ਬਮਾਕੋ— ਮੱਧ ਮਾਲੀ 'ਚ ਦੋ ਜਾਤੀ ਡੋਗੋਨ ਪਿੰਡਾਂ 'ਤੇ ਹਮਲੇ 'ਚ 38 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਰਕਾਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਵੇਦਨਸ਼ੀਲ ਸਾਹੇਲ ਦੇਸ਼ 'ਚ ਹਿੰਸਾ ਦਾ ਇਹ ਤਾਜ਼ਾ ਮਾਮਲਾ ਹੈ। ਅਜੇ ਕਿਸੇ ਸਮੂਹ ਨੇ ਸੋਮਵਾਰ ਨੂੰ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਮਾਲੀ 'ਚ ਜਾਤੀ ਡੋਗੋਨ ਅਤੇ ਫੁਲਾਨੀ ਭਾਈਚਾਰਿਆਂ ਵਿਚਕਾਰ ਇਸ ਸਾਲ ਕਾਫੀ ਹਿੰਸਾ ਹੋਈ।
ਮਾਲੀ ਦੀ ਸਰਕਾਰ ਨੇ ਇਕ ਬਿਆਨ 'ਚ ਕਿਹਾ,''ਸੋਮਵਾਰ ਸ਼ਾਮ ਨੂੰ ਕੱਟੜਵਾਦੀਆਂ ਦੇ ਹਮਲਿਆਂ 'ਚ ਗੰਗਫਨੀ ਅਤੇ ਯੋਰੋ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਬੁਰਕੀਨਾ ਫਾਸੋ ਦੀ ਸਰਹੱਦ ਤੋਂ ਜ਼ਿਆਦਾ ਦੂਰ ਨਹੀਂ ਹੈ। ਮ੍ਰਿਤਕਾਂ ਦੀ ਅਧਿਕਾਰਕ ਗਿਣਤੀ 38 ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ।''
ਬਿਆਨ 'ਚ ਕਿਹਾ ਗਿਆ,''ਜਨਤਾ ਅਤੇ ਉਨ੍ਹਾਂ ਦੀ ਸੰਪਤੀ ਦੀ ਰੱਖਿਆ ਅਤੇ ਇਨ੍ਹਾਂ ਹਮਲਾਵਰਾਂ ਦਾ ਪਤਾ ਲਗਾਉਣ ਲਈ ਸੁਰੱਖਿਆ ਬਲਾਂ ਨੂੰ ਘਟਨਾ ਵਾਲੇ ਸਥਾਨ 'ਤੇ ਭੇਜਿਆ ਗਿਆ ਹੈ।'' ਪਹਿਲਾਂ ਮ੍ਰਿਤਕਾਂ ਦੀ ਗਿਣਤੀ 14 ਦੱਸੀ ਗਈ ਸੀ।
ਜਾਪਾਨ 'ਚ 6.7 ਤੀਬਰਤਾ ਦੇ ਭੂਚਾਲ ਕਾਰਨ 26 ਲੋਕ ਜ਼ਖਮੀ
NEXT STORY