ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦੁਨੀਆ ਦੀਆਂ ਪ੍ਰਮੁੱਖ ਟੈੱਕ ਕੰਪਨੀਆਂ ਦੇ ਆਗੂਆਂ ਨੇ ਵ੍ਹਾਈਟ ਹਾਊਸ ਵਿਖੇ ਇੱਕ ਮਹੱਤਵਪੂਰਨ ਸਮਝੌਤੇ "ਵ੍ਹਾਈਟ ਹਾਊਸ ਅਕੌਰਡ ਆਨ ਸੁਪਰ ਇੰਟੈਲੀਜੈਂਸ" 'ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ਦਾ ਮੁੱਖ ਮਕਸਦ ਐਡਵਾਂਸਡ ਟੈਕਨਾਲੋਜੀ ਦੇ ਵਿਕਾਸ ਦੌਰਾਨ ਸੁਰੱਖਿਆ, ਸੁਤੰਤਰ ਜਾਂਚ ਅਤੇ ਬੋਰਡ ਲੈਵਲ ਦੀ ਨਿਗਰਾਨੀ ਨੂੰ ਯਕੀਨੀ ਬਣਾਉਣਾ ਹੈ।
ਇਸ ਤੋਂ ਇਲਾਵਾ, ਰਾਸ਼ਟਰਪਤੀ ਟਰੰਪ ਨੇ ਇੱਕ ਸਰਕਾਰੀ ਆਦੇਸ਼ 'ਤੇ ਵੀ ਦਸਤਖ਼ਤ ਕੀਤੇ ਹਨ, ਜਿਸ ਅਧੀਨ ਅਮਰੀਕੀ ਸਰਕਾਰ ਦੇ ਸਰਕਾਰੀ ਕੰਮਕਾਜ 'ਚੋਂ 'ਆਰਟੀਫਿਸ਼ੀਅਲ ਇੰਟੈਲੀਜੈਂਸ' (AI) ਸ਼ਬਦ ਖ਼ਤਮ ਕਰ ਕੇ ਉਸ ਦੀ ਥਾਂ 'ਸੁਪਰ ਇੰਟੈਲੀਜੈਂਸ' (SI) ਸ਼ਬਦ ਦੀ ਵਰਤੋਂ ਕੀਤੀ ਜਾਵੇਗੀ।
ਇਸ ਸਮਝੌਤੇ ਤਹਿਤ ਕੰਪਨੀਆਂ ਆਪਣੇ ਸੁਪਰ ਇੰਟੈਲੀਜੈਂਸ ਮਾਡਲਾਂ ਦੀ ਟ੍ਰੇਨਿੰਗ ਅਤੇ ਵਰਤੋਂ ਦੌਰਾਨ ਸਾਈਬਰ ਸਕਿਓਰਿਟੀ, ਬਾਇਓ-ਸਕਿਓਰਿਟੀ ਅਤੇ ਰਸਾਇਣਕ ਖ਼ਤਰਿਆਂ ਦੀ ਨਿਗਰਾਨੀ ਲਈ ਮਜ਼ਬੂਤ ਸਕਿਓਰਿਟੀ ਸਿਸਟਮ ਤਿਆਰ ਕਰਨਗੀਆਂ। ਹਰ ਕੰਪਨੀ 'ਚ ਇੱਕ ਸਪੈਸ਼ਲ ਇੰਟਰਨਲ ਟੀਮ ਬਣਾਈ ਜਾਵੇਗੀ ਜੋ ਇਹ ਦੇਖੇਗੀ ਕਿ ਸਕਿਓਰਿਟੀ ਸਿਸਟਮ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ। ਸੁਰੱਖਿਆ ਸਿਸਟਮਜ਼ ਦੀ ਨਿਰਪੱਖ ਜਾਂਚ ਲਈ ਤੀਜੀ-ਧਿਰ ਦੀ ਮਦਦ ਲਈ ਜਾਵੇਗੀ ਤੇ ਕੰਪਨੀਆਂ ਦੇ ਡਾਇਰੈਕਟਰ ਬੋਰਡ 'ਚ ਇੱਕ ਸੁਤੰਤਰ ਕਮੇਟੀ ਗਠਿਤ ਕੀਤੀ ਜਾਵੇਗੀ ਜੋ ਆਡਿਟ ਰਿਪੋਰਟਾਂ ਦੀ ਸਮੀਖਿਆ ਕਰੇਗੀ।
Great to meet today with @POTUS, @JDVance, @SpeakerJohnson and Administration + tech leaders. Important conversation and we signed today the White House Accord on Super Intelligence.
As I shared today, Google has invested hundreds of billions in the last two years alone, with… pic.twitter.com/04EirBfyUX
— Sundar Pichai (@sundarpichai) September 30, 2026
ਇਹ ਵੀ ਪੜ੍ਹੋ- ਪਰਿਵਾਰਕ ਮੈਂਬਰਾਂ ਨੂੰ ਅਮਰੀਕਾ ਬੁਲਾਉਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ! ਸੰਸਦ 'ਚ ਪੇਸ਼ ਹੋਇਆ 'ਬਿੱਲ'
ਇਸ ਇਤਿਹਾਸਕ ਸਮਝੌਤੇ 'ਤੇ ਰਾਸ਼ਟਰਪਤੀ ਟਰੰਪ ਦੇ ਨਾਲ-ਨਾਲ ਦੁਨੀਆ ਦੀਆਂ ਦਿੱਗਜ ਟੈੱਕ ਕੰਪਨੀਆਂ ਦੇ CEOs ਅਤੇ ਮੁਖੀਆਂ ਨੇ ਦਸਤਖ਼ਤ ਕੀਤੇ ਹਨ, ਜਿਨ੍ਹਾਂ 'ਚ Google ਦੇ CEO ਸੁੰਦਰ ਪਿਚਾਈ, META ਦੇ CEO ਮਾਰਕ ਜ਼ੁਕਰਬਰਗ, SPACEX ਦੇ ਮਾਲਕ ਐਲਨ ਮਸਕ, NVIDIA ਦੇ CEO ਜੈਨਸਨ ਹੁਆਂਗ, ANTHROPIC ਦੇ CEO ਡਾਰੀਓ ਅਮੋਦੇਈ, OPEN AI ਦੇ President ਗ੍ਰੈਗ ਬ੍ਰੋਕਮੈਨ ਸਣੇ ਕਈ ਹੋਰ ਦਿੱਗਜ ਸ਼ਾਮਲ ਹਨ।
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ 'AI' ਦੀ ਥਾਂ 'ਸੁਪਰ ਇੰਟੈਲੀਜੈਂਸ' (SI) ਸ਼ਬਦ ਇਸ ਤਕਨਾਲੋਜੀ ਦੀ ਅਸਲ ਸਮਰੱਥਾ ਨੂੰ ਬਿਹਤਰ ਢੰਗ ਨਾਲ ਬਿਆਨ ਕਰਦਾ ਹੈ। ਇਹ ਸਿਰਫ਼ ਆਮ ਇੰਟੈਲੀਜੈਂਸ ਨਹੀਂ, ਸਗੋਂ 'ਬਹੁਤ ਜ਼ਿਆਦਾ ਅਤੇ ਸੁਪਰੀਮ ਇੰਟੈਲੀਜੈਂਸ' ਹੈ।
ਇਸ ਦੌਰਾਨ ਟਰੰਪ ਨੇ ਚੀਨ ਨਾਲ ਚੱਲ ਰਹੀ ਮੁਕਾਬਲੇਬਾਜ਼ੀ ਦਾ ਜ਼ਿਕਰ ਕਰਦਿਆਂ ਕਿਹਾ, "ਜੋ ਵੀ 'ਸੁਪਰ ਇੰਟੈਲੀਜੈਂਸ' ਦੀ ਜੰਗ ਜਿੱਤੇਗਾ, ਉਹੀ ਦੁਨੀਆ 'ਚ ਅੱਗੇ ਰਹੇਗਾ। ਇਸ 'ਚ ਇੱਕ ਹੀ ਜੇਤੂ ਹੋਵੇਗਾ, ਦੂਜੇ ਨੰਬਰ 'ਤੇ ਰਹਿਣ ਵਾਲੇ ਦੀ ਕੋਈ ਥਾਂ ਨਹੀਂ ਹੈ।" ਇਸ ਤੋਂ ਇਲਾਵਾ ਅਮਰੀਕੀ ਪ੍ਰਸ਼ਾਸਨ ਨੇ America.gov ਨਾਂ ਦਾ ਇੱਕ ਨਵਾਂ ਡਿਜੀਟਲ ਪੋਰਟਲ ਵੀ ਲਾਂਚ ਕੀਤਾ ਹੈ, ਜੋ ਅਮਰੀਕੀ ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਲੈਣ 'ਚ ਸੁਪਰ ਇੰਟੈਲੀਜੈਂਸ (SI) ਰਾਹੀਂ ਮਦਦ ਕਰੇਗਾ।
ਇਹ ਵੀ ਪੜ੍ਹੋ- 'ਇਹ ਤਾਂ ਤਕਨੀਕੀ ਮੁੱਦਾ ਸੀ..!', ਪਾਕਿ ਨੇ ਯੂਰੇਨੀਅਮ ਨਾਲ ਭਰੇ ਜਹਾਜ਼ ਨੂੰ ਮੋੜ'ਤਾ ਵਾਪਸ, ਨਹੀਂ ਦਿੱਤੀ Permission
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਸ ਦੇਸ਼ ਨੂੰ ਮਿਲੀ ਪਹਿਲੀ ਮਹਿਲਾ PM ! ਜਾਣੋ ਕਿਹੋ ਜਿਹਾ ਰਿਹਾ ਸਿਆਸੀ ਸਫ਼ਰ
NEXT STORY