ਬੀਜਿੰਗ (ਭਾਸ਼ਾ): ਉੱਤਰੀ-ਪੱਛਮੀ ਚੀਨ ਵਿਚ ਬਹੁਤ ਖਰਾਬ ਮੌਸਮ ਕਾਰਨ 100 ਕਿਲੋਮੀਟਰ ਕ੍ਰਾਸ-ਕੰਟਰੀ ਪਰਬਤੀ ਮੈਰਾਥਨ ਵਿਚ ਭਾਗ ਲੈਣ ਵਾਲੇ 21 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਰਕਾਰ ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਗਾਂਸੁ ਸੂਬੇ ਵਿਚ ਇਕ ਸੈਲਾਨੀ ਸਥਲ 'ਯੇਲੋ ਰੀਵਰ ਫੌਰੇਸਟ' ਵਿਚ ਆਯੋਜਿਤ ਦੌੜ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਤੇਜ਼ ਹਵਾਵਾਂ ਅਤੇ ਬਰਫ਼ੀਲੀ ਬਾਰਿਸ਼ ਦਾ ਸਾਹਮਣਾ ਕਰਨਾ ਪਿਆ।
ਪਰਬਤੀ ਮੈਰਾਥਨ ਵਿਚ ਕੁੱਲ 172 ਲੋਕਾਂ ਨੇ ਹਿੱਸਾ ਲਿਆ ਸੀ। ਅਧਿਕਾਰਤ ਮੀਡੀਆ ਦੀ ਖ਼ਬਰ ਮੁਤਾਬਕ ਸ਼ਨੀਵਾਰ ਸਵੇਰੇ ਸਾਢੇ 9 ਵਜੇ ਤੱਕ ਮ੍ਰਿਤਕਾਂ ਦੀ ਗਿਣਤੀ ਵੱਧ ਕੇ 21 ਹੋ ਗਈ।ਮੈਰਾਥਨ ਵਿਚ ਹਿੱਸਾ ਲੈਣ ਵਾਲੇ ਹੋਰ 151 ਲੋਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਹੋਈ ਹੈ। ਇਹਨਾਂ ਵਿਚੋਂ 8 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹਨਾਂ ਦਾ ਇਕ ਹਸਪਤਾਲ ਵਿਚ ਇਲਾਜ ਕੀਤਾ ਗਿਆ। ਬਚਾਅ ਹੈੱਡਕੁਆਰਟਰ ਦੇ ਮੁਤਾਬਕ ਸ਼ਨੀਵਾਰ ਦੁਪਹਿਰ 1 ਵਜੇ ਦੌੜ ਵਾਲੇ ਇਲਾਕੇ ਵਿਚ ਗੜ੍ਹੇਮਾਰੀ ਅਤੇ ਬਰਫ਼ੀਲੀ ਬਾਰਿਸ਼ ਹੋਈ ਅਤੇ ਤੇਜ਼ ਹਵਾਵਾਂ ਚੱਲੀਆਂ। ਵਾਯੂਮੰਡਲੀ ਤਾਪਮਾਨ ਵਿਚ ਅਚਾਨਕ ਗਿਰਾਵਟ ਦੇ ਕਾਰਨ ਲੋਕਾਂ ਨੂੰ ਮੁਸ਼ਕਲ ਹੋਣ ਲੱਗੀ।
ਪੜ੍ਹੋ ਇਹ ਅਹਿਮ ਖਬਰ- ਕਾਂਗੋ ਦੇ ਸ਼ਹਿਰ ਗੋਮਾ ਨੇੜੇ ਫੁੱਟਿਆ ਜਵਾਲਾਮੁਖੀ, ਲੋਕਾਂ 'ਚ ਦਹਿਸ਼ਤ (ਵੀਡੀਓ)
ਦੌੜ ਵਿਚ ਹਿੱਸਾ ਲੈਣ ਵਾਲੇ ਕੁਝ ਲੋਕਾਂ ਦੇ ਲਾਪਤਾ ਹੋਣ ਦੇ ਬਾਅਦ ਮੁਕਾਬਲਾ ਰੋਕ ਦਿੱਤਾ ਗਿਆ। ਬਾਇਥਿਨ ਸ਼ਹਿਰ ਦੇ ਮੇਅਰ ਝਾਂਗ ਸ਼ੁਚੇਨ ਨੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਸਥਾਨਕ ਸਰਕਾਰ ਨੇ ਲਾਪਤਾ ਲੋਕਾਂ ਦੀ ਤਲਾਸ਼ ਲਈ ਉਪਕਰਨਾਂ ਨਾਲ ਲੈਸ 1200 ਤੋਂ ਵੱਧ ਬਚਾਅਕਰਤਾਵਾਂ ਨੂੰ ਕੰਮ 'ਤੇ ਲਗਾਇਆ। ਇਲਾਕੇ ਵਿਚ ਰਾਤ ਨੂੰ ਮੁੜ ਤਾਪਮਾਨ ਡਿੱਗ ਗਿਆ, ਜਿਸ ਨਾਲ ਤਲਾਸ਼ ਅਤੇ ਬਚਾਅ ਮੁਹਿੰਮ ਹੋਰ ਮੁਸ਼ਕਲ ਹੋ ਗਈ।
ਨੋਟ- ਚੀਨ 'ਚ ਖਰਾਬ ਮੌਸਮ ਕਾਰਨ ਮੈਰਾਥਨ 'ਚ ਹਿੱਸਾ ਲੈਣ ਵਾਲੇ 21 ਲੋਕਾਂ ਦੀ ਮੌਤ, ਖ਼ਬਰ ਕੁਮੈਂਟ ਕਰ ਦਿਓ ਰਾਏ।
ਜੋਅ ਬਾਈਡੇਨ ਨੇ ਕੋਰੀਆ ਯੁੱਧ ਦੇ ਸੈਨਿਕ ਹੀਰੋ ਨੂੰ 'ਮੈਡਲ ਆਫ਼ ਆਨਰ' ਨਾਲ ਕੀਤਾ ਸਨਮਾਨਿਤ
NEXT STORY