ਗੁਰਦਾਸਪੁਰ/ਲਾਹੌਰ (ਵਿਨੋਦ)- ਭਾਰਤ ਦੇ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਹਿਲੀ ਵਾਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਪਾਕਿਸਤਾਨ ਵਿਚ ਖੁੱਲ੍ਹ ਕੇ ਇਕ ਵੱਡੀ ਰੈਲੀ ਕਰੇਗਾ। ਆਪ੍ਰੇਸ਼ਨ ਸਿੰਧੂਰ ’ਚ ਲਸ਼ਕਰ ਦੇ ਮੁੱਖ ਦਫਤਰ ਦੀ ਤਬਾਹੀ ਤੋਂ ਬਾਅਦ ਲਸ਼ਕਰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਇਕ ਵੱਡੀ ਰੈਲੀ ਕਰ ਰਿਹਾ ਹੈ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਲਸ਼ਕਰ ਵੱਲੋਂ ਰੈਲੀ ਲਈ ਜਾਰੀ ਕੀਤੇ ਗਏ ਪੋਸਟਰ ’ਚ ਅੱਤਵਾਦੀ ਸੈਫੁੱਲਾ ਕਸੂਰੀ ਦੀ ਫੋਟੋ ਹੈ, ਜੋ ਪਹਿਲਗਾਮ ਹਮਲੇ ਤੋਂ ਬਾਅਦ ਸੁਰਖੀਆਂ ’ਚ ਆਇਆ ਸੀ। ਸੂਤਰਾਂ ਅਨੁਸਾਰ ਰੈਲੀ ਵਿਚ ਹਾਫਿਜ਼ ਸਈਦ ਦਾ ਸੁਨੇਹਾ ਪੜ੍ਹਿਆ ਜਾਵੇਗਾ। ਲਸ਼ਕਰ ਦੇ ਇਕ ਚੋਟੀ ਦੇ ਅੱਤਵਾਦੀ ਨੇ 2 ਨਵੰਬਰ ਨੂੰ ਲਾਹੌਰ ਦੇ ਮੀਨਾਰ-ਏ-ਪਾਕਿਸਤਾਨ ਵਿਖੇ ਹੋਣ ਵਾਲੀ ਰੈਲੀ ਲਈ ਵੱਡੀ ਭੀੜ ਇਕੱਠੀ ਕਰਨ ਦੀ ਅਪੀਲ ਕਰਦੇ ਹੋਏ ਇਕ ਵੀਡੀਓ ਜਾਰੀ ਕੀਤੀ ਹੈ।
US 'ਚ 12 ਪੰਜਾਬੀ ਗ੍ਰਿਫਤਾਰ! ਜਾਅਲੀ ਟਰਾਂਸਪੋਰਟ ਕੰਪਨੀ ਬਣਾ ਕੇ ਕੀਤੀ ਲੱਖਾਂ ਡਾਲਰ ਦੀ ਧੋਖਾਧੜੀ
NEXT STORY