ਪੇਸ਼ਾਵਰ (ਏਜੰਸੀ)- ਪਾਕਿਸਤਾਨ 'ਚ ਇਨੀਂ ਦਿਨੀਂ ਇਕ ਲਾੜੀ ਦਾ ਅੰਦਾਜ਼ ਕੁਝ ਵੱਖਰਾ ਨਜ਼ਰ ਆ ਰਿਹਾ ਹੈ। ਆਪਣੀ ਅਨੋਖੀ ਅਦਾ ਕਾਰਨ ਉਹ ਸੋਸ਼ਲ ਮੀਡੀਆ 'ਤੇ ਸੁਰਖੀਆਂ ਖੱਟ ਰਹੀ ਹੈ। ਇਸ ਲਾੜੀ ਦੇ ਚਰਚਾ ਵਿਚ ਬਣੇ ਰਹਿਣ ਦੀ ਵਜ੍ਹਾ ਉਸ ਵਲੋਂ ਪਹਿਨੇ ਗਏ ਖਾਸ ਗਹਿਣੇ ਹਨ। ਇਸ ਲਾੜੀ ਨੇ ਵਿਆਹ ਵਿਚ ਟਮਾਟਰ ਅਤੇ ਚਿਲਗੋਜ਼ੇ ਦੇ ਗਹਿਣੇ ਪਹਿਨੇ ਹੋਏ ਹਨ। ਵਜ੍ਹਾ ਪੁੱਛਣ 'ਤੇ ਉਸ ਨੇ ਦੱਸਿਆ ਕਿ ਅੱਜਕਲ ਸੋਨੇ ਦੀ ਕੀਮਤ ਵਧ ਗਈ ਹੈ। ਟਮਾਟਰ ਅਤੇ ਚਿਲਗੋਜ਼ੇ ਦੇ ਹਾਲਾਤ ਵੀ ਕੁਝ ਇਸ ਤਰ੍ਹਾਂ ਦੇ ਹੀ ਹਨ। ਪਾਕਿਸਤਾਨੀ ਟੀ.ਵੀ. ਵਿਚ ਚੱਲ ਰਹੀਆਂ ਖਬਰਾਂ ਮੁਤਾਬਕ ਲਾੜੀ ਟਮਾਟਰ ਦੇ ਗਹਿਣੇ ਪਹਿਨੇ ਹੋਈ ਹੈ। ਟਮਾਟਰ ਵਾਲੀ ਲਾੜੀ ਦਾ ਇਹ ਕਲਿਪ ਪਾਕਿਸਤਾਨ ਵਿਚ ਕਾਫੀ ਵਾਇਰਲ ਹੋ ਰਿਹਾ ਹੈ। ਲਾੜੀ ਨੇ ਹਾਰ, ਚੂੜੀਆਂ, ਮੰਗ-ਟਿੱਕਾ ਆਦਿ ਸਾਰੇ ਗਹਿਣੇ ਟਮਾਟਰ ਦੇ ਪਹਿਨੇ ਹੋਏ ਹਨ।
ਵੀਡੀਓ ਵਿਚ ਇਕ ਨਿਊਜ਼ ਚੈਨਲ ਦਾ ਐਂਕਰ ਲਾੜੀ ਨੂੰ ਵਿਆਹ ਦੀ ਵਧਾਈ ਦਿੰਦਾ ਹੈ ਫਿਰ ਉਸ ਤੋਂ ਸਵਾਲ ਪੁੱਛਦਾ ਹੈ ਕਿ ਉਸ ਨੇ ਟਮਾਟਰ ਦੇ ਗਹਿਣੇ ਕਿਉਂ ਪਹਿਨੇ ਹਨ। ਲਾੜੀ ਜਵਾਬ ਵਿਚ ਕਹਿੰਦੀ ਹੈ ਕਿ ਉਸ ਦੇ ਦੇਸ਼ ਵਿਚ ਟਮਾਟਰ ਅਤੇ ਚਿਲਗੋਜ਼ੇ ਦੀ ਕੀਮਤ ਸੋਨੇ ਬਰਾਬਰ ਚੱਲ ਰਹੀ ਹੈ। ਇਸ ਲਈ ਉਸ ਨੇ ਸੋਨੇ ਦੀ ਥਾਂ ਟਮਾਟਰ ਅਤੇ ਚਿਲਗੋਜ਼ੇ ਦੇ ਗਹਿਣੇ ਪਹਿਨਣ ਦਾ ਫੈਸਲਾ ਕੀਤਾ ਹੈ। ਜਦੋਂ ਐਂਕਰ ਨੇ ਸਵਾਲ ਕੀਤਾ ਕਿ ਚਿਲਗੋਜ਼ੇ ਕਿਥੇ ਹਨ ਤਾਂ ਉਹ ਇਕ ਸ਼ਗਨ ਵਾਲਾ ਲਿਫਾਫੇ ਵਿਚੋਂ ਕੱਢ ਕੇ ਚਿਲਗੋਜ਼ੇ ਦਿਖਾਉਂਦੀ ਹੈ ਜੋ ਉਸ ਦੇ ਵੱਡੇ ਭਰਾ ਨੇ ਉਸ ਨੂੰ ਵਿਆਹ ਦੇ ਤੋਹਫੇ ਵਿਚ ਭੇਜੇ ਹਨ। ਆਪਣੇ ਦੇਸ਼ ਦੀ ਅਰਥਵਿਵਸਥਾ ਨੂੰ ਬਿਆਨ ਕਰਦੇ ਹੋਏ ਲਾੜੀ ਕਹਿੰਦੀ ਹੈ ਕਿ ਉਸ ਨੂੰ ਆਪਣੇ ਮਾਤਾ-ਪਿਤਾ ਦੇ ਘਰੋਂ ਬਤੌਰ ਤੋਹਫੇ ਵਿਚ ਟਮਾਟਰ ਨਾਲ ਭਰੇ ਤਿੰਨ ਪੇਟੀਆਂ ਮਿਲੀਆਂ ਹਨ।
ਜ਼ਿਕਰਯੋਗ ਹੈ ਕਿ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਹੇ ਪਾਕਿਸਤਾਨ ਵਿਚ ਟਮਾਟਰ ਦੀ ਕੀਮਤ 320 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਈ ਹੈ। ਬੇਲਗਾਮ ਮਹਿੰਗਾਈ ਕਾਰਨ ਟਮਾਟਰ ਲੁੱਟਣ ਦੀ ਵਾਰਦਾਤ ਹੋ ਰਹੀ ਹੈ। ਟਮਾਟਰ ਦੇ ਖੇਤਾਂ ਦੀ ਰੱਖਿਆ ਲੋਕ ਹਥਿਆਰਾਂ ਨਾਲ ਕਰ ਰਹੇ ਹਨ। ਟਮਾਟਰ ਦੇ ਨਾਲ ਹੀ ਦੂਜੀਆਂ ਸਬਜ਼ੀਆਂ ਦੇ ਭਾਅ ਵੀ ਇਸ ਵੇਲੇ ਪਾਕਿਸਤਾਨ ਵਿਚ ਅਸਮਾਨੀ ਚੜ੍ਹ ਗਏ ਹਨ।
ਬੱਚਿਆਂ ਲਈ ਦਾਲ ਵਾਲੇ ਪਰੌਂਠੇ ਫਾਇਦੇਮੰਦ
NEXT STORY