ਇੰਟਰਨੈਸ਼ਨਲ ਡੈਸਕ- ਇਰਾਨ ਨੇ ਬੁੱਧਵਾਰ ਨੂੰ ਖਾੜੀ ਖੇਤਰ ਦੇ ਗੁਆਂਢੀ ਦੇਸ਼ਾਂ ’ਤੇ ਹਮਲੇ ਤੇਜ਼ ਕਰਦਿਆਂ ਕੁਵੈਤ ਵਿਚ ਇਕ ਅਮਰੀਕੀ ਹਵਾਈ ਅੱਡੇ ਅਤੇ ਬਹਿਰੀਨ ਵਿਚ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਹ ਹਮਲੇ ਇਕ ਦਿਨ ਪਹਿਲਾਂ ਅਮਰੀਕਾ ਵਲੋਂ ਕੀਤੀ ਗਈ ਫ਼ੌਜੀ ਕਾਰਵਾਈ ਦੇ ਜਵਾਬ ਵਿਚ ਕੀਤੇ ਗਏ ਜਾਪਦੇ ਹਨ। ਲਗਭਗ 2 ਮਹੀਨਿਆਂ ਤੱਕ ਅਜਿਹੇ ਹਮਲੇ ਰੋਕਣ ਤੋਂ ਬਾਅਦ ਇਰਾਨ ਨੇ ਹਾਲ ਹੀ ਦੇ ਦਿਨਾਂ ਵਿਚ ਬਹਿਰੀਨ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਹਮਲੇ ਵਧਾ ਦਿੱਤੇ ਹਨ। ਬਹਿਰੀਨ ਵਿੱਚ ਅਮਰੀਕੀ ਜਲ ਸੈਨਾ ਦਾ 5ਵਾਂ ਬੇੜਾ ਤਾਇਨਾਤ ਹੈ।
ਬੁੱਧਵਾਰ ਤੜਕੇ ਹੋਏ ਹਮਲੇ ਅਮਰੀਕਾ ਦੇ ਉਸ ਹਵਾਈ ਹਮਲੇ ਤੋਂ ਬਾਅਦ ਕੀਤੇ ਗਏ, ਜਿਸ ਵਿਚ ਮੰਗਲਵਾਰ ਨੂੰ ਹੋਰਮੁਜ਼ ਸਟ੍ਰੇਟ ਕੋਲ ਸਥਿਤ ਇਰਾਨ ਦੇ ਕਸ਼ਮ ਦੀਪ ’ਤੇ ਰੈਵੋਲਿਊਸ਼ਨਰੀ ਗਾਰਡ ਦੇ ਮਿਜ਼ਾਈਲ ਲਾਂਚਿੰਗ ਸਥਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅਮਰੀਕਾ ਨੇ ਇਹ ਕਾਰਵਾਈ ਇਸ ਤੋਂ ਪਹਿਲਾਂ ਬਹਿਰੀਨ ਵਿਚ ਇਕ ਅਮਰੀਕੀ ਰਡਾਰ ਟਿਕਾਣੇ ’ਤੇ ਇਰਾਨ ਦੇ ਹਮਲੇ ਦੇ ਜਵਾਬ ਵਿਚ ਕੀਤੀ ਸੀ।
ਇਹ ਵੀ ਪੜ੍ਹੋ- ਆਮ ਵਰਕਰਾਂ ਤੋਂ ਵੀ ਘੱਟ ਕਮਾ ਰਹੇ ਜ਼ਿਆਦਾ ਟੈਲੇਂਟਿਡ ਲੋਕ ! ਨੀਤੀਆਂ 'ਚ ਬਦਲਾਅ ਦੀ ਤਿਆਰੀ 'ਚ ਕਈ ਦੇਸ਼
ਇਰਾਨ ਦਾ ਕਹਿਣਾ ਹੈ ਕਿ ਉਸ ਦੇ ਹਾਲੀਆ ਹਮਲੇ ਅਮਰੀਕੀ ਡਰੋਨ ਨਿਗਰਾਨੀ ਮੁਹਿੰਮਾਂ ਅਤੇ ਇਰਾਨ ਦੇ ਕਮਿਊਨੀਕੇਸ਼ਨ ਟਾਵਰਾਂ ’ਤੇ ਕੀਤੇ ਗਏ ਹਮਲਿਆਂ ਦੇ ਜਵਾਬ 'ਚ ਕੀਤੇ ਗਏ ਹਨ। ਇਨ੍ਹਾਂ ਵਿਚ ਐਤਵਾਰ ਅਤੇ ਸ਼ੁੱਕਰਵਾਰ ਨੂੰ ਬਹਿਰੀਨ ਸਥਿਤ ਅਮਰੀਕੀ ਟਿਕਾਣਿਆਂ ’ਤੇ ਕੀਤੇ ਗਏ ਹਮਲੇ ਵੀ ਸ਼ਾਮਲ ਹਨ। ਤਾਜ਼ਾ ਹਮਲਿਆਂ ’ਤੇ ਅਮਰੀਕੀ ਫ਼ੌਜ ਨੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ।
ਇਹ ਵੀ ਪੜ੍ਹੋ- ਪੰਜਾਬ ਦੇ ਰੇਲਵੇ ਟਰੈਕਾਂ 'ਤੇ ਹੋਏ ਧਮਾਕਿਆਂ ਦਾ ਸਮਰਥਨ ਕਰਨ ਵਾਲਾ US ਤੋਂ ਡਿਪੋਰਟ ! NIA ਨੇ ਕੀਤਾ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਮ ਵਰਕਰਾਂ ਤੋਂ ਵੀ ਘੱਟ ਕਮਾ ਰਹੇ ਜ਼ਿਆਦਾ ਟੈਲੇਂਟਿਡ ਲੋਕ ! ਨੀਤੀਆਂ 'ਚ ਬਦਲਾਅ ਦੀ ਤਿਆਰੀ 'ਚ ਕਈ ਦੇਸ਼
NEXT STORY