ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਸੈਕਰਾਮੈਂਟੋ ਦੀ ਜੇਲ੍ਹ ਵਿਚ ਲਾਸ ਏਂਜਲਸ ਕਾਉਂਟੀ ਦੇ ਇਕ ਕੈਦੀ ਦੀ ਬੁੱਧਵਾਰ ਨੂੰ ਇਕ ਜੇਲ੍ਹ ਅਧਿਕਾਰੀ ਦੁਆਰਾ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਸ ਕੈਦੀ ਨੂੰ ਇਹ ਗੋਲੀ ਤਿੰਨ ਕੈਦੀਆਂ ਜਿਨ੍ਹਾਂ ਵਿਚ ਮ੍ਰਿਤਕ ਵੀ ਸ਼ਾਮਲ ਸੀ, ਵੱਲੋਂ ਇਕ ਹੋਰ ਕੈਦੀ ਨੂੰ ਚਾਕੂ ਮਾਰਨ ਤੋਂ ਰੋਕਣ ਦੀ ਕੋਸ਼ਿਸ਼ ਵਿਚ ਅਧਿਕਾਰੀਆਂ ਵਲੋਂ ਮਾਰੀ ਗਈ ।
ਕੈਲੀਫੋਰਨੀਆ ਦੇ ਸੁਧਾਰ ਅਤੇ ਪੁਨਰਵਾਸ ਵਿਭਾਗ ਦੇ ਅਨੁਸਾਰ ਸਵੇਰੇ 9 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਤਿੰਨ ਕੈਦੀ ਗੁਸਤਾਵੋ ਰੇਅਜ਼, ਮਾਰਟਿਨ ਪਚੇਕੋ ਅਤੇ ਐਂਜਲ ਟੋਰੇਸ ਨੇ ਆਪਣੇ ਸਾਥੀ ਕੈਦੀ ਪਾਲ ਸੋਲਿਸ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਵਿਭਾਗ ਨੇ ਦੱਸਿਆ ਕਿ ਕੈਦੀਆਂ ਨੇ ਹਮਲੇ ਨੂੰ ਰੋਕਣ ਦੇ ਸੰਬੰਧ ਵਿੱਚ ਜੇਲ੍ਹ ਅਧਿਕਾਰੀਆਂ ਦੇ ਵਾਰ-ਵਾਰ ਦਿੱਤੇ ਆਦੇਸ਼ਾਂ ਦੀ ਅਣਦੇਖੀ ਕੀਤੀ, ਜਿਸ ਕਰਕੇ ਅਧਿਕਾਰੀਆਂ ਨੇ ਫਿਰ ਹਮਲੇ ਨੂੰ ਰੋਕਣ ਲਈ ਮਿਨੀ -14 ਰਾਈਫਲ ਤੋਂ ਤਿੰਨ ਰਾਊਂਡ ਫਾਇਰ ਕੀਤੇ ਅਤੇ ਸੀ. ਡੀ. ਸੀ. ਆਰ. ਅਨੁਸਾਰ ਇਕ ਅਧਿਕਾਰੀ ਦੀ ਗੋਲੀ ਇਕ ਕੈਦੀ ਪਚੇਕੋ ਦੇ ਲੱਗੀ, ਜਿਸ ਕਰਕੇ ਸਵੇਰੇ 9:32 ਵਜੇ ਉਸ ਦੀ ਮੌਤ ਹੋ ਗਈ ਸੀ। ਇਹ ਮ੍ਰਿਤਕ ਕੈਦੀ ਜੇਲ੍ਹ ਵਿਚ ਪਹਿਲੀ ਡਿਗਰੀ ਦੇ ਕਤਲ ਦੀ ਕੋਸ਼ਿਸ਼ ਲਈ ਪੈਰੋਲ ਦੀ ਸੰਭਾਵਨਾ ਦੇ ਨਾਲ ਉਮਰ ਕੈਦ ਦੀ ਸਜਾ ਕੱਟ ਰਿਹਾ ਸੀ। ਜਦਕਿ ਹਮਲੇ ਦੌਰਾਨ ਜ਼ਖ਼ਮੀ ਹੋਏ ਸੋਲਿਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਹ 37 ਸਾਲਾ ਜ਼ਖ਼ਮੀ ਕੈਦੀ ਸੋਲਿਸ ਵੀ ਕਤਲ ਦੇ ਦੋਸ਼ ਵਿਚ ਪੈਰੋਲ ਦੇ ਮੌਕੇ ਨਾਲ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਘਟਨਾ ਦੇ ਮਾਮਲੇ ਵਿਚ ਸੁਧਾਰ ਅਤੇ ਮੁੜ ਵਸੇਬੇ ਦੀ ਟੀਮ ਜਾਂਚ ਕਰ ਰਹੀ ਹੈ।
ਪਾਕਿ HC ਦਾ ਹੈਰਾਨੀਜਨਕ ਫੈਸਲਾ : 13 ਸਾਲਾ ਇਸਾਈ ਲੜਕੀ ਦਾ ਜਬਰ-ਜਨਾਹ ਕਰਨ ਵਾਲੇ ਵਿਅਕਤੀ ਨੂੰ ਕੀਤਾ ਬਰੀ
NEXT STORY