ਰੋਮ (ਇਟਲੀ) ਟੇਕ ਚੰਦ ਜਗਤਪੁਰ- ਵਿਸ਼ਵ ਭਰ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਬੱਲਾਂ ਵਾਲਿਆਂ ਦੀ ਯਾਦ 'ਚ ਸ਼ਹੀਦੀ ਸਮਾਗਮ ਦਾ ਆਯੋਜਨ ਫੌਸਦੋਨਦੋ (ਰਿਜੋਇਮੀਲੀਆ) ਦੀ ਕਰੇਜੋ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਸੰਤ ਹਰਵਿੰਦਰ ਦਾਸ ਈਸਪੁਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪ ਦੇ ਭੋਗ ਉਪਰੰਤ ਜਿੱਥੇ ਸੰਤ ਰਾਮਾਨੰਦ ਜੀ ਤੇ ਕੌਮ ਦੇ ਚਾਰ ਹੀਰੇ ਸ੍ਰੀ ਤੇਲੂ ਰਾਮ, ਬਲਕਾਰ ਸਿੰਘ ,ਰਜਿੰਦਰ ਸਿੰਘ ਅਤੇ ਵਿਜੇ ਕੁਮਾਰ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ, ਉੱਥੇ ਇਟਲੀ ਦੇ ਪ੍ਰਸਿੱਧ ਗਾਇਕ ਸੰਦੀਪ ਲੋਈ ਨੇ 'ਸੰਤਾਂ ਦੀ ਕੁਰਬਾਨੀ,' 'ਹਰਿ ਹਰਿ ਦਾ ਸਿਮਰਨ ਕਰਿਆ ਕਰ", ਆਦਿ ਸ਼ਬਦਾਂ ਨਾਲ ਹਾਜ਼ਰੀ ਲਗਵਾਈ।
ਪੜ੍ਹੋ ਇਹ ਅਹਿਮ ਖ਼ਬਰ-ਈਰਾਨ ਦੇ ਪ੍ਰਮਾਣੂ ਸਥਾਨ 'ਤੇ ਜ਼ੋਰਦਾਰ ਧਮਾਕੇ, ਆਇਆ ਭੂਚਾਲ; ਲੋਕਾਂ 'ਚ ਦਹਿਸ਼ਤ
ਗਾਇਕ ਪੰਮਾ ਲਧਾਣਾ, ਦੀਪ ਇਟਲੀ, ਰਾਮਦਾਸ ਬੈਂਸ ਅਤੇ ਹੋਰ ਗਾਇਕਾਂ ਨੇ ਵੀ ਆਪਣੀਆਂ ਵੱਖ-ਵੱਖ ਰਚਨਾਵਾਂ ਰਾਹੀਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਮੌਕੇ ਸੰਤ ਹਰਵਿੰਦਰ ਦਾਸ ਈਸਪੁਰ ਨੇ ਸੰਗਤਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੇ ਰਵਿਦਾਸੀਆ ਕੌਮ ਵਿੱਚ ਨਿਵੇਕਲੀ ਰੂਹ ਫੂਕੀ। ਕਸ਼ਮੀਰ ਲਾਲ ਮਹਿੰਮੀ ਨੇ ਕਿਹਾ ਕਿ ਸੰਤਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਰੇਸ਼ਮ ਵੱਧਣ, ਮਹਿੰਦਰ ਪਾਲ ਨੋਵੇਲਾਰਾ, ਕੁਲਦੀਪ ਲੋਦੀਪੁਰੀਆ,ਦੀਪ ਇਟਲੀ , ਹਰਜੀਤ ਸਿੰਘ ਹੈਰੀ, ਤਿਲਕ ਰਾਜ, ਬੈਲਾਰੋਤਾ, ਅਮਨਜੋਤ ਬੱਧਣ, ਸਨੀਲ ਮਹਿਮੀ, ਗੈਰੀ ਬੀਆਦਾਨਾ, ਬਲਰਾਜ ਬੀਆਦਾਨਾ ,ਪ੍ਰੀਤ ਰੋਲੋ, ਸਤਵਿੰਦਰ ਪਾਲ ਯੂਕੇ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪੰਜਾਬ 'ਚ ਵੱਡੀ ਵਾਰਦਾਤ ਤੇ 'ਕਮਲ ਕੌਰ' ਮਗਰੋਂ ਇਕ ਹੋਰ ਇੰਫਲੂਏਂਸਰ ਦੀ ਮਿਲੀ ਲਾਸ਼, ਪੜ੍ਹੋ ਟੌਪ-10 ਖਬਰਾਂ
NEXT STORY