ਢਾਕਾ (ਆਈਏਐਨਐਸ): ਬੰਗਲਾਦੇਸ਼ ਵਿੱਚ ਖ਼ਸਰੇ ਅਤੇ ਇਸ ਵਰਗੇ ਲੱਛਣਾਂ ਵਾਲੀ ਬਿਮਾਰੀ ਇੱਕ ਗੰਭੀਰ ਸਿਹਤ ਸੰਕਟ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਬਿਮਾਰੀ ਕਾਰਨ 6 ਹੋਰ ਬੱਚਿਆਂ ਦੀ ਮੌਤ ਹੋ ਗਈ ਹੈ, ਜਿਸ ਨਾਲ ਦੇਸ਼ ਵਿੱਚ ਮਰਨ ਵਾਲੇ ਬੱਚਿਆਂ ਦੀ ਕੁੱਲ ਗਿਣਤੀ 317 ਤੱਕ ਪਹੁੰਚ ਗਈ ਹੈ।
ਡਾਇਰੈਕਟੋਰੇਟ ਜਨਰਲ ਆਫ ਹੈਲਥ ਸਰਵਿਸਿਜ਼ (DGHS) ਅਨੁਸਾਰ ਮੰਗਲਵਾਰ ਸਵੇਰ ਤੱਕ ਹੋਈਆਂ ਇਨ੍ਹਾਂ 6 ਮੌਤਾਂ ਵਿੱਚੋਂ ਦੋ ਮਾਮਲਿਆਂ ਵਿੱਚ ਖ਼ਸਰੇ ਦੀ ਪੁਸ਼ਟੀ ਹੋਈ ਹੈ, ਜਦਕਿ ਚਾਰ ਬੱਚਿਆਂ ਦੀ ਮੌਤ ਸ਼ੱਕੀ ਲੱਛਣਾਂ ਕਾਰਨ ਹੋਈ ਹੈ। ਰਿਪੋਰਟਾਂ ਅਨੁਸਾਰ ਢਾਕਾ ਡਿਵੀਜ਼ਨ ਵਿੱਚ ਹੁਣ ਤੱਕ ਸਭ ਤੋਂ ਵੱਧ 54 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ।ਤਾਜ਼ਾ ਮਾਮਲਿਆਂ ਵਿੱਚ ਸਿਲਹਟ ਤੋਂ ਦੋ ਅਤੇ ਖੁਲਨਾ ਤੇ ਰਾਜਸ਼ਾਹੀ ਡਿਵੀਜ਼ਨਾਂ ਤੋਂ ਇੱਕ-ਇੱਕ ਮੌਤ ਦਰਜ ਕੀਤੀ ਗਈ ਹੈ।ਪਿਛਲੇ 24 ਘੰਟਿਆਂ ਵਿੱਚ 259 ਨਵੇਂ ਪੁਸ਼ਟ ਕੀਤੇ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 5,726 ਹੋ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ : ਭਾਰਤ ਤੋਂ ਵੀ ਟੋਲ ਵਸੂਲੇਗਾ ਈਰਾਨ! ਹੋਰਮੁਜ਼ 'ਚੋਂ ਲੰਘਣ ਵਾਲੇ ਜਹਾਜ਼ਾਂ 'ਤੇ ਨਵਾਂ ਸਿਸਟਮ ਲਾਗੂ
ਸ਼ੱਕੀ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਕੇ 42,979 ਤੱਕ ਪਹੁੰਚ ਗਈ ਹੈ। ਸਿਹਤ ਮਾਹਿਰਾਂ ਅਨੁਸਾਰ ਬੰਗਲਾਦੇਸ਼ ਵਿੱਚ ਇਹ ਪ੍ਰਕੋਪ ਮਾਰਚ ਦੇ ਅੱਧ ਤੋਂ ਸ਼ੁਰੂ ਹੋਇਆ ਸੀ ਅਤੇ ਉਦੋਂ ਤੋਂ ਹੁਣ ਤੱਕ 47,000 ਤੋਂ ਵੱਧ ਬੱਚੇ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ। ਸੋਮਵਾਰ ਦਾ ਦਿਨ ਸਭ ਤੋਂ ਘਾਤਕ ਰਿਹਾ, ਜਦੋਂ ਇੱਕੋ ਦਿਨ ਵਿੱਚ ਸਭ ਤੋਂ ਵੱਧ 17 ਬੱਚਿਆਂ ਦੀ ਮੌਤ ਦਰਜ ਕੀਤੀ ਗਈ ਸੀ।ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫੈਲ ਰਹੀ ਇਸ ਬਿਮਾਰੀ ਕਾਰਨ ਹਾਲਾਤ ਲਗਾਤਾਰ ਵਿਗੜ ਰਹੇ ਹਨ ਅਤੇ ਸਿਹਤ ਵਿਭਾਗ ਵੱਲੋਂ ਬਚਾਅ ਕਾਰਜ ਤੇਜ਼ ਕੀਤੇ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਈਰਾਨ-US ਵਿਚਾਲੇ ਹੋ ਗਈ Deal! ਇਨ੍ਹਾਂ 3 ਮੁੱਦਿਆਂ 'ਤੇ ਬਣੀ ਸਹਿਮਤੀ, ਜਲਦ ਹੋ ਸਕਦੈ ਵੱਡਾ ਐਲਾਨ
NEXT STORY