ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਰੀ-ਡੈਲਟਾ ਸਰਹੱਦ ਨੇੜੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੁਰਘਟਨਾ ਮਗਰੋਂ ਮੋਟਰਸਾਈਕਲ ਹਵਾ 'ਚ ਉੱਡਦਾ ਹੋਇਆ ਟਰੈਫਿਕ ਲਾਈਟ ਵਾਲੇ ਖੰਭੇ 'ਤੇ ਫਸ ਗਿਆ , ਜਿਸ ਨੂੰ ਵੇਖ ਕੇ ਨੇੜਿਉ ਲੰਘ ਰਹੇ ਰਾਹਗੀਰ ਹੈਰਾਨ ਰਹਿ ਗਏ ।
ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ: ਦੁਨੀਆ ਭਰ ਦੇ 9,000 ਵਿਦਿਅਕ ਅਦਾਰਿਆਂ 'ਤੇ ਸਾਈਬਰ ਹਮਲਾ! ਮੰਗੀ ਬਿਟਕੁਆਇਨ ਫਿਰੌਤੀ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸਕਾਟ ਰੋਡ ਨੇੜੇ 70ਵੀਂ ਅਤੇ 72ਵੀਂ ਐਵਿਨਿਊ ਦੇ ਵਿਚਕਾਰ ਵਾਪਰਿਆ। ਹਾਦਸੇ ਮਗਰੋਂ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਜ਼ਖ਼ਮੀ ਮੋਟਰਸਾਈਕਲ ਸਵਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਹਾਦਸੇ ਕਾਰਨ ਸਕਾਟ ਰੋਡ ਦੇ ਇਸ ਹਿੱਸੇ ਨੂੰ ਐਤਵਾਰ ਦੁਪਹਿਰ ਲਈ ਬੰਦ ਕਰ ਦਿੱਤਾ ਗਿਆ ਤਾਂ ਜੋ ਜਾਂਚ ਅਤੇ ਮਲਬਾ ਹਟਾਉਣ ਦਾ ਕੰਮ ਕੀਤਾ ਜਾ ਸਕੇ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੱਡੀ ਖ਼ਬਰ: ਦੁਨੀਆ ਭਰ ਦੇ 9,000 ਵਿਦਿਅਕ ਅਦਾਰਿਆਂ 'ਤੇ ਸਾਈਬਰ ਹਮਲਾ! ਮੰਗੀ ਬਿਟਕੁਆਇਨ ਫਿਰੌਤੀ
NEXT STORY