ਵਾਸ਼ਿੰਗਟਨ (ਇੰਟ.)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ’ਚ ਇਕ ਯਾਤਰੀ ਜਹਾਜ਼ ਤੇ ਹੈਲੀਕਾਪਟਰ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਪੋਟੋਮੈਕ ਨਦੀ ਵਿਚ ਡਿੱਗ ਗਏ। ਜਹਾਜ਼ ’ਚ 4 ਚਾਲਕ ਦਲ ਦੇ ਮੈਂਬਰਾਂ ਸਮੇਤ 64 ਲੋਕ ਸਵਾਰ ਸਨ। ਹੈਲੀਕਾਪਟਰ ’ਚ 3 ਲੋਕ ਸਵਾਰ ਸਨ। ਇਨ੍ਹਾਂ ਸਾਰੇ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਿਹਾ ਕਿ ਇਸ ਹਾਦਸੇ ਵਿਚ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਖੁਸ਼ਖਬਰੀ: ਭਾਰਤੀਆਂ ਨੂੰ ਰੂਸ 'ਚ ਮਿਲੇਗੀ ਵੀਜ਼ਾ-ਫ੍ਰੀ ਐਂਟਰੀ!
ਹਾਦਸੇ ਤੋਂ ਬਾਅਦ ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਪੋਟੋਮੈਕ ਨਦੀ ’ਚ 3 ਟੁਕੜਿਆਂ ਵਿਚ ਪਿਆ ਮਿਲਿਆ। ਹੁਣ ਤੱਕ 30 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਪਾਣੀ ’ਚ ਖੋਜ ਤੇ ਬਚਾਅ ਕਾਰਜ ਜਾਰੀ ਹਨ। ਹਵਾਈ ਅੱਡੇ ’ਤੇ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਗਈਆਂ ਹਨ। ਵਾਸ਼ਿੰਗਟਨ ਦੇ ਫਾਇਰ ਡਿਪਾਰਟਮੈਂਟ ਅਨੁਸਾਰ ਇਹ ਘਟਨਾ ਰੋਨਾਲਡ ਰੀਗਨ ਹਵਾਈ ਅੱਡੇ ਨੇੜੇ ਵਾਪਰੀ।
ਇਹ ਵੀ ਪੜ੍ਹੋ: ਟਰੰਪ ਭਾਰਤ ਦੇ ਦੋਸਤ ਹਨ ਜਾਂ ਦੁਸ਼ਮਣ? ਜਾਣੋ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੀ ਦਿੱਤਾ ਜਵਾਬ
ਇਹ ਟੱਕਰ ਯੂ. ਐੱਸ. ਏਅਰਲਾਈਨਜ਼ ਦੇ ਸੀ. ਆਰ. ਜੇ. 700 ਬੰਬਾਰਡੀਅਰ ਜੈੱਟ ਤੇ ਫੌਜ ਦੇ ਬਲੈਕ ਹਾਕ (ਐੱਚ-60) ਹੈਲੀਕਾਪਟਰ ਵਿਚਾਲੇ ਹੋਈ। ਅਮਰੀਕਨ ਏਅਰਲਾਈਨਜ਼ ਦਾ ਜੈੱਟ ਕੰਸਾਸ ਸੂਬੇ ਤੋਂ ਵਾਸ਼ਿੰਗਟਨ ਆ ਰਿਹਾ ਸੀ। ਕੈਨੇਡਾ ’ਚ 2004 ’ਚ ਬਣਿਆ ਬੰਬਾਰਡੀਅਰ ਸੀ.ਆਰ.ਜੇ.-701 ਟਵਿਨ-ਇੰਜਣ ਵਾਲਾ ਜੈੱਟ, 70 ਯਾਤਰੀਆਂ ਨੂੰ ਲਿਜਾਣ ਦੇ ਸਮਰੱਥ ਹੈ। ਇਹ ਘਟਨਾ 13 ਜਨਵਰੀ, 1982 ਨੂੰ ‘ਏਅਰ ਫਲੋਰੀਡਾ’ ਦੇ ਜਹਾਜ਼ ਹਾਦਸੇ ਦੀ ਯਾਦ ਦਿਵਾਉਂਦੀ ਹੈ, ਜੋ ਪੋਟੋਮੈਕ ’ਚ ਡਿੱਗ ਗਿਆ ਸੀ। ਉਸ ਹਾਦਸੇ ਵਿਚ 78 ਲੋਕ ਮਾਰੇ ਗਏ ਸਨ। ਇਸ ਹਾਦਸੇ ਦਾ ਕਾਰਨ ਖਰਾਬ ਮੌਸਮ ਦੱਸਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ: ਟਰੰਪ ਦੇ ਪ੍ਰਵਾਸੀਆਂ ਵਿਰੁੱਧ ਐਕਸ਼ਨ ਦਰਮਿਆਨ ਖੁਲਾਸਾ, ਤੈਅ ਮਿਆਦ ਤੋਂ ਵੱਧ ਸਮੇਂ ਤੱਕ US 'ਚ ਰੁਕੇ ਹਜ਼ਾਰਾਂ ਭਾਰਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'21 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਬੰਦੂਕਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣਾ ਗੈਰ-ਸੰਵਿਧਾਨਕ'
NEXT STORY