ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨੀ ਅਮਰੀਕਾ ਦੇ ਸੂਬੇ ਮੈਸੇਚਿਉਸੇਟਸ ਦੇ ਫਰੈਂਕਲਿਨ ਦਾ ਨਿਵਾਸੀ ਗੁਜਰਾਤੀ-ਭਾਰਤੀ ਅਤੁਲ ਪਟੇਲ ਮੈਸੇਚਿਉਸੇਟਸ ਵਿੱਚ ਇੱਕ ਭਿਆਨਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਇਆ। ਉਸ ਦੀ ਪਤਨੀ ਮੀਨਾਬੇਨ ਪਟੇਲ ਨੇ ਵੀ ਬੀਤੇ ਦਿਨ ਹਸਪਤਾਲ ਵਿੱਚ ਆਖਰੀ ਸਾਹ ਲੈ ਲਿਆ। ਇਸ ਤੋਂ ਪਹਿਲਾਂ ਮੀਨਾ ਪਟੇਲ ਦੀ ਪੰਜ ਸਾਲਾ ਦੀ ਧੀ ਕ੍ਰਿਸ਼ਾ ਪਟੇਲ ਦੀ ਇਸੇ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਅਤੁਲ ਪਟੇਲ, ਜੋ ਆਪਣੇ ਪਰਿਵਾਰ ਦੇ ਨਾਲ ਮੈਸੇਚਿਉਸੇਟਸ ਵਿੱਚ ਰਹਿੰਦਾ ਹੈ, ਆਪਣੇ ਪੁੱਤਰ ਦਾ ਜਨਮਦਿਨ ਮਨਾਉਣ ਜਾ ਰਿਹਾ ਸੀ ਜਦੋਂ 24 ਮਈ ਨੂੰ ਫਰੈਂਕਲਿਨ ਵਿੱਚ ਉਸਦੀ ਕਾਰ ਗਲਤ ਰਸਤੇ ਤੋਂ ਆ ਰਹੇ ਇੱਕ ਪਿਕਅੱਪ ਟਰੱਕ ਦੇ ਨਾਲ ਟਕਰਾ ਗਈ, ਜਿਸ ਨਾਲ ਕ੍ਰਿਸ਼ਾ ਪਟੇਲ ਅਤੇ ਉਸਦੀ ਮਾਂ ਕਾਰ ਤੋਂ ਬਾਹਰ ਡਿੱਗ ਪਏ, ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਕਈ ਫ੍ਰੈਕਚਰ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ-ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Trump
ਹਾਦਸੇ ਦੇ ਸਮੇਂ ਉਹਨਾਂ ਦੀ ਪੰਜ ਸਾਲ ਦੀ ਬੇਟੀ ਕ੍ਰਿਸ਼ਾ ਸਭ ਤੋਂ ਗੰਭੀਰ ਹਾਲਤ ਵਿੱਚ ਸੀ, ਇਸ ਲਈ ਉਸਨੂੰ ਏਅਰਲਿਫਟ ਕਰਕੇ ਹਸਪਤਾਲ ਲਿਜਾਇਆ ਗਿਆ, ਪਰ ਥੋੜ੍ਹੇ ਸਮੇਂ ਵਿੱਚ ਹੀ ਉਸਦੀ ਮੌਤ ਹੋ ਗਈ ਸੀ। ਜਦੋਂ ਕਿ ਮੀਨਾਬੇਨ ਪਟੇਲ ਬਹੁਤ ਗੰਭੀਰ ਹਾਲਤ ਵਿੱਚ ਹਸਪਤਾਲ 'ਚ ਦਾਖਲ ਸੀ ਅਤੇ ਬੀਤੇ ਦਿਨ ਉਸ ਦੀ ਵੀ ਮੌਤ ਹੋ ਗਈ। ਇਲਾਜ ਅਧੀਨ ਮੀਨਾਬੇਨ ਦਾ ਪੁੱਤਰ ਵੀ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਅਜੇ ਵੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਜਿਸ ਦਾ ਉਹ ਜਨਮ ਦਿਨ ਮਨਾਉਣ ਜਾ ਰਹੇ ਸਨ। ਹਾਲਾਂਕਿ ਉਸਦੀ ਹਾਲਤ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅਤੁਲ ਪਟੇਲ ਵੀ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ ਪਰ ਮੁੱਢਲੀ ਸਹਾਇਤਾ ਤੋਂ ਬਾਅਦ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ।ਇਸ ਮਾਮਲੇ ਵਿੱਚ ਦੋਸ਼ੀ ਇਸ ਸਮੇਂ 250,000 ਡਾਲਰ ਦੇ ਬਾਂਡ 'ਤੇ ਜੇਲ੍ਹ ਵਿੱਚ ਹੈ ਅਤੇ ਉਸਨੂੰ 24 ਜੂਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸਨੇ ਪਹਿਲਾਂ ਆਪਣੇ ਦੋਸ਼ ਤੋਂ ਇਨਕਾਰ ਕੀਤਾ ਸੀ ਅਤੇ ਪੁੱਛਗਿੱਛ ਦੌਰਾਨ ਕਿਹਾ ਸੀ ਕਿ ਉਸਨੂੰ ਹਾਦਸੇ ਬਾਰੇ ਕੁਝ ਵੀ ਯਾਦ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Trump
NEXT STORY