ਓਟਾਵਾ- ਕੈਨੇਡਾ ਵਿਚ ਸਾਲ 2020 ਦੇ ਪਹਿਲੇ 11 ਮਹੀਨਿਆਂ ਦੌਰਾਨ ਲਗਭਗ 55 ਵਾਰ ਪੁਲਸ ਵਲੋਂ ਗੋਲੀਬਾਰੀ ਕੀਤੀ ਗਈ, ਜਿਸ ਵਿਚ ਕਿਸੇ ਨਾ ਕਿਸੇ ਦੀ ਮੌਤ ਹੋਈ ਜਾਂ ਕੋਈ ਜ਼ਖ਼ਮੀ ਹੋਇਆ। ਇਨ੍ਹਾਂ ਵਿਚੋਂ ਅਜੇ 30 ਨਵੰਬਰ ਤੱਕ ਸਿਰਫ 4 ਮਾਮਲਿਆਂ ਦੀ ਜਾਂਚ ਪੂਰੀ ਹੋਈ ਅਤੇ ਇਕ ਪੁਲਸ ਅਧਿਕਾਰੀ 'ਤੇ ਦੋਸ਼ ਸਿੱਧ ਹੋਏ।
ਓਂਟਾਰੀਓ ਪੁਲਸ ਵਿਭਾਗ ਮੁਤਾਬਕ ਪੀਲ ਰੀਜਨਲ ਪੁਲਸ ਅਧਿਕਾਰੀ ਨੇ ਜੁਲਾਈ ਮਹੀਨੇ ਗੋਲੀਬਾਰੀ ਕੀਤੀ ਸੀ, ਜਿਸ ਵਿਚ ਇਕ ਗੈਰ-ਗੋਰੀ ਬੀਬੀ ਜ਼ਖ਼ਮੀ ਹੋ ਗਈ ਸੀ। ਪੁਲਸ ਅਧਿਕਾਰੀ ਨੇ ਅਸਤੀਫਾ ਦੇ ਦਿੱਤਾ ਸੀ ਤੇ ਉਸ 'ਤੇ ਬੇਧਿਆਨੀ ਨਾਲ ਗੋਲੀਬਾਰੀ ਕਰਕੇ ਔਰਤ ਨੂੰ ਜ਼ਖ਼ਮੀ ਕਰਨ ਦੇ ਦੋਸ਼ ਲੱਗੇ ਸਨ। ਨੋਵਾ ਸਕੋਸ਼ੀਆ ਦੇ ਪੁਲਸ ਅਧਿਕਾਰੀ ਦੀ ਗੋਲੀਬਾਰੀ ਵਿਚ ਇਕ 25 ਸਾਲਾ ਵਿਅਕਤੀ ਜ਼ਖ਼ਮੀ ਹੋ ਗਿਆ ਸੀ, ਜਿਸ ਦੇ ਹੱਥ ਵਿਚ ਚਾਕੂ ਸੀ।
ਪੁਲਸ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਮਾਮਲਿਆਂ ਦੀ ਜਾਂਚ ਕਰਨ ਵਿਚ ਕਈ ਵਾਰ ਸਾਲ ਦਾ ਸਮਾਂ ਲੱਗ ਜਾਂਦਾ ਹੈ ਪਰ ਇਸ ਦੌਰਾਨ ਲੋਕਾਂ ਦਾ ਪੁਲਸ ਤੋਂ ਵਿਸ਼ਵਾਸ ਉੱਠ ਜਾਂਦਾ ਹੈ।
ਕਈ ਵਾਰ ਮੌਕੇ 'ਤੇ ਪੁਲਸ ਅਧਿਕਾਰੀ ਗਲਤ ਗੱਲ ਸਮਝਦੇ ਹੋਏ ਵਿਅਕਤੀਆਂ 'ਤੇ ਗੋਲੀਬਾਰੀ ਕਰ ਦਿੰਦੇ ਹਨ ਤੇ ਆਮ ਜਨਤਾ ਦਾ ਲੋਕਾਂ ਵਿਚ ਵਿਸ਼ਵਾਸ ਨਹੀਂ ਰਹਿੰਦਾ। ਇਸੇ ਲਈ ਬਹੁਤੇ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਿਚ ਰਹਿੰਦੇ ਹਨ। ਬਲੈਕ ਲਾਈਵਜ਼ ਮੈਟਰ ਵਰਗੇ ਮੁੱਦਿਆਂ ਨੇ ਜਨਤਾ ਨੂੰ ਜਾਗਰੂਕ ਕੀਤਾ ਹੈ, ਇਸੇ ਲਈ ਪੁਲਸ ਦੀ ਵਰਦੀ 'ਤੇ ਕੈਮਰੇ ਲਾਉਣ ਦੀ ਮੰਗ ਉੱਠਦੀ ਰਹੀ ਹੈ।
ਨਵਾਂ ਵਾਇਰਸ ਫੈਲਣ ਦੇ ਬਾਵਜੂਦ ਆਸਟ੍ਰੇਲੀਆ ਯੂਕੇ ਲਈ ਸਰਹੱਦਾਂ ਨਹੀਂ ਕਰੇਗਾ ਬੰਦ
NEXT STORY