ਇੰਟਰਨੈਸ਼ਨਲ ਡੈਸਕ- ਪਾਕਿਸਤਾਨ ’ਚ ਡਰੋਨ ਹਮਲਿਆਂ ਤੋਂ ਬਚਣ ਲਈ ਪੁਲਸ ਅਤੇ ਫ਼ੌਜ ਹੁਣ ਮੱਛੀਆਂ ਫੜਨ ਵਾਲੇ ਜਾਲ ਦੀ ਵਰਤੋਂ ਕਰ ਰਹੀ ਹੈ। ‘ਅਲ ਜਜ਼ੀਰਾ’ ਮੁਤਾਬਕ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਸੰਵੇਦਨਸ਼ੀਲ ਇਲਾਕਿਆਂ ’ਚ ਪੁਲਸ ਚੌਕੀਆਂ ਅਤੇ ਸੁਰੱਖਿਆ ਟਿਕਾਣਿਆਂ ’ਤੇ ਕਈ ਮੀਟਰ ਦੀ ਉਚਾਈ ’ਤੇ ਇਹ ਜਾਲ ਲਾਏ ਜਾ ਰਹੇ ਹਨ।
ਸੁਰੱਖਿਆ ਕਰਮਚਾਰੀਆਂ ਦਾ ਅਜਿਹਾ ਮੰਨਣਾ ਹੈ ਕਿ ਹਮਲਾਵਰ ਡਰੋਨ ਇਨ੍ਹਾਂ ਜਾਲਾਂ ’ਚ ਫਸ ਸਕਦੇ ਹਨ। ਇਸ ਨਾਲ ਡਰੋਨ ਹਮਲੇ ’ਚ ਹੋਣ ਵਾਲਾ ਨੁਕਸਾਨ 40 ਤੋਂ 50 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਹਾਲਾਂਕਿ, ਸੁਰੱਖਿਆ ਮਾਹਿਰਾਂ ਨੇ ਇਸ ਤਰੀਕੇ ਨੂੰ ਪੂਰੀ ਤਰ੍ਹਾਂ ਭਰੋਸੇਮੰਦ ਮੰਨਣ ਤੋਂ ਇਨਕਾਰ ਕੀਤਾ ਹੈ। ਪੁਲਸ ਮੁਤਾਬਕ ਜਾਲ ਲਾਉਣ ਦੀ ਲੋੜ ਇਸ ਲਈ ਪਈ ਕਿਉਂਕਿ ਅੱਤਵਾਦੀਆਂ ਨੇ ਹਮਲੇ ਦਾ ਤਰੀਕਾ ਬਦਲ ਦਿੱਤਾ ਹੈ। ਹੁਣ ਉਹ ਗੋਲੀਬਾਰੀ ਅਤੇ ਮੋਰਟਾਰਾਂ ਦੇ ਨਾਲ ਡਰੋਨਾਂ ਦੀ ਵੀ ਵਰਤੋਂ ਕਰ ਰਹੇ ਹਨ।
ਖ਼ੈਬਰ ਪਖ਼ਤੂਨਖ਼ਵਾ ਦੇ ਹੰਗੂ ਜ਼ਿਲ੍ਹੇ ’ਚ 29 ਜੁਲਾਈ ਨੂੰ ਸਭ ਤੋਂ ਘਾਤਕ ਹਮਲਿਆਂ ’ਚੋਂ ਇਕ ਹੋਇਆ ਸੀ, ਜਿਸ ਵਿਚ ਬੰਬਾਂ ਨਾਲ ਲੈਸ ਡਰੋਨ ਨਾਲ ਪੁਲਸ ਚੌਕੀ ’ਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ’ਚ 11 ਪੁਲਸ ਮੁਲਾਜ਼ਮ ਮਾਰੇ ਗਏ ਸਨ। ਇਸ ਤੋਂ ਬਾਅਦ ਕਈ ਘੰਟੇ ਤੱਕ ਚੱਲੇ ਮੁਕਾਬਲੇ ’ਚ 15 ਹਮਲਾਵਰ ਵੀ ਮਾਰੇ ਗਏ ਸਨ।
ਇਹ ਵੀ ਪੜ੍ਹੋ- ਅਮਰੀਕਾ 'ਚ Measles ਨੇ ਢਾਹਿਆ ਕਹਿਰ ! New York 'ਚ ਐਮਰਜੈਂਸੀ ਦਾ ਐਲਾਨ
ਯੂਕ੍ਰੇਨ ’ਚ ਵੀ ਵਰਤਿਆ ਗਿਆ ਹੈ ਅਜਿਹਾ ਤਰੀਕਾ
ਪਿਸ਼ਾਵਰ ਦੇ ਅੱਤਵਾਦ ਅਤੇ ਸੁਰੱਖਿਆ ਮਾਹਿਰ ਫ਼ਿਦਾ ਅਦੀਲ ਨੇ ਦੱਸਿਆ ਕਿ ਮੱਛੀਆਂ ਫੜਨ ਵਾਲੇ ਜਾਲ ਨਾਲ ਡਰੋਨ ਰੋਕਣਾ ਕੋਈ ਨਵਾਂ ਤਰੀਕਾ ਨਹੀਂ ਹੈ। ਫ਼ੌਜ ਪਹਿਲਾਂ ਤੋਂ ਹੀ ਸਾਮਾਨ ਅਤੇ ਟਿਕਾਣਿਆਂ ਨੂੰ ਲੁਕਾਉਣ ਲਈ ਅਜਿਹੇ ਜਾਲ ਇਸਤੇਮਾਲ ਕਰਦੀ ਰਹੀ ਹੈ। ਯੂਕ੍ਰੇਨ ’ਚ ਵੀ ਰੂਸੀ ਡਰੋਨਾਂ ਨੂੰ ਰੋਕਣ ਲਈ ਇਨ੍ਹਾਂ ਦੀ ਵਰਤੋਂ ਕੀਤੀ ਗਈ ਹੈ।
ਹਾਲਾਂਕਿ ਅਦੀਲ ਮੁਤਾਬਕ ਧਮਾਕਾਖੇਜ਼ ਪਦਾਰਥਾਂ ਨਾਲ ਭਰੇ ਡਰੋਨ ਖਿਲਾਫ ਜਾਲ ਕਿੰਨਾ ਕੰਮ ਕਰੇਗਾ, ਇਹ ਉਸ ਦੇ ਡਿਜ਼ਾਈਨ ਅਤੇ ਉਸ ਨੂੰ ਲਾਉਣ ਦੇ ਤਰੀਕੇ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੇ ਪੁਸ ਦੇ 40 ਤੋਂ 50 ਫੀਸਦੀ ਨੁਕਸਾਨ ਘੱਟ ਹੋਣ ਦੇ ਦਾਅਵੇ ’ਤੇ ਵੀ ਸਵਾਲ ਉਠਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਅਸਲੀ ਹਮਲੇ ਜਾਂ ਸਹੀ ਪਰਖ ਤੋਂ ਬਿਨਾਂ ਇਸ ਅੰਕੜੇ ਦੀ ਪੁਸ਼ਟੀ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ- ਦੁਨੀਆ 'ਤੇ ਇਕ ਹੋਰ ਪਲੇਗ ਦਾ ਖ਼ਤਰਾ ! ਲੈਬ ਟੈਕਨੀਸ਼ੀਅਨ ਦੀ ਮੌਤ ਮਗਰੋਂ ਸੈਂਕੜੇ ਲੋਕ Quarantine
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
"ਮੈਂ ਮਰਨਾ ਨਹੀਂ ਚਾਹੁੰਦਾ...", ਫਲਾਈਦੁਬਈ ਦੀ ਫਲਾਈਟ ਦੌਰਾਨ ਜ਼ਖ਼ਮੀ ਕੈਪਟਨ ਮਛਾਰ ਬਾਰੇ ਇਕ ਹੋਰ ਵੱਡਾ ਖੁਲਾਸਾ
NEXT STORY