ਨਵੀਂ ਦਿੱਲੀ : ਜੋਤਿਸ਼ ਸ਼ਾਸਤਰ ਅਨੁਸਾਰ, ਜਦੋਂ ਦੇਵਗੁਰੂ ਬ੍ਰਹਿਸਪਤੀ (ਗੁਰੂ) ਅਤੇ ਚੰਦਰਮਾ ਦੀ ਯੁਤੀ (ਮੇਲ) ਹੁੰਦੀ ਹੈ, ਤਾਂ ਅਤਿ ਸ਼ੁਭ ਗਜਕੇਸਰੀ ਰਾਜਯੋਗ ਬਣਦਾ ਹੈ, ਜਿਸ ਨੂੰ ਗਿਆਨ, ਧਨ, ਮਾਣ-ਸਤਿਕਾਰ ਅਤੇ ਸੁੱਖ-ਸਮ੍ਰਿਧੀ ਵਧਾਉਣ ਵਾਲਾ ਮੰਨਿਆ ਜਾਂਦਾ ਹੈ। ਨਵੰਬਰ 2026 ਦੇ ਅਖ਼ੀਰਲੇ ਦਿਨ ਯਾਨੀ 30 ਨਵੰਬਰ ਨੂੰ ਚੰਦਰ ਦੇਵ ਸਿੰਘ ਰਾਸ਼ੀ ਵਿੱਚ ਗੋਚਰ ਕਰਨਗੇ, ਜਿੱਥੇ ਦੇਵਗੁਰੂ ਬ੍ਰਹਿਸਪਤੀ ਪਹਿਲਾਂ ਹੀ ਮੌਜੂਦ ਹਨ। ਇਨ੍ਹਾਂ ਦੋਵਾਂ ਗ੍ਰਹਿਆਂ ਦੇ ਮੇਲ ਨਾਲ ਬਣਨ ਵਾਲਾ ਇਹ ਰਾਜਯੋਗ ਖ਼ਾਸ ਤੌਰ 'ਤੇ 3 ਰਾਸ਼ੀਆਂ ਲਈ ਬੇਹੱਦ ਲਾਭਦਾਇਕ ਸਾਬਤ ਹੋਵੇਗਾ।
ਗੁਰੂ ਤੇ ਚੰਦਰਮਾ ਦਾ ਮੇਲ, ਇਨ੍ਹਾਂ 3 ਰਾਸ਼ੀਆਂ ਲਈ ਲਿਆਵੇਗਾ ਖ਼ੁਸ਼ੀਆਂ:
ਕਰਕ ਰਾਸ਼ੀ : ਕਰਕ ਰਾਸ਼ੀ ਦੇ ਸੁਆਮੀ ਚੰਦਰ ਦੇਵ ਹਨ, ਇਸ ਲਈ ਗੁਰੂ ਦੇ ਨਾਲ ਬਣਨ ਵਾਲਾ ਇਹ ਰਾਜਯੋਗ ਬੇਹੱਦ ਸ਼ੁਭ ਫਲ ਦੇਵੇਗਾ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਸਫ਼ਲਤਾ ਮਿਲ ਸਕਦੀ ਹੈ। ਫਸਿਆ ਹੋਇਆ ਪੈਸਾ ਵਾਪਸ ਮਿਲਣ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਨੌਕਰੀਪੇਸ਼ਾ ਲੋਕਾਂ ਦੀ ਤਰੱਕੀ (Promotion) ਦੇ ਯੋਗ ਬਣਨਗੇ।
ਸਿੰਘ ਰਾਸ਼ੀ : ਸਿੰਘ ਰਾਸ਼ੀ ਵਾਲਿਆਂ ਲਈ ਗਜਕੇਸਰੀ ਰਾਜਯੋਗ ਨਵੇਂ ਮੌਕਿਆਂ ਨਾਲ ਭਰਪੂਰ ਰਹੇਗਾ। ਕੰਮਕਾਜ ਵਾਲੀ ਥਾਂ 'ਤੇ ਤੁਹਾਡੇ ਕੰਮ ਦੀ ਸ਼ਲਾਘਾ ਹੋਵੇਗੀ, ਲੰਬੇ ਸਮੇਂ ਤੋਂ ਰੁਕੇ ਹੋਏ ਪ੍ਰੋਜੈਕਟ ਪੂਰੇ ਹੋਣਗੇ ਅਤੇ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ। ਕਾਰੋਬਾਰੀਆਂ ਨੂੰ ਨਵੀਂ ਡੀਲ ਜਾਂ ਭਾਈਵਾਲੀ ਤੋਂ ਚੰਗਾ ਲਾਭ ਮਿਲਣ ਦੀ ਸੰਭਾਵਨਾ ਹੈ।
ਧਨੁ ਰਾਸ਼ੀ : ਧਨੁ ਰਾਸ਼ੀ ਦੇ ਸੁਆਮੀ ਦੇਵਗੁਰੂ ਬ੍ਰਹਿਸਪਤੀ ਹਨ, ਇਸ ਲਈ ਇਸ ਰਾਜਯੋਗ ਦਾ ਖ਼ਾਸ ਪ੍ਰਭਾਵ ਦੇਖਣ ਨੂੰ ਮਿਲੇਗਾ। ਕਾਰੋਬਾਰ ਦੇ ਵਿਸਥਾਰ ਦੀਆਂ ਕੋਸ਼ਿਸ਼ਾਂ ਸਫ਼ਲ ਹੋਣਗੀਆਂ, ਨਿਵੇਸ਼ ਤੋਂ ਲਾਭ ਮਿਲਣ ਦੀ ਉਮੀਦ ਹੈ ਅਤੇ ਅਟਕੇ ਹੋਏ ਕੰਮ ਬਿਨਾਂ ਕਿਸੇ ਰੁਕਾਵਟ ਦੇ ਪੂਰੇ ਹੋ ਜਾਣਗੇ।
ਇਨ੍ਹਾਂ 4 ਰਾਸ਼ੀਆਂ 'ਤੇ ਮਿਹਰਬਾਨ ਹੋਣਗੇ ਦੇਵਗੁਰੂ ਬ੍ਰਹਿਸਪਤੀ ! ਕਾਰੋਬਾਰ ਦੇ ਨਾਲ ਧਨ 'ਚ ਹੋਵੇਗਾ ਵਾਧਾ
NEXT STORY