ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਹੈ ਕਿ ਸਾਊਦੀ ਅਰਬ ਅਤੇ ਤੁਰਕੀ ਨਾਲ ਕੀਤਾ ਗਿਆ ‘ਮੱਕਾ ਸੰਯੁਕਤ ਰੱਖਿਆ ਸਮਝੌਤਾ’ ਕਿਸੇ ਦੇਸ਼ ਦੇ ਖ਼ਿਲਾਫ਼ ਨਹੀਂ ਹੈ, ਸਗੋਂ ਇਸ ਦਾ ਮੁੱਖ ਉਦੇਸ਼ ਖੇਤਰੀ ਸਥਿਰਤਾ ਅਤੇ ਸਮੂਹਿਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ।
‘ਇਸਲਾਮਾਬਾਦ ਪਾਲਿਸੀ ਰਿਸਰਚ ਇੰਸਟੀਚਿਊਟ’ ਦੇ ਇਕ ਸਮਾਗਮ ਵਿਚ ਬੋਲਦਿਆਂ ਡਾਰ ਨੇ ਦੱਸਿਆ ਕਿ 7 ਅਗਸਤ ਨੂੰ ਹੋਏ ਇਸ ਸਮਝੌਤੇ ਤਹਿਤ ਤਿੰਨਾਂ ਵਿਚੋਂ ਕਿਸੇ ਇਕ ਦੇਸ਼ ’ਤੇ ਹਥਿਆਰਬੰਦ ਹਮਲਾ ਸਾਰਿਆਂ ’ਤੇ ਹਮਲਾ ਮੰਨਿਆ ਜਾਵੇਗਾ। ਇਹ ਇਕ ਰੱਖਿਆਤਮਕ ਵਿਵਸਥਾ ਹੈ, ਜੋ ਵਿਸ਼ਵਾਸਯੋਗ ਪ੍ਰਤੀਰੋਧ ਸਮਰੱਥਾ ਨੂੰ ਦਰਸਾਉਂਦੀ ਹੈ।
‘ਬਦਲਦੀ ਗਲੋਬਲ ਵਿਵਸਥਾ’ ਵਿਸ਼ੇ ’ਤੇ ਗੱਲ ਕਰਦਿਆਂ ਡਾਰ ਨੇ ਨਿਯਮ-ਆਧਾਰਿਤ ਬਹੁ-ਧਰੁਵੀ ਵਿਸ਼ਵ ਵਿਵਸਥਾ ਦੀ ਵਕਾਲਤ ਕੀਤੀ। ਨਾਲ ਹੀ ਉਨ੍ਹਾਂ ਕਿਹਾ ਕਿ ਅਣਸੁਲਝੇ ਵਿਵਾਦ ਅਤੇ ਇਕਪਾਸੜ ਕਾਰਵਾਈਆਂ ਖੇਤਰੀ ਅਮਨ-ਸ਼ਾਂਤੀ ਲਈ ਲਗਾਤਾਰ ਖ਼ਤਰਾ ਬਣੀਆਂ ਹੋਈਆਂ ਹਨ।
ਟਰੰਪ ਦੇ ਕਰੀਬੀ ਨੂੰ ਵੱਡੀ ਰਾਹਤ, ਮਹਾਂਦੋਸ਼ ਪ੍ਰਸਤਾਵ ਹੋਇਆ ਰੱਦ
NEXT STORY