ਲਾਹੌਰ— ਪਾਕਿਸਤਾਨ 'ਚ ਵਿਰੋਧੀ ਦਲਾਂ ਦੀ 13 ਦਸੰਬਰ ਨੂੰ ਲਾਹੌਰ ਰੈਲੀ ਇਮਰਾਨ ਸਰਕਾਰ ਲਈ ਮੁਸਬੀਤ ਅਤੇ ਵਿਰੋਧੀ ਦਲਾਂ ਲਈ ਆਰ-ਪਾਰ ਦੀ ਲੜਾਈ ਬਣ ਗਈ ਹੈ। ਪੁਲਸ ਨੇ ਵਿਰੋਧੀ ਦਲਾਂ ਦੇ ਕਾਰਕੁੰਨਾਂ 'ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਪੁਲਸ ਨੇ ਫਿਰ ਦੁਹਰਾਇਆ ਹੈ ਕਿ ਰੈਲੀ 'ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਇੱਧਰ ਪੀ. ਪੀ. ਪੀ. ਪ੍ਰਮੁੱਖ ਬਿਲਾਵਲ ਭੁੱਟੋ ਨੇ ਕਿਹਾ ਹੈ ਕਿ ਲਾਹੌਰ ਰੈਲੀ 'ਚ ਤਾਕਤ ਦਿਖਾਏ ਜਾਣ ਤੋਂ ਬਾਅਦ ਕਠਪੁਤਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਇਕੱਲੇ ਰਹਿ ਜਾਣਗੇ।
ਪਾਕਿਸਤਾਨ ਪੀਪੁਲਜ਼ ਪਾਰਟੀ (ਪੀ. ਪੀ. ਪੀ.) ਦੇ ਮੁਖੀ ਬਿਲਾਵਲ ਭੁੱਟੋ ਜਰਦਾਰੀ ਨੇ ਕਿਹਾ ਕਿ ਪਾਕਿਸਤਾਨ 'ਚ 11 ਦਲਾਂ ਦੇ ਵਿਰੋਧੀ ਸੰਗਠਨ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ. ਡੀ. ਐੱਮ.) ਦੀਆਂ ਪੰਜ ਰੈਲੀਆਂ ਹੋਣ ਤੋਂ ਬਾਅਦ ਲਾਹੌਰ ਦੀ ਰੈਲੀ ਸਰਕਾਰ ਦੇ ਤਾਬੂਤ 'ਚ ਆਖ਼ਰੀ ਕਿੱਲ ਹੋਵੇਗੀ।
ਭੁੱਟੋ ਨੇ ਕਿਹਾ ਕਿ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲੋਕਤੰਤਰ 'ਚ ਜਨਤਾ ਦੀਆਂ ਭਾਵਨਾਵਾਂ ਸਾਹਮਣੇ ਜ਼ਿਆਦਾ ਸਮੇਂ ਤੱਕ ਗਲਤ ਤਰੀਕਿਆਂ ਨਾਲ ਖੜ੍ਹਿਆ ਜਾ ਸਕਦਾ। ਲਾਹੌਰ ਰੈਲੀ ਨਾਲ ਸਰਕਾਰ ਦੇ ਵਿਰੋਧ 'ਚ ਚੱਲ ਰਹੀ ਸਾਡੀ ਮੁਹਿੰਮ ਦਾ ਪਹਿਲਾ ਦੌਰ ਸਮਾਪਤ ਹੋ ਜਾਏਗਾ। ਮੁਹਿੰਮ ਦਾ ਦੂਜਾ ਦੌਰ ਸ਼ੁਰੂ ਹੁੰਦੇ ਹੀ ਸਰਕਾਰ ਦਾ ਬੋਰੀਆ ਬਿਸਤਰਾ ਬੱਝ ਜਾਏਗਾ। ਉੱਥੇ ਹੀ, ਇਸ ਵਿਚਕਾਰ ਪੁਲਸ ਨੇ ਚਿਤਾਵਨੀ ਦਿੱਤੀ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਲਾਹੌਰ ਰੈਲੀ ਦੌਰਾਨ ਹਮਲੇ ਕਰ ਸਕਦਾ ਹੈ। ਇਸ ਸਬੰਧ 'ਚ ਕਿਹਾ ਗਿਆ ਹੈ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਨਿਸ਼ਚਿਤ ਤੌਰ 'ਤੇ ਕਿੱਥੇ ਹਮਲੇ ਕੀਤੇ ਜਾ ਸਕਦੇ ਹਨ।
ਫਰਾਂਸ ਦੀ ਪੁਲਸ ਨੇ ਆਈਫਲ ਟਾਵਰ ਨੇੜੇ ਕੀਤਾ ਪ੍ਰਦਰਸ਼ਨ
NEXT STORY