Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 13, 2026

    2:19:54 AM

  • punjab congress sukhjinder randhawa important meeting

    ਪੰਜਾਬ ਕਾਂਗਰਸ 'ਚ ਹਲਚਲ, ਰੰਧਾਵਾ ਦੇ ਘਰ ਹੋਈ ਵੱਡੀ...

  • farmer leader brother

    Big Breaking : ਪੰਜਾਬ ਦੇ ਵੱਡੇ ਕਿਸਾਨ ਆਗੂ ਦੇ...

  • bittu  s support for hawara parole

    ਹਵਾਰਾ ਦੀ ਪੈਰੋਲ ਲਈ ਬਿੱਟੂ ਦੀ ਹਮਾਇਤ, ਸਿਆਸੀ...

  • jagtar singh hawara gets one day parole

    ਜਗਤਾਰ ਸਿੰਘ ਹਵਾਰਾ ਨੂੰ ਮਿਲੀ ਇੱਕ ਦਿਨ ਦੀ ਪੈਰੋਲ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Jalandhar
  • ਯਾਦਾਂ : ਕਰਤਾਰਪੁਰ ਸਾਹਿਬ ਤੋਂ ਅਦੀਬਾਂ ਦੀਆਂ ਮਜਲਿਸਾਂ ਵਿਚ ਬਹਿੰਦਿਆਂ

INTERNATIONAL News Punjabi(ਵਿਦੇਸ਼)

ਯਾਦਾਂ : ਕਰਤਾਰਪੁਰ ਸਾਹਿਬ ਤੋਂ ਅਦੀਬਾਂ ਦੀਆਂ ਮਜਲਿਸਾਂ ਵਿਚ ਬਹਿੰਦਿਆਂ

  • Edited By Rajwinder Kaur,
  • Updated: 09 Nov, 2020 01:18 PM
Jalandhar
kartarpur sahib punjab heritage ahsan bajwa
  • Share
    • Facebook
    • Tumblr
    • Linkedin
    • Twitter
  • Comment

ਕਰਤਾਰਪੁਰ ਸਾਹਿਬ ਤੋਂ ਹਰਪ੍ਰੀਤ ਸਿੰਘ ਕਾਹਲੋਂ ਅਤੇ ਅਮਰੀਕ ਸਿੰਘ ਟੁਰਨਾ ਦੀ ਰਿਪੋਰਟ 

"ਹਾਂ ਜੀ ! ਪੰਜਾਬ ਗਰੁੱਪ ਦੇ ਸੋਹਣਿਓ ਮਿੱਤਰੋ ਅਤੇ ਮਨ ਠਾਰ ਸੱਜਣੋ..." ਇੰਜ ਕਹਿੰਦਿਆਂ ਸਾਂਝੇ ਪੰਜਾਬ ਦੇ ਸਾਂਝੇ ਕਵੀ ਅਹਿਸਾਨ ਬਾਜਵਾ ਰੋਜ਼ਾਨਾ ਇੱਕ ਨਵਾਂ ਵਿਸ਼ਾ ਵਾਟਸਐਪ ਗਰੁੱਪ ਦੇ ਅੰਦਰ ਸ਼ੁਰੂ ਕਰਦੇ ਨੇ ਅਤੇ ਉਸ ਤੋਂ ਬਾਅਦ ਦੋਵਾਂ ਪੰਜਾਬਾਂ ਦੇ ਸਾਂਝੇ ਬੰਦਿਆਂ ਦੀਆਂ ਆਪਸ ਵਿੱਚ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ ਹਨ। ਇਹ ਇੱਕ ਤਰ੍ਹਾਂ ਦਾ ਵਟਸਐਪ ਦਾ ਆਪਣਾ ਸ਼ਾਮ ਨੂੰ ਚੱਲਣ ਵਾਲਾ ਰੇਡੀਓ ਹੋ ਨਿੱਬੜਿਆ ਹੈ। ਮੁਹੱਬਤਾਂ ਵੰਡਦੇ ਅਮਨ-ਅਮਾਨ ਦੀਆਂ ਗੱਲਾਂ ਕਰਦੇ ਹੋਏ ਪੰਜਾਬ ਦੀ ਵਿਰਾਸਤ, ਪੰਜਾਬ ਦੀਆਂ ਜੜ੍ਹਾਂ ਦੀਆਂ ਕਹਾਣੀਆਂ ਨਿੱਤ ਇੰਝ ਹੀ ਪੈਂਦੀਆਂ ਰਹਿੰਦੀਆਂ ਹਨ। 

ਅਹਿਸਾਨ ਬਾਜਵਾ ਵੀ ਕਰਤਾਰਪੁਰ ਸਾਹਿਬ ਆਪਣੇ ਚੜ੍ਹਦੇ ਪੰਜਾਬ ਦੇ ਮਿੱਤਰਾਂ ਨੂੰ ਮਿਲਣ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਉਚੇਚਾ ਪਹੁੰਚੇ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵੇਲੇ ਇੰਝ ਦੀਆਂ ਗੱਲਾਂ-ਬਾਤਾਂ, ਹਾਸੇ ਠੱਠੇ ਅਤੇ ਰੂਹਾਨੀ ਮਜਲਿਸਾਂ ਮੁਹੱਬਤ ਦੀ ਨਵੀਂ ਇਬਾਰਤ ਲਿਖ ਰਹੀਆਂ ਹਨ। ਅਹਿਸਾਨ ਬਾਜਵਾ ਦੱਸਦੇ ਹਨ ਕਿ ਉਹ 12 ਪੀੜ੍ਹੀਆਂ ਪਹਿਲਾਂ ਹਿੰਦੂਆਂ ਤੋਂ ਮੁਸਲਮਾਨ ਬਣੇ ਸਨ। ਉਨ੍ਹਾਂ ਦੇ ਬਜ਼ੁਰਗ ਬਾਬਾ ਗੱਖੜ ਨੇ ਹੀ ਜ਼ਿਲ੍ਹਾ ਸਿਆਲਕੋਟ ਤਹਿਸੀਲ ਪਸਰੂਰ ਦਾ ਪਿੰਡ ਗੱਖੜਵਾਲੀ ਵਸਾਇਆ ਸੀ। ਬਾਬਾ ਗੱਖੜ ਤੋਂ ਅੱਗੇ ਤਖ਼ਤ ਮੱਲ ਹੋਏ ਨੇ ਇਸੇ ਕਰਕੇ ਉਨ੍ਹਾਂ ਦੀ ਅੱਜ ਵੀ ਬਾਰਾਂ ਪੀੜ੍ਹੀਆਂ ਬਾਅਦ ਅੱਲ ਤਖ਼ਤ ਮੱਲ ਵੱਜਦੀ ਹੈ। 

ਉਨ੍ਹਾਂ ਦੀਆਂ ਗੱਲਾਂ ਅਤੇ ਕਵਿਤਾਵਾਂ ਸੁਣਨ ਲਈ ਚੜ੍ਹਦੇ ਪੰਜਾਬ ਤੋਂ ਆਏ ਹੋਏ ਲੋਕ ਉਨ੍ਹਾਂ ਦੇ ਆਲੇ ਦੁਆਲੇ ਆ ਜੁੜ ਬੈਠੇ ਸਨ। ਅਹਿਸਾਨ ਬਾਜਵਾ ਦੀਆਂ ਵੱਡੀਆਂ ਰਚਨਾਵਾਂ 'ਆਖਣ ਲੋਕ ਸਿਆਣੇ' ਸੱਚਬਾਣੀ, ਰਾਠਬਾਣੀ ਅਤੇ ਅਜਿਹੀਆਂ ਹੀ ਹੋਰ ਸ਼ਾਹਕਾਰ ਰਚਨਾਵਾਂ ਦੇ ਦੀਵਾਨੇ ਦੋਹਾਂ ਪੰਜਾਬਾਂ ਦੇ ਪਾਠਕ ਹਨ। ਅਹਿਸਾਨ ਬਾਜਵਾ ਮੁਤਾਬਕ ਉਨ੍ਹਾਂ ਦੀ ਕਿਤਾਬ ਆਖਣ ਲੋਕ ਸਿਆਣੇ ਬਹੁਤ ਛੇਤੀ ਚੰਡੀਗੜ੍ਹ ਤੋਂ ਗੁਰਪਾਲ ਸੰਧੂ ਦੇ ਸਹਿਯੋਗ ਨਾਲ ਗੁਰਮੁੱਖੀ ਪੜ੍ਹਨ ਵਾਲਿਆਂ ਲਈ ਛਪ ਰਹੀ ਹੈ।

ਅਹਿਸਾਨ ਬਾਜਵਾ ਦੱਸਦੇ ਹਨ ਕਿ ਉਨ੍ਹਾਂ ਦਾ ਪਿੰਡ ਕਰਤਾਰਪੁਰ ਸਾਹਿਬ ਤੋਂ ਚਾਲੀ ਕਿਲੋਮੀਟਰ ਦੂਰ ਹੈ ਅਤੇ ਉਹ ਬਹੁਤ ਸ਼ਰਧਾ ਨਾਲ ਕਰਤਾਰਪੁਰ ਸਾਹਿਬ ਅਕਸਰ ਆਉਂਦੇ ਰਹਿੰਦੇ ਹਨ। ਅਹਿਸਾਨ ਬਾਜਵਾ ਕਹਿੰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਵੀ ਹਨ, ਇਸ ਕਰਕੇ ਇੱਥੇ ਆ ਕੇ ਦੁਆ ਮੰਗੀ ਦੀ ਏ। ਉਨ੍ਹਾਂ ਮੁਤਾਬਕ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਬਣੀ ਇਸ ਸਾਂਝੀ ਥਾਂ ’ਤੇ ਮੁਹੱਬਤੀ ਸਾਂਝਾਂ ਹੋਰ ਗੂੜ੍ਹੀਆਂ ਹੋਣਗੀਆਂ ਅਤੇ ਇਹ ਮੇਰਾ ਯਕੀਨ ਹੈ ਕਿ ਹੁਣ ਜੰਮੂ ਤੋਂ ਲੈ ਕੇ ਰਾਜਸਥਾਨ ਤੱਕ ਪੰਜਾਬ ਸਰਹੱਦ ’ਤੇ ਕਦੀ ਵੀ ਜੰਗ ਦਾ ਅੰਦੇਸ਼ਾ ਨਹੀਂ ਬਣੇਗਾ।

ਪਿੰਡੋਂ ਚੜ੍ਹਦੀ ਨੁੱਕਰ ਦੇ ਵਿੱਚ 
ਮੇਰੇ ਪਿੰਡ ਦੇ ਦਾਇਰੇ ਅੰਦਰ 
ਵੱਡੇ-ਵੱਡੇ ਟਾਹਣਾਂ ਵਾਲਾ 
ਲੰਮੀਆਂ ਲੰਮੀਆਂ ਦਾਹੜਾਂ ਵਾਲਾ 
ਮੇਰੇ ਪੜ੍ਹਦਾਦੇ ਦਾ ਹਾਣੀ 
ਬੋਹੜ ਪਿਆ ਅੱਜ ਕੂਕਾਂ ਮਾਰੇ 

ਕਰਤਾਰਪੁਰ ਸਾਹਿਬ ਦੇ ਨਾਲ ਹੀ ਪਿੰਡ ਦੋਦਾ ਹੈ। ਇੱਥੋਂ ਦੇ ਦੋਦਾ ਭਰਾਵਾਂ ਨੇ ਹੀ ਗੁਰੂ ਨਾਨਕ ਦੇਵ ਜੀ ਨੂੰ ਕਰਤਾਰਪੁਰ ਸਾਹਿਬ ਵਸਾਉਣ ਲਈ ਆਪਣੀ ਜ਼ਮੀਨ ਦਿੱਤੀ ਸੀ। ਇਸੇ ਪਿੰਡ ਦੇ ਨਾਲ ਹੀ ਪਿੰਡ ਗਨਗਰਾਂ ਹੈ। ਸਿਹਤ ਮਹਿਕਮੇ ਤੋਂ ਸੇਵਾ ਮੁਕਤ ਹੋਏ ਕਵੀ ਏਜੀ ਖਾਨ ਹਨ । ਏਜੀ ਖਾਨ ਵੀ ਆਪਣੀਆਂ ਕਵਿਤਾਵਾਂ ਦੇ ਮਾਰਫਤ ਸਾਂਝਾ ਪੰਜਾਬ, ਵੰਡ ਦਾ ਦਰਦ ਅਤੇ ਗੁਰੂ ਨਾਨਕ ਪਾਤਸ਼ਾਹ ਦੀਆਂ ਸਿਫ਼ਤਾਂ ਸੁਣਾ ਰਹੇ ਸਨ। ਏਜੀ ਖ਼ਾਨ ਦਾ ਪਿਛਲਾ ਪਿੰਡ ਜ਼ਿਲ੍ਹਾ ਗੁਰਦਾਸਪੁਰ ਦਾ ਹਕੀਮਪੁਰ ਸੀ ਜਿੱਥੋਂ ਉਹ ਵੰਡ ਵੇਲੇ ਨਾਰੋਵਾਲ ਦੇ ਪਿੰਡ ਗਨਗਰਾਂ ਆਕੇ ਵੱਸੇ । 

ਪੱਛੋਂ ਵਾ ਵੱਗੀ ਬਿਨ ਪੁੱਛਿਆਂ ਤੇ ਪੁੱਜੀ ਬੀਕਾਨੇਰ 
ਪੱਤ ਹਿਲਾਉਂਦੀ ਕਹਿ ਗਈ ਖਾਨਾ ਮੇਲ ਨਹੀਂ ਹੋਣੇ ਫੇਰ 

PunjabKesari

ਏਜੀ ਖ਼ਾਨ ਕਰਤਾਰਪੁਰ ਸਾਹਿਬ ਬਾਰੇ ਆਪਣੇ ਜਜ਼ਬਾਤ ਸਾਂਝੇ ਕਰਦੇ ਹੋਏ ਕਹਿੰਦੇ ਹਨ ਕਿ ਕੋਈ ਵੇਲਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਜੋਤੀ-ਜੋਤ ਸਮਾਉਣ ਵੇਲੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਉਨ੍ਹਾਂ ਦੀ ਚਾਦਰ ਅੱਧੋ ਅੱਧ ਪਾੜ ਕੇ ਰੱਖ ਲਈ ਸੀ। ਇੰਝ ਲੱਗਦਾ ਹੈ ਕਿ ਜਿਵੇਂ ਉਸ ਵੇਲੇ ਦੀ ਨਾਸਮਝੀ ਦੀ ਸਾਨੂੰ ਬਦ ਦੁਆ ਮਿਲੀ ਹੋਵੇ। ਸਾਡੇ ਮਨ ਵਿੱਚ ਅੱਜ ਵੀ ਨਫ਼ਰਤਾਂ ਹਨ ਕਈ ਤਰ੍ਹਾਂ ਦੀਆਂ ਕੁੜੱਤਣਾਂ ਹਨ ਪਰ ਇਹ ਗੁਰੂ ਨਾਨਕ ਪਾਤਸ਼ਾਹ ਹਨ, ਜਿਨ੍ਹਾਂ ਸੋਚਿਆ ਕਿ ਮੇਰੇ ਬੱਚੇ ਤਾਂ ਅੱਜ ਵੀ ਸਿਆਣੇ ਨਹੀਂ ਹਨ, ਚਲੋ ਮੈਂ ਹੀ ਕੋਈ ਬਹਾਨਾ ਬਣਾ ਦਿੰਦਾ ਹਾਂ ਅਤੇ ਉਨ੍ਹਾਂ ਨੇ ਸਾਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਦਿੱਤਾ। 

ਏ.ਜੀ ਖਾਨ ਕਹਿੰਦੇ ਹਨ ਕਿ ਸਾਡਾ ਰਿਸ਼ਤਾ ਤਾਂ ਮੀਮ ਅਤੇ ਨੂਨ ਦਾ ਹੈ। ਸਾਡਾ ਮੱਕਾ ਮਦੀਨਾ ਅਤੇ ਅਸੀਂ 'ਮ' ਤੋਂ ਮੁਸਲਮਾਨ ਅਤੇ ਤੁਸੀਂ ਨਾਨਕ, ਨਨਕਾਣਾ ਅਤੇ 'ਨ' ਤੋਂ ਆਪਣਾ ਕਰਤਾਰਪੁਰ ਸਾਹਿਬ ਦਾ ਬਾਬਾ ਨੂਰਾਂ ਦਾ ਵਸਾਇਆ ਹੋਇਆ ਇਹ ਨਾਰੋਵਾਲ! ਏਜੀ ਖਾਨ ਹਰ ਮਿਲਣ ਵਾਲੇ ਨੂੰ ਪੁੱਤਰ ਕਹਿ ਕੇ ਸੰਬੋਧਿਤ ਹੁੰਦੇ ਹਨ ਅਤੇ ਜੱਫੀ ਪਾ ਕੇ ਮਿਲਦੇ ਹਨ। ਉਹ ਗੁਰੂ ਨਾਨਕ ਪਾਤਸ਼ਾਹ ਦੀ ਸਿਫ਼ਤ ਵਿੱਚ ਕਵਿਤਾ ਸੁਣਾਉਂਦੇ ਹੋਏ ਕਹਿੰਦੇ ਹਨ ਕਿ ਆਓ ਮੁਹੱਬਤਾਂ ਨੂੰ ਹੋਰ ਗੂੜ੍ਹਾ ਕਰੀਏ। 

ਮੁਸਲਿਮ ਸਿੱਖਾਂ ਸਾਂਝੀ ਹਸਤੀ ਦੋਵਾਂ ਦੇ ਵਿਚਕਾਰ 
ਨਾਨਕ ਦੀ ਸੀ ਇੱਛਾ ਜੱਗ ਵਿੱਚ ਖਲਕਤ ਨਾਲ ਪਿਆਰ 
ਨਾਨਕ ਅਮਨ ਸੰਦੇਸ਼ਾਂ ਖਾਨਾ ਨਾਲੇ ਫੁੱਲਾਂ ਹਾਰ 

ਏਜੀ ਖਾਨ ਚੜ੍ਹਦੇ ਪੰਜਾਬ ਤੋਂ ਆਏ ਹੋਏ ਪੰਜਾਬੀਆਂ ਨੂੰ ਵੇਖ ਕੇ ਖੁਸ਼ ਹੁੰਦੇ ਹਨ ਪਰ ਉਨ੍ਹਾਂ ਦੇ ਮਨ ਵਿੱਚ ਵੀ ਆਪਣੇ ਗੁਰਦਾਸਪੁਰ ਦੇ ਪਿੰਡ ਹਕੀਮਪੁਰ ਜਾਣ ਦੀ ਇੱਛਾ ਹੈ। ਏਜੀ ਖਾਨ ਹੱਸਦੇ ਹੋਏ ਕਹਿੰਦੇ ਹਨ ਕਿ ਸਰਦਾਰ ਜੀ ਪੰਜਾਬੀ ਇਕੱਠੇ 4 ਹੁੰਦੇ ਹਨ ਅਤੇ ਸੋਚਾਂ 6 ਹੁੰਦੀਆਂ ਹਨ। ਸਾਡੇ ਸੁਭਾਅ ਦੀ ਇਹੋ ਬਰਕਤ ਹੈ। ਕਰਤਾਰਪੁਰ ਸਾਹਿਬ ਦੀ ਇਸ ਮੁਕੱਦਸ ਧਰਤੀ ਤੇ ਗੁਰੂ ਨਾਨਕ ਦੇਵ ਜੀ ਦੀ ਸਾਂਝੀਵਾਲਤਾ ਦਾ ਝਲਕਾਰਾ ਦੋਹਾਂ ਪੰਜਾਬਾਂ ਦੇ ਆਪਸੀ ਮੇਲ ਅਤੇ ਗਲਵੱਕੜੀਆਂ ਵਿੱਚ ਸਹਿਜੇ ਹੀ ਮਹਿਸੂਸ ਹੁੰਦਾ ਹੈ। ਭਾਰਤ ਅਤੇ ਪਾਕਿਸਤਾਨ ਦੇ ਲੋਕ ਆਪਸ ਵਿੱਚ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ 1-2 ਨੂੰ ਮਿਲਦੇ ਹਨ। ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਸ਼ਰਧਾ ਨਾਲ ਮੱਥਾ ਟੇਕਦੀਆਂ ਹੋਈਆਂ ਇੱਕ ਦੂਜੇ ਨਾਲ ਫੋਟੋਆਂ ਖਿਚਵਾਉਂਦੀਆਂ ਹਨ। ਦੋਹਾਂ ਦੇਸ਼ਾਂ ਦੇ ਲੋਕਾਂ ਦੀਆਂ ਗੱਲਾਂ ਵਿੱਚ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਬਹੁਤ ਨਿੱਘ ਨਾਲ ਆਉਂਦਾ ਹੈ।

  • Kartarpur Sahib
  • Punjab
  • Heritage
  • Ahsan Bajwa
  • ਕਰਤਾਰਪੁਰ ਸਾਹਿਬ
  • ਪੰਜਾਬ
  • ਵਿਰਾਸਤ
  • ਅਹਿਸਾਨ ਬਾਜਵਾ

1 ਸਾਲ ਬਾਅਦ : ਕਰਤਾਰਪੁਰ ਸਾਹਿਬ ਲਾਂਘਾ ਅਤੇ ਸਿਆਸੀ ਘੁੰਮਣਘੇਰੀਆਂ ਦੇ ਬਾਵਜੂਦ 'ਸਾਂਝ ਦੀ ਉਮੀਦ'

NEXT STORY

Stories You May Like

  • sri kartarpur sahib corridor keeping in mind sikh sentiments advocate dhami
    ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫ਼ੈਸਲਾ ਸਿੱਖ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਕਰੇ ਕੇਂਦਰ ਸਰਕਾਰ: ਐਡਵੋਕੇਟ ਧਾਮੀ
  • vijay chopra  sunny deol
    ਵਿਜੇ ਚੋਪੜਾ ਜੀ ਨੂੰ ਮਿਲੇ ਸੰਨੀ ਦਿਓਲ, ਪੁਰਾਣੀਆਂ ਯਾਦਾਂ ਤੇ ਫ਼ਿਲਮ ਜਗਤ ਨਾਲ ਜੁੜੇ ਮੁੱਦਿਆਂ ’ਤੇ ਹੋਈ ਚਰਚਾ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਜੁਲਾਈ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਜੁਲਾਈ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (3 ਅਗਸਤ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (31 ਜੁਲਾਈ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1 ਅਗਸਤ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (11 ਅਗਸਤ 2026)
  • punjab heavy rain imd issues warning for 14 districts
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! IMD ਵੱਲੋਂ 14 ਜ਼ਿਲ੍ਹਿਆਂ ਲਈ...
  • alert in jalandhar force deployed and employees leave stopped
    ਜਲੰਧਰ 'ਚ Alert! ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਰੱਦ ਕੀਤੀਆਂ ਗਈਆਂ...
  • granthi smoked beedi in gurdwara sahib jalandhar objectionable items found
    ਪੰਜਾਬ: ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਪੀਤੀ ਬੀੜੀ! ਤਲਾਸ਼ੀ ਲੈਣ 'ਤੇ ਮਿਲਿਆ...
  • double murder in jalandhar young man kills wife and father
    Big Breaking: ਜਲੰਧਰ 'ਚ ਡਬਲ ਮਰਡਰ! ਨੌਜਵਾਨ ਨੇ ਪਤਨੀ ਤੇ ਪਿਤਾ ਦਾ ਕੀਤਾ ਕਤਲ
  • major revelations in case of the girl  s deadbody found in a hotel
    ਹੋਟਲ 'ਚੋਂ ਮਿਲੀ ਕੁੜੀ ਦੀ ਲਾਸ਼ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸ਼ਿਵ ਸੈਨਾ ਆਗੂ...
  • tight security in punjab dgp gaurav yadav gives strict orders to the officers
    ਪੰਜਾਬ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ! DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ...
  • vikasit bharat yuva connect program organized at nit jalandhar
    NIT ਜਲੰਧਰ 'ਚ 'ਨਸ਼ਾਮੁਕਤ ਨੌਜਵਾਨ' ਵਿਸ਼ੇ ’ਤੇ 'ਵਿਕਸਿਤ ਭਾਰਤ ਯੁਵਾ ਕਨੈਕਟ'...
  • transfers in punjab
    ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ ਨਿਗਮ ਕਮਿਸ਼ਨਰ ਦੀ ਵੀ ਹੋਈ...
Trending
Ek Nazar
karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

north korea fire missile

ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਵੱਲ...

famous actress s health suddenly deteriorates she is admitted to the hospital

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ...

minorities in jinnah pakistan

ਜਿਨਾਹ ਦੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਚਿੰਤਾਜਨਕ

journalist release

ਅਫਗਾਨਿਸਤਾਨ ਨੇ ਪ੍ਰਮੁੱਖ ਪੱਤਰਕਾਰ ਨੂੰ ਕਰ'ਤਾ ਰਿਹਾਅ

famous influencer

27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ...

new york woman pleads guilty

ਔਰਤ ਨੇ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਆਉਣ ਦਾ ਦੋਸ਼ ਕਬੂਲਿਆ

accident during stunt  jasmine bhasin lost her memory

ਸਟੰਟ ਦੌਰਾਨ ਹਾਦਸਾ, ਜੈਸਮੀਨ ਭਸੀਨ ਦੀ ਚਲੀ ਗਈ ਯਾਦਦਾਸ਼ਤ !

actress has affairs for money  detective  s big claim about   cute   actress

ਪੈਸਿਆਂ ਬਦਲੇ ਸਬੰਧ ਬਣਾਉਂਦੀ ਹੈ ਅਦਾਕਾਰਾ ! 'Cute' ਅਕਸ ਵਾਲੀ Actress ਬਾਰੇ...

red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • karan aujla australian tour in crisis
      ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ
    • ukraine hands over peace proposal to us
      ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ
    • security force operation
      ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ
    • pakistan birth incident
      ਪਾਕਿਸਤਾਨ 'ਚ ਹਰ ਸਾਲ 7 ਲੱਖ ਨਵਜੰਮੇ ਬੱਚਿਆਂ ਦੀ ਹੋ ਰਹੀ ਮੌਤ ! ਹੋਸ਼ ਉਡਾਉਣਗੇ...
    • imran khan
      ਜੇਲ੍ਹ 'ਚ ਬੰਦ ਇਮਰਾਨ ਖਾਨ ਦੀ ਮੌਤ ! ਪਾਕਿਸਤਾਨ ਦੇ ਪੱਤਰਕਾਰ ਦੇ ਦਾਅਵੇ ਨਾਲ ਫੈਲੀ...
    • indian physicist deepak dhar honored
      ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ
    • new york and new jersey celebrate india independence day
      ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ
    • houthis to impose tax
      ਇਰਾਨ ਤੋਂ ਬਾਅਦ ਹੁਣ ਹੂਤੀ ਵੀ ਵਸੂਲਣਗੇ ਜਹਾਜ਼ਾਂ ਤੋਂ ਟੈਕਸ ! ਸਿਰਫ਼ ਇਸ ਦੇਸ਼ ਨੂੰ...
    • gurmat gyan competition
      ਕਲਤੂਰਾ ਸਿੱਖ ਇਟਲੀ ਦੇ ਸਹਿਯੋਗ ਨਾਲ ਕਰਵਾਏ ਗਏ 9ਵੇਂ ਗੁਰਮਤਿ ਗਿਆਨ ਮੁਕਾਬਲੇ
    • why don  t pakistani students protest
      ਪਾਕਿਸਤਾਨੀ ਵਿਦਿਆਰਥੀ ਵਿਰੋਧ-ਪ੍ਰਦਰਸ਼ਨ ਕਿਉਂ ਨਹੀਂ ਕਰਦੇ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +