮਾ ਸੂਬੇ ਵਿੱਚ ਸਵੇਰੇ ਸਕੁਰਾਜੀਮਾ ਮਾਉਂਟ ਦੁਬਾਰਾ ਫਟਿਆ ਹੈ। ਇਸ ਸਾਲ ਵਿੱਚ ਇਹ 54ਵਾਂ ਫਟਿਆ ਹੈ। ਇਸ ਦਾ ਕਾਰਨ ਇਹ ਹੈ ਕਿ ਜਾਪਾਨ ਦੇ ਕਿਊਸ਼ੂ ਟਾਪੂ 'ਤੇ ਗਤੀਵਿਧੀਆਂ ਤੇਜ਼ ਹੋ ਰਹੀਆਂ ਹਨ।
ਇਸ ਜਵਾਲਾਮੁਖੀ ਦੇ ਫਟਣ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਜਵਾਲਾਮੁਖੀ 'ਚੋਂ ਨਿਕਲੇ ਧੂੰਏਂ ਦਾ ਗੁਬਾਰ ਅਸਮਾਨ ਵਿੱਚ 2,600 ਮੀਟਰ ਉੱਪਰ ਉੱਡਿਆ। ਹਾਲਾਂਕਿ ਜਵਾਲਾਮੁਖੀ ਵਿਚੋਂ ਕੋਈ ਵੀ ਚੱਟਾਨ ਬਾਹਰ ਨਹੀਂ ਨਿਕਲੀ।
ਅਧਿਕਾਰੀਆਂ ਨੇ ਇਸ ਨੂੰ ਲੈ ਕੇ ਲੈਵਲ 3 ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਉਥੇ ਹੀ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਜਵਾਲਾਮੁਖੀ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।
10 ਅਤੇ 500 ਰੁਪਏ ਦੇ ਨੋਟਾਂ 'ਤੇ RBI ਦਾ ਵੱਡਾ ਫੈਸਲਾ, ਪੰਜਾਬ ਦੀਆਂ ਸੜਕਾਂ ਦੀ ਬਦਲੇਗੀ ਨੁਹਾਰ, ਜਾਣੋ ਅੱਜ ਦੀਆਂ TOP-10 ਖ਼ਬਰਾਂ
NEXT STORY