ਢਾਕਾ — ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕਰੀਬੀ ਅਧਿਕਾਰੀਆਂ ਦਾ ਅਸਤੀਫਾ ਜਾਇਜ਼ ਹੈ। ਹਸੀਨਾ ਦੀ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਨੇਤਾਵਾਂ ਨੇ ਉਸ ਨੂੰ ਅਸਤੀਫਾ ਦੇਣ ਦੀ ਚਿਤਾਵਨੀ ਦਿੱਤੀ ਸੀ। ਯੂਨਸ ਨੇ ਐਤਵਾਰ ਰਾਤ ਪੱਤਰਕਾਰਾਂ ਦੇ ਇੱਕ ਸਮੂਹ ਨੂੰ ਦੱਸਿਆ, "ਸਾਰੇ ਕਦਮ ਕਾਨੂੰਨੀ ਤੌਰ 'ਤੇ ਚੁੱਕੇ ਗਏ ਹਨ। ਪਿਛਲੇ ਦਿਨਾਂ ਵਿੱਚ ਦੇਸ਼ ਦੇ ਚੀਫ਼ ਜਸਟਿਸ, ਪੰਜ ਜੱਜਾਂ ਅਤੇ ਕੇਂਦਰੀ ਬੈਂਕ ਦੇ ਗਵਰਨਰ ਨੇ ਅਸਤੀਫ਼ਾ ਦੇ ਦਿੱਤਾ ਹੈ। ਹਸੀਨਾ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਦੇਸ਼ ਛੱਡ ਦਿੱਤਾ ਸੀ। ਯੂਨਸ ਨੇ ਕਿਹਾ ਕਿ ਅੰਤਰਿਮ ਸਰਕਾਰ ਦੀ ਮੁੱਖ ਤਰਜੀਹ ਨਿਆਂਪਾਲਿਕਾ ਦੀ ਆਜ਼ਾਦੀ ਨੂੰ ਬਹਾਲ ਕਰਨਾ ਹੈ।
ਤੁਰਕੀ ਨੇ ਇਰਾਕ 'ਚ ਕੀਤੇ ਜ਼ਬਰਦਸਤ ਹਵਾਈ ਹਮਲੇ, 17 ਕੁਰਦ ਅੱਤਵਾਦੀ ਮਾਰ ਮੁਕਾਏ
NEXT STORY