ਇਟਲੀ (ਦਲਵੀਰ ਸਿੰਘ ਕੈਂਥ)- ਇਟਲੀ ਦਾ ਪੁਲਸ ਪ੍ਰਸ਼ਾਸ਼ਨ ਦੇਸ਼ ਵਿੱਚੋਂ ਗੈਰ-ਕਾਨੂੰਨੀ ਧੰਦਿਆਂ ਅਤੇ ਗੈਰ ਕਾਨੂੰਨੀ ਬੰਦਿਆਂ ਨੂੰ ਨੱਥ ਪਾਉਣ ਦੇ ਲਈ ਜਿਸ ਮੁਸਤੈਦੀ ਨਾਲ ਬਾਜ ਅੱਖ ਰੱਖ ਰਿਹਾ ਹੈ ਉਸ ਨੂੰ ਦੇਖ ਲੱਗਦਾ ਨਹੀਂ ਕਿ ਕੋਈ ਕੁਤਾਹੀ ਹੋਵੇ ਪਰ ਅਫ਼ਸੋਸ ਇਟਲੀ ਦੇ ਚੋਰ ਪਤਾ ਨਹੀਂ ਕੀ ਖਾਂਦੇ ਹਨ ਜਿਹੜੇ ਕਿ ਚਿੱਟੇ ਦਿਨ ਰਾਜਧਾਨੀ ਰੋਮ ਦੇ ਇਲਾਕਾ ਗਰਬਾਤੇਲਾ ਸਥਿਤ ਡਾਕਘਰ ਤੋਂ ਬੀਤੇ ਦਿਨ ਸਵੇਰੇ-ਸਵੇਰੇ ਹੀ 1 ਲੱਖ ਯੂਰੋ (ਭਾਰਤੀ ਰੁਪਈਆਂ 1 ਕਰੋੜ ਤੋਂ ਉਪੱਰ) ਦੀ ਲੁੱਟ ਕਰ ਰੱਫ਼ੂ-ਚੱਕਰ ਹੋ ਗਏ।

ਇਟਲੀ ਦੇ ਰਾਸ਼ਟਰੀ ਮੀਡੀਏ ਦੀ ਮੁੱਖ ਸੁਰਖੀ ਅਨੁਸਾਰ 2 ਚੋਰ ਡਾਕਘਰ ਵਿੱਚ ਪਿਛਲੀ ਕੰਧ ਤੋਂ ਰਾਤ ਨੂੰ ਹੀ ਰਸਤਾ ਬਣਾ ਦਾਖਲ ਹੋਏ, ਜਿਹਨਾਂ ਨੇ ਹੈਲੋਵੀਨ ਮਾਸਨ ਪਾਇਆ ਹੋਇਆ ਸੀ ਤੇ ਉਹਨਾਂ ਦੇ ਹੱਥਾਂ ਵਿੱਚ ਬੰਦੂਕਾਂ ਸਨ। ਚੋਰਾਂ ਨੇ ਡਾਕਘਰ ਵਿੱਚ ਵੜ੍ਹ ਡਾਕਘਰ ਖੁੱਲ੍ਹਣ ਦੀ ਸਾਰੀ ਰਾਤ ਉਡੀਕ ਕੀਤੀ ਤੇ ਜਦੋਂ ਡਾਕਘਰ ਸਵੇਰੇ ਖੁੱਲ੍ਹਿਆ ਤਾਂ ਦੋਨਾਂ ਚੋਰਾਂ ਨੇ ਬੰਦੂਕਾਂ ਨਾਲ ਕਰਮਚਾਰੀਆਂ 'ਤੇ ਹੱਲਾਂ ਬੋਲ ਉਹਨਾਂ ਨੂੰ ਡਰਾਇਆ-ਧਮਕਾਇਆ। ਉਸ ਤੋਂ ਬਾਅਦ ਜਿੱਥੇ ਨਕਦੀ ਪਈ ਸੀ ਉਸ ਤਿਜੋਰੀ ਨੂੰ ਖੁਲਵਾ 1 ਲੱਖ ਯੂਰੋ ਬੈਗ ਵਿੱਚ ਪਾ ਲਿਆ। ਇਸ ਤੋਂ ਪਹਿਲਾਂ ਕਰਮਚਾਰੀਆਂ ਨੂੰ ਕੁਝ ਸਮਝ ਲੱਗਦੀ ਇਹ ਦੋਨੋਂ ਚੋਰ ਚਿੱਟੇ ਦਿਨ 1 ਲੱਖ ਯੂਰੋ ਦੀ ਲੁੱਟ ਕਰ 9-2-11 ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ- Flydubai ਜਹਾਜ਼ ਨੂੰ ਡੇਗਣ ਦੀ ਸਾਜ਼ਿਸ਼ ਦੇ ਮਾਮਲੇ 'ਚ ਮਾਲਦੀਵ ਦੇ ਦੋ ਪਾਇਲਟ ਗ੍ਰਿਫ਼ਤਾਰ
ਬੇਸ਼ੱਕ ਕਿ ਕਰਮਚਾਰੀਆਂ ਨੇ 911 ਨੰਬਰ 'ਤੇ ਫੋਨ ਕਰਨ ਪੁਲਸ ਨੂੰ ਘਟਨਾ ਬਾਰੇ ਦੱਸ ਦਿੱਤਾ ਤੇ ਪੁਲਸ ਘਟਨਾ ਦੇ ਕੁਝ ਮਿੰਟਾਂ ਵਿੱਚ ਹੀ ਪਹੁੰਚ ਗਈ ਪਰ ਉਸ ਸਮੇਂ ਤੱਕ ਚੋਰ ਲਾਪਤਾ ਹੋ ਗਏ ਸਨ। ਇਸ ਘਟਨਾ ਵਿੱਚ ਚੋਰਾਂ ਕੋਲ ਬੰਦੂਕਾਂ ਸਨ ਪਰ ਕੋਈ ਵੀ ਜਖ਼ਮੀ ਨਹੀਂ ਹੋਇਆ ਤੇ ਘਟਨਾ ਨੂੰ ਉਦੋਂ ਅੰਜਾਮ ਦਿੱਤਾ ਗਿਆ ਜਦੋਂ ਡਾਕਘਰ ਵਿੱਚ ਕੋਈ ਵੀ ਗਾਹਕ ਨਹੀਂ ਸੀ। ਪੁਲਸ ਅਨੁਸਾਰ ਇਹ ਸਾਰੀ ਵਾਰਦਾਤ ਇੱਕ ਸੋਚੀ ਸਮਝੀ ਖੇਡ ਸੀ ਜਿਸ ਨੂੰ ਨੇਪੜੇ ਚਾੜਨ ਲਈ ਚੋਰਾਂ ਨੇ ਬਕਾਇਦਾ ਸਾਰੇ ਇਲਾਕੇ ਤੇ ਡਾਕਘਰ ਦਾ ਜਾਇਜਾ ਲਿਆ। ਪੁਲਸ ਸੀ ਸੀ ਟੀ ਵੀ ਕੈਮਰਿਆਂ ਦੀ ਪੁਣ-ਛਾਣ ਕਰ ਰਹੀ ਹੈ ਪਰ ਹੁਣ ਤੱਕ ਚੋਰਾਂ ਦੀ ਪਹਿਚਾਣ ਗੁੰਮਨਾਮੀ ਵਜੋਂ ਹੀ ਸ਼ਹਿਰ ਦੇ ਲੋਕਾਂ ਦੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Flydubai ਜਹਾਜ਼ ਨੂੰ ਡੇਗਣ ਦੀ ਸਾਜ਼ਿਸ਼ ਦੇ ਮਾਮਲੇ 'ਚ ਮਾਲਦੀਵ ਦੇ ਦੋ ਪਾਇਲਟ ਗ੍ਰਿਫ਼ਤਾਰ
NEXT STORY