ਵੈਨਕੂਵਰ (ਮਲਕੀਤ ਸਿੰਘ) - ਕੈਨੇਡਾ ਦੇ ਮਹਾਨਗਰ ਟੋਰਾਂਟੋ 'ਚ ਮਹਿਲਾ ਖਿਡਾਰਨਾ ਦੇ ਕਰਵਾਏ ਗਏ ਬਾਸਕਟਬਾਲ ਦੇ ਇੱਕ ਰੋਮਾਂਚਕ ਮੁਕਾਬਲੇ ਦੌਰਾਨ ਲਾਸ ਏਂਜਲਸ ਸਪਾਰਕਸ ਨੇ ਟੋਰਾਂਟੋ ਟੈਂਪੋ ਨੂੰ 99-95 ਦੇ ਸਕੋਰ ਨਾਲ ਹਰਾਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਹ ਟੋਰਾਂਟੋ ਟੈਂਪੋ ਦਾ ਪਹਿਲਾ ਮੁਕਾਬਲਾ ਸੀ।
ਸ਼ੁਰੂ ਵਿੱਚ ਸਪਾਰਕਸ ਦੀ ਖਿਡਾਰਨ ਕੈਲਸੀ ਪਲਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 27 ਅੰਕ ਬਣਾਏ, ਜਿਨ੍ਹਾਂ ਵਿੱਚੋਂ 18 ਅੰਕ ਉਸਨੇ ਦੂਜੇ ਹਾਫ਼ ਦੌਰਾਨ ਹਾਸਲ ਕੀਤੇ। ਉਸਦੀ ਇਸ ਲਾਜਵਾਬ ਖੇਡ ਨੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।
ਦੂਜੇ ਪਾਸੇ ਟੋਰਾਂਟੋ ਟੈਂਪੋ ਦੀ ਗਾਰਡ ਬ੍ਰਿਟਨੀ ਸਾਈਕਸ ਨੇ ਵੀ 27 ਅੰਕ ਬਣਾਕੇ ਆਪਣੀ ਟੀਮ ਲਈ ਸ਼ਾਨਦਾਰ ਯੋਗਦਾਨ ਪਾਇਆ, ਪਰ ਟੀਮ ਜਿੱਤ ਦਰਜ ਕਰਨ ਤੋਂ ਥੋੜ੍ਹੀ ਦੂਰ ਰਹਿ ਗਈ।
ਮੁਕਾਬਲੇ ਦੀ ਸ਼ੁਰੂਆਤ ਵਿੱਚ ਲਾਸ ਏਂਜਲਸ ਸਪਾਰਕਸ ਨੇ ਤੇਜ਼ ਰਫ਼ਤਾਰ ਨਾਲ ਖੇਡਦਿਆਂ ਵੱਡੀ ਬੜਤ ਹਾਸਲ ਕਰ ਲਈ ਸੀ, ਹਾਲਾਂਕਿ ਟੋਰਾਂਟੋ ਟੈਂਪੋ ਨੇ ਬਾਅਦ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ। ਅਖੀਰਲੇ ਪਲਾਂ ਤੱਕ ਚੱਲੇ ਇਸ ਟੱਕਰ ਭਰੇ ਮੁਕਾਬਲੇ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਖੇਡ ਵਿਸ਼ਲੇਸ਼ਕਾਂ ਮੁਤਾਬਕ ਟੋਰਾਂਟੋ ਟੈਂਪੋ ਨੇ ਹਾਰ ਦੇ ਬਾਵਜੂਦ ਆਪਣੇ ਪ੍ਰਦਰਸ਼ਨ ਨਾਲ ਭਵਿੱਖ ਲਈ ਚੰਗੇ ਸੰਕੇਤ ਦਿੱਤੇ ਹਨ।
ਇਟਲੀ ਦੇ ਗੁਰਦੁਆਰਾ ਸ਼ਹੀਦਾਂ ਚਾਰ ਸਾਹਿਬਜ਼ਾਦੇ ਕਾਜਲਪੁਸਟਰਲੈਂਗੋ ਵਿਖੇ ਕਰਵਾਇਆ ਮਹਾਨ ਗੁਰਮਤਿ ਸਮਾਗਮ
NEXT STORY