ਅੰਮ੍ਰਿਤਸਰ (ਨੀਰਜ)- 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਸੁਨਾਮ ਪਿੰਡ ’ਚ ਜਨਮੇ ਸ਼ਹੀਦ ਊਧਮ ਸਿੰਘ ਨੂੰ 31 ਜੁਲਾਈ 1940 ਦੇ ਦਿਨ ਲੰਡਨ ਦੀ ਪੈਂਟਨਵਿਲੇ ਜੇਲ ’ਚ ਫਾਂਸੀ ਦਿੱਤੀ ਗਈ ਸੀ ਅਤੇ ਉਹ ਅਮਰ ਹੋ ਗਏ ਪਰ ਅੰਮ੍ਰਿਤਸਰ ਦੇ ਪੁਤਲੀਘਰ ਸਥਿਤ ਸੈਂਟਰਲ ਯਤੀਮਖ਼ਾਨਾ ’ਚ ਅੱਜ ਵੀ ਹਰ ਰੋਜ਼ ਸ਼ਹੀਦ ਊਧਮ ਸਿੰਘ ਦਾ ਬਿਸਤਰਾ ਲਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਬਰਤਨ ਵੀ ਹਰ ਰੋਜ਼ ਧੋਤੇ ਜਾਂਦੇ ਹਨ। ਹਰ ਰੋਜ਼ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਵੀ ਖੋਲ੍ਹਿਆ ਜਾਂਦਾ ਹੈ, ਯਤੀਮਖ਼ਾਨੇ ’ਚ ਅੱਜ ਵੀ ਉਨ੍ਹਾਂ ਦੀ ਮੌਜੂਦਗੀ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖ਼ਤਰਾ! ਉਝ ਦਰਿਆ 'ਚ ਵੱਧ ਰਿਹਾ ਪਾਣੀ ਪੱਧਰ ਲਿਆ ਸਕਦਾ ਵੱਡੀ ਤਬਾਹੀ
ਇਸੇ ਯਤੀਮਖ਼ਾਨੇ ’ਚ ਅੱਜ ਵੀ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਨਾਲ ਜੁੜੇ ਹੋਰ ਦਸਤਾਵੇਜ਼ ਵੀ ਰੱਖੇ ਗਏ ਹਨ। ਸ਼ਹੀਦ ਊਧਮ ਸਿੰਘ ਦੇ ਮਾਤਾ-ਪਿਤਾ ਦਾ ਦਿਹਾਂਤ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਭਰਾ ਸਾਧੂ ਸਿੰਘ ਨਾਲ ਇਸੇ ਯਤੀਮਖ਼ਾਨੇ ’ਚ ਸ਼ਰਨ ਲੈਣੀ ਪਈ ਸੀ ਅਤੇ ਉਨ੍ਹਾਂ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ। ਇਸ ਯਤੀਮਖ਼ਾਨੇ ’ਚ ਅੱਜ ਵੀ ਸੈਂਕੜੇ ਦਿਵਿਆਂਗ ਅਤੇ ਅਨਾਥ ਬੱਚੇ ਪੜ੍ਹਦੇ ਹਨ, ਜਿਨ੍ਹਾਂ ਦੀ ਪੜ੍ਹਾਈ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- 50 ਹਜ਼ਾਰ 'ਚ ਹੋਇਆ ਪੁਲਸ ਮੁਲਾਜ਼ਮ ਦੇ ਕਤਲ ਦਾ ਸੌਦਾ, ਖਤਰਨਾਕ ਹਥਿਆਰਾਂ ਨਾਲ ਫੜੇ ਗਏ ਮੁਲਜ਼ਮ
ਸੈਂਟਰਲ ਯਤੀਮਖ਼ਾਨੇ ’ਚ ਪਰਵਰਿਸ਼ ਦੌਰਾਨ ਸ਼ਹੀਦ ਊਧਮ ਸਿੰਘ ਆਜ਼ਾਦੀ ਅੰਦੋਲਨ ਦੀਆਂ ਗਤੀਵਿਧੀਆਂ ’ਚ ਵੀ ਸ਼ਾਮਲ ਹੋਣ ਲੱਗੇ ਅਤੇ 13 ਅਪ੍ਰੈਲ 1919 ਦੇ ਦਿਨ ਜਲਿਆਂਵਾਲਾ ਬਾਗ਼ ਹੱਤਿਆਕਾਂਡ ਦੇ ਚਸ਼ਮਦੀਦ ਵੀ ਸਨ। ਇਸ ਹੱਤਿਆਕਾਂਡ ਨੇ ਉਨ੍ਹਾਂ ਦੇ ਮਨ ’ਤੇ ਡੂੰਘਾ ਅਸਰ ਪਾਇਆ ਅਤੇ ਉਨ੍ਹਾਂ ਨੇ ਇਸ ਹੱਤਿਆਕਾਂਡ ਦਾ ਬਦਲਾ ਲੈਣ ਦੀ ਸਹੁੰ ਖਾਧੀ। ਬਦਲੇ ਦੀ ਅੱਗ ਨੂੰ ਆਪਣੇ ਦਿਲ ’ਚ 21 ਸਾਲ ਤੱਕ ਦਬਾ ਕੇ ਰੱਖਿਆ ਅਤੇ 13 ਮਾਰਚ 1940 ਦੇ ਦਿਨ ਲੰਡਨ ਦੇ ਕੈਕਸਟਨ ਹਾਲ ’ਚ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਰਹੇ ਮਾਈਕਲ ਓ ਡਵਾਇਰ ਦੀ ਆਪਣੀ ਕਿਤਾਬ ਵਿਚ ਛੁਪਾਈ ਪਿਸਤੌਲ ਨਾਲ ਹੱਤਿਆ ਕਰ ਦਿੱਤੀ। ਅਦਾਲਤ ਵਿਚ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਨੇ ਕਿਹਾ ਕਿ ਉਨ੍ਹਾਂ ਨੇ ਜਲਿਆਂਵਾਲਾ ਬਾਗ਼ ਹੱਤਿਆਕਾਂਡ ਦਾ ਬਦਲਾ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ
ਦੇਸ਼ ਵਾਸੀ ਆਪਸ ’ਚ ਬਿਨਾਂ ਕਿਸੇ ਭੇਦਭਾਵ ਦੇ ਅਤੇ ਏਕਤਾ ਨਾਲ ਰਹਿਣ, ਇਸ ਲਈ ਸ਼ਹੀਦ ਊਧਮ ਸਿੰਘ ਨੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ ਅਤੇ ਇਹ ਨਾਂ ਉਨ੍ਹਾਂ ਦੀ ਫਾਂਸੀ ਦਿੱਤੇ ਜਾਣ ਤੱਕ ਲਿਆ ਜਾਂਦਾ ਸੀ। ਹਾਲਾਂਕਿ ਮੌਜੂਦਾ ਸਮੇਂ ਵਿਚ ਲੋਕ ਉਨ੍ਹਾਂ ਨੂੰ ਸ਼ਹੀਦ ਊਧਮ ਸਿੰਘ ਕੰਬੋਜ ਵੀ ਬੁਲਾਉਂਦੇ ਹਨ ਅਤੇ ਅੰਮ੍ਰਿਤਸਰ ਦੇ ਭਗਤਾਂਵਾਲਾ ਇਲਾਕੇ ਵਿਚ ਉਨ੍ਹਾਂ ਦੇ ਨਾਂ ’ਤੇ ਇਕ ਹਾਲ ਅਤੇ ਚੈਰੀਟੇਬਲ ਟਰੱਸਟ ਵੀ ਚਲਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ: 20 ਕਿਲੋ ਹੈਰੋਇਨ ਸਣੇ ਇਕ ਮੁਲਜ਼ਮ ਕਾਬੂ, ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਸੂਬੇ ਭਰ 'ਚ ਕਰਦਾ ਸੀ ਸਪਲਾਈ
NEXT STORY